ਮੁੰਬਈ- ਅਮਰੀਕਾ ਵੱਲੋਂ ਇਸ ਸਾਲ 9 ਜੁਲਾਈ ਤੱਕ 90 ਦਿਨਾਂ ਲਈ ਭਾਰਤ ’ਤੇ ਵਾਧੂ ਟੈਕਸ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਸੈਂਸੈਕਸ 1,310 ਅੰਕਾਂ ਦਾ ਵਾਧਾ ਹੋਇਆ ਜਦੋਂ ਕਿ ਨਿਫਟੀ 22,900 ਦੇ ਪੱਧਰ ਤੋਂ ਉੱਪਰ ਬੰਦ ਹੋਇਆ। ਕੋਮਾਂਤਰੀ ਬਾਜ਼ਾਰਾਂ ਵਿਚ ਮੰਦੀ ਦੇ ਰੁਝਾਨ ਨੂੰ ਟਾਲਦੇ ਹੋਏ 30-ਸ਼ੇਅਰਾਂ ਵਾਲਾ ਬੀਐਸਈ ਬੈਂਚਮਾਰਕ ਸੈਂਸੈਕਸ 1,310.11 ਅੰਕ ਜਾਂ 1.77 ਪ੍ਰਤੀਸ਼ਤ ਵਧ ਕੇ 75,157.26 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 1,620.18 ਅੰਕ ਜਾਂ 2.19 ਪ੍ਰਤੀਸ਼ਤ ਵਧ ਕੇ 75,467.33 ਆ ਗਿਆ ਸੀ। ਉਧਰ ਐੱਨਐਸਈ ਨਿਫਟੀ 429.40 ਅੰਕ ਜਾਂ 1.92 ਪ੍ਰਤੀਸ਼ਤ ਵਧ ਕੇ 22,828.55 ’ਤੇ ਬੰਦ ਹੋਇਆ।
ਇਸ ਦੌਰਾਨ ਟਾਟਾ ਸਟੀਲ, ਪਾਵਰ ਗਰਿੱਡ, ਐੱਨਟੀਪੀਸੀ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਅਡਾਨੀ ਪੋਰਟਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ।