August 12, 2026
ਖਾਸ ਖ਼ਬਰਪੰਜਾਬਰਾਸ਼ਟਰੀਵਿਰਾਸਤ

ਵਿਰਾਸਤੀ ਮੇਲੇ ’ਚ ‘ਰੰਗ ਪੰਜਾਬ ਦੇ’ ਫੈਸ਼ਨ ਸ਼ੋਅ

ਵਿਰਾਸਤੀ ਮੇਲੇ ’ਚ ‘ਰੰਗ ਪੰਜਾਬ ਦੇ’ ਫੈਸ਼ਨ ਸ਼ੋਅ

ਪਟਿਆਲਾ- ਪਟਿਆਲਾ ਵਿਰਾਸਤੀ ਮੇਲਾ-2025 ਦੀ ਅੱਜ ਤੀਸਰੀ ਸ਼ਾਮ ਇੱਥੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਹਿਯੋਗ ਨਾਲ ਕਰਵਾਏ ‘ਰੰਗ ਪੰਜਾਬ ਦੇ’ ਫ਼ੈਸ਼ਨ ਸ਼ੋਅ ’ਚ ਪੰਜਾਬੀ ਵਿਰਾਸਤ, ਫ਼ੈਸ਼ਨ ਤੇ ਸੰਗੀਤ ਨੇ ਮੇਲਾ ਲੁੱਟ ਲਿਆ। ਇਸ ਉਤਸਵ ਦਾ ਉਦਘਾਟਨ ਡੀਆਈਜੀ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਅਦਾਕਾਰ ਬੀਨੂੰ ਢਿੱਲੋਂ ਵੱਲੋਂ ਕਿਲਾ ਮੁਬਾਰਕ ਵਿੱਚ ਬਾਬਾ ਆਲਾ ਸਿੰਘ ਦੇ ਧੂਣੇ ’ਤੇ ਜਗਦੀ ਜੋਤ ਤੋਂ ਅਗਨੀ ਲਿਆ ਕੇ ਦੀਪ ਜਗਾਉਣ ਨਾਲ ਕੀਤਾ ਗਿਆ। ਇਸ ਮੌਕੇ ਐਥਨਿਕ ਵਾਕ ਫੈਸ਼ਨ ਸ਼ੋਅ ਦੀ ਮੇਜ਼ਵਾਨ ਤੇ ਗਾਇਕਾ ਸਤਿੰਦਰ ਸੱਤੀ, ਏਡੀਸੀ (ਜ) ਈਸ਼ਾ ਸਿੰਗਲ, ਕੰਚਨ ਸਮੇਤ ਹੋਰ ਪਤਵੰਤੇ ਮੌਜੂਦ ਸਨ। ਸਤਿੰਦਰ ਸੱਤੀ ਦੀ ਅਗਵਾਈ ਵਾਲੇ ਐਥਨਿਕ ਵਾਕ ਫੈਸ਼ਨ ਸ਼ੋਅ ਵਿੱਚ ਡਿਜ਼ਾਈਨਰ ਐਲੀ ਅਤੇ ਕਿਮ ਨੇ ਪੰਜਾਬੀ ਪਹਿਰਾਵੇ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ। ਇਸ ਦੌਰਾਨ ਲੁਪਤ ਹੋ ਰਹੀ ਹੱਥਾਂ ਨਾਲ ਕਢਾਈ, ਸਲਵਾਰ ਸੂਟ, ਲਹਿੰਗਾ, ਸ਼ਰਾਰਾ, ਗਰਾਰਾ, ਅਨਾਰਕਲੀ ਅਤੇ ਮੁੰਡਿਆਂ ਲਈ ਸ਼ੇਰਵਾਨੀ, ਕੁੜਤੇ ਅਤੇ ਆਫਰੀਨ ਡਿਜ਼ਾਈਨ ਦੀਆਂ ਜੁੱਤੀਆਂ ਦੇ ਖ਼ੁਦ ਬਣਾਏ ਨਮੂਨੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਫ਼ੈਸ਼ਨ ਸ਼ੋਅ ’ਚ ਵਿਰਾਸਤ, ਫੈਸ਼ਨ ਤੇ ਸੰਗੀਤ ਦੇ ਸੁਮੇਲ ਨੇ ਪੰਜਾਬੀ ਸੱਭਿਆਚਾਰ, ਇਤਿਹਾਸ, ਅਤੇ ਆਧੁਨਿਕ ਰੁਝਾਨਾਂ ਦੇ ਸ਼ਾਨਦਾਰ ਮਿਲਾਪ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ। ਜਦੋਂਕਿ ਸਤਿੰਦਰ ਸੱਤੀ ਨੇ ਆਪਣੇ ਖਾਸ ਅੰਦਾਜ਼ ਨਾਲ ਪੰਜਾਬੀ ਵਿਰਾਸਤ ਅਤੇ ਇਤਿਹਾਸ ਦੀ ਮਹਿਮਾ ਗਾਈ ਤੇ ਦਰਸ਼ਕਾਂ ’ਚ ਇੱਕ ਵੱਖਰੀ ਭਾਵਨਾਤਮਕ ਲਹਿਰ ਭਰੀ ਤੇ ਦਰਸ਼ਕਾਂ ਦਾ ਮਨ ਮੋਹ ਲਿਆ। ਗਾਇਕਾ ਜੈਸਮੀਨ ਅਖ਼ਤਰ ਨੇ ਆਪਣੀ ਸੁਰੀਲੀ ਆਵਾਜ਼ਾਂ ’ਚ ਲੋਕ ਗੀਤਾਂ ਅਤੇ ਗ਼ਜ਼ਲਾਂ ਦੀ ਭਾਵਪੂਰਤ ਪੇਸ਼ਕਾਰੀ ਕਰਕੇ ਫ਼ੈਸ਼ਨ ਸ਼ੋਅ ਦੀ ਸ਼ਾਮ ਅਨੋਖੀ ਬਣਾ ਦਿੱਤੀ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ।

Related posts

ਨਵੇਂ COVID-19 ਵੇਰੀਐਂਟ XFG ਦੇ ਭਾਰਤ ’ਚ 163 ਮਾਮਲੇ ਸਾਹਮਣੇ ਆਏ: INSACOG

Current Updates

ਕੇਵਲ Modi, Xi Jinping ਅਤੇ Putin ਰੁਕਵਾ ਸਕਦੇ ਹਨ ਅਮਰੀਕਾ-ਇਰਾਨ ਜੰਗ: ਅਮਰੀਕੀ ਅਰਥ ਸ਼ਾਸਤਰੀ

Current Updates

ਭਾਜਪਾ ਵੋਟਾਂ ਲਈ ਲੋਕਾਂ ਨੂੰ ਡਰਾਉਣਾ ਬੰਦ ਕਰੇ: ਅੰਮ੍ਰਿਤਸਰ-ਜਲੰਧਰ ਧਮਾਕਿਆਂ ਨੂੰ ਲੈ ਕੇ CM ਮਾਨ ਦਾ ਬਿਆਨ

Current Updates

Leave a Comment