April 14, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਾਲ ਮੁਲਾਕਾਤ

arvind & bhagwant mann
ਮੋਦੀ ਵਾਪਸ ਲੈਣ ਆਰਡੀਨੈਂਸ : ਚੰਦਰਸ਼ੇਖਰ ਰਾਓ

ਨਵੀਂ ਦਿੱਲੀ- ਦਿੱਲੀ ‘ਚ ਸੇਵਾਵਾਂ ਦੇ ਕੰਟਰੋਲ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਲਈ ਮੁੱਖ ਮੰਤਰੀ ਕੇਜਰੀਵਾਲ ਅਤੇ ਭਗਵੰਤ ਮਾਨ ਦੇਸ਼ ਵਿਆਪੀ ਦੌਰੇ ‘ਤੇ ਹਨ। ਅੱਜ ਯਾਨੀ ਕਿ ਸ਼ਨੀਵਾਰ ਨੂੰ ਦੋਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਹੈਦਰਾਬਾਦ ਵਿਖੇ ਮੁਲਾਕਾਤ ਕੀਤੀ। ਜਿਨ੍ਹਾਂ ਨੇ ਕੇਜਰੀਵਾਲ ਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਇਸ ਮੁਲਾਕਾਤ ਮਗਰੋਂ ਤਿੰਨੋਂ ਮੁੱਖ ਮੰਤਰੀਆਂ ਨੇ ਸਾਂਝੇ ਤੌਰ ‘ਤੇ ਪ੍ਰੈੱਸ ਕਾਨਫਰੰਸ ਕੀਤੀ।
ਪ੍ਰੈੱਸ ਕਾਨਫਰੰਸ ਦੌਰਾਨ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਪ੍ਰਸਿੱਧ ਪਾਰਟੀ ਹੈ। ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹਾ ਆਰਡੀਨੈਂਸ ਲਿਆ ਕੇ ਗਲਤ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਉਨ੍ਹਾਂ ਨੇ ਕਿਸਾਨਾਂ ਨਾਲ ਸਬੰਧਤ ਖੇਤੀਬਾੜੀ ਕਾਨੂੰਨ ਵਾਪਸ ਲਏ ਸਨ, ਉਸ ਤਰ੍ਹਾਂ ਇਸ ਆਰਡੀਨੈਂਸ ਨੂੰ ਵੀ ਵਾਪਸ ਲੈਣਾ ਚਾਹੀਦਾ ਹੈ। ਇਹ ਚੰਗਾ ਨਹੀਂ ਹੈ, ਤੁਸੀਂ ਐਮਰਜੈਂਸੀ ਲਿਆਉਣ ਦੀ ਸਥਿਤੀ ਲਿਆ ਰਹੇ ਹੋ। ਭਾਜਪਾ ਦੇ ਨੇਤਾ ਹਮੇਸ਼ਾ ਆਖਦੇ ਹਨ ਕਿ ਐਮਰਜੈਂਸੀ ਦੇ ਕਾਲੇ ਦਿਨ, ਇਹ ਕਿਹੜੇ ਚੰਗੇ ਦਿਨ ਹਨ। ਇਹ ਐਮਰਜੈਂਸੀ ਤੋਂ ਵੀ ਮਾੜਾ ਹੈ, ਤੁਸੀਂ ਇਸ ਨੂੰ ਵਾਪਸ ਲਓ। ਇਹ ਤੁਹਾਨੂੰ ਸਬਕ ਸਿਖਾਏਗਾ, ਜਿਵੇਂ ਕਰਨਾਟਕ ‘ਚ ਜਨਤਾ ਨੇ ਸਿਖਾਇਆ ਹੈ। ਇਹ ਆਰਡੀਨੈਂਸ ਦੇਸ਼ ਲਈ, ਲੋਕਤੰਤਰ ਲਈ ਚੰਗਾ ਨਹੀਂ ਹੈ।
ਓਧਰ ਕੇਜਰੀਵਾਲ ਨੇ ਕਿਹਾ ਕਿ ਰਾਓ ਸਾਬ੍ਹ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਨਾਲ ਮੁਲਾਕਾਤ ਕੀਤੀ। ਅਸੀਂ ਪੂਰੀ ਗੱਲ ਉਨ੍ਹਾਂ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਉਹ ਪਾਰਟੀ ਅਤੇ ਦਿੱਲੀ ਨਾਲ ਹਨ। ਜੋ ਆਰਡੀਨੈਂਸ ਪਾਸ ਕੀਤਾ ਗਿਆ, ਉਹ ਜਨਤੰਤਰ ਖ਼ਿਲਾਫ਼ ਹੈ। ਉਨ੍ਹਾਂ ਨੇ ਸਾਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਦੇ ਸਮਰਥਨ ਨਾਲ ਸਾਨੂੰ ਬਹੁਤ ਤਾਕਤ ਮਿਲੀ ਹੈ। ਕੇਜਰੀਵਾਲ ਨੇ ਕਿਹਾ ਕਿ ਫਰਵਰੀ 2015 ‘ਚ ਜਦੋਂ ਸਾਡੀ ਸਰਕਾਰ ਬਣੀ ਤਾਂ 23 ਮਈ ਸਿਰਫ 3 ਮਹੀਨਿਆਂ ਬਾਅਦ ਮੋਦੀ ਸਰਕਾਰ ਨੇ ਇਕ ਨੋਟੀਫ਼ਿਕੇਸ਼ਨ ਲਿਆ ਕੇ ਸਾਡੀ ਸਾਰੀ ਤਾਕਤ ਖੋਹ ਲਈ। ਸਾਡੇ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ। ਉਨ੍ਹਾਂ ਦਾ ਦਿੱਲੀ ‘ਤੇ ਪੂਰਾ ਕੰਟਰੋਲ ਸੀ। ਸਾਡੀ ਸਰਕਾਰ ਆਉਣ ਮਗਰੋਂ ਸਾਡੀ ਸਾਰੀ ਤਾਕਤ ਖੋਹ ਲਈ। 8 ਸਾਲ ਤੱਕ ਦਿੱਲੀ ਦੇ ਲੋਕਾਂ ਨੂੰ ‘ਅਪੰਗ’ ਕਰ ਕੇ ਰੱਖਿਆ। ਅਸੀਂ ਹਾਈ ਕੋਰਟ, ਸੁਪਰੀਮ ਕੋਰਟ ‘ਚ ਲੜਦੇ ਰਹੇ। ਆਖ਼ਰਕਾਰ 11 ਮਈ 2023 ਨੂੰ ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ ‘ਚ ਫ਼ੈਸਲਾ ਲਿਆ। ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦਾ ਅਧਿਕਾਰ ਮਿਲਿਆ। ਮੋਦੀ ਸਰਕਾਰ ਨੇ 8 ਦਿਨ ਦੇ ਅੰਦਰ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪਲਟ ਦਿੱਤਾ।

Related posts

ਗਵਰਨਰ ਨੇ ਕੀਤਾ ਡਾ. ਆਸ਼ਾ ਕਿਰਨ ਨੂੰ ਸਨਮਾਨਿਤ

Current Updates

ਅਯੁੱਧਿਆ: ਦਲਿਤ ਲੜਕੀ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

Current Updates

ਕਪਿਲ ਸ਼ਰਮਾ ਨੇ ਫਿਲਮ “ਕਿਸ ਕਿਸਕੋ ਪਿਆਰ ਕਰੂੰ 2” ਦੀ ਸ਼ੂਟਿੰਗ ਸ਼ੁਰੂ ਕੀਤੀ

Current Updates

Leave a Comment