September 13, 2026
ਖਾਸ ਖ਼ਬਰਰਾਸ਼ਟਰੀਵਿਰਾਸਤ

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ ‘ਤੇ ਸੰਤਾਂ ‘ਚ ਨਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ 'ਤੇ ਸੰਤਾਂ 'ਚ ਨਰਾਜ਼ਗੀ, ਮੁਕੱਦਮਾ ਦਰਜ ਕਰਨ ਦੀ ਮੰਗ

ਮਹਾਕੁੰਭ ਨਗਰ : ਫਿਲਮ ਅਦਾਕਾਰਾ ਮਮਤਾ ਕੁਲਕਰਨੀ ਵੱਲੋਂ ਅਧਿਆਤਮਿਕਤਾ ਦਾ ਰਾਹ ਅਖਤਿਆਰ ਕਰਨ ਨੂੰ ਲੈ ਕੇ ਸਨਾਤਨ ਦੇ ਧਾਰਮਿਕ ਗੁਰੂਆਂ ‘ਚ ਨਾਰਾਜ਼ਗੀ ਹੈ। ਉਹ ਧਾਰਮਿਕ ਪਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ਮਹਾਮੰਡਲੇਸ਼ਵਰ ਬਣਾਉਣ ਦਾ ਦੋਸ਼ ਲਗਾ ਰਹੇ ਹਨ।ਉੱਥੇ ਹੀ, ਕਿੰਨਰ ਅਖਾੜਾ ਦਾ ਕਹਿਣਾ ਹੈ ਕਿ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਮਮਤਾ ਮਹਾਮੰਡਲੇਸ਼ਵਰ ਬਣੇ ਹਨ। ਮਮਤਾ ਨੇ ਸ਼ੁੱਕਰਵਾਰ ਨੂੰ ਕਿੰਨਰ ਅਖਾੜੇ ‘ਚ ਸੰਨਿਆਸ ਲਿਆ। ਅਖਾੜੇ ਦੀ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੇ ਉਨ੍ਹਾਂ ਦਾ ਪੱਟਾਭਿਸ਼ੇਕ ਕਰ ਕੇ ਮਹਾਮੰਡਲੇਸ਼ਵਰ ਬਣਾ ਕੇ ਉਨ੍ਹਾਂ ਦਾ ਨਵਾਂ ਨਾਂ ਸ਼੍ਰੀਆਮਾਈ ਮਮਤਾਨੰਦ ਗਿਰੀ ਦਿੱਤਾ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।

ਮਮਤਾ ‘ਤੇ ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼-ਸ਼ਾੰਭਵੀ ਪੀਠਾਧੀਸ਼ਵਰ ਸਵਾਮੀ ਆਨੰਦ ਸਵਰੂਪ ਨੇ ਕਿਹਾ- ਮਮਤਾ ਕੁਲਤਾਨੀ ‘ਤੇ ਅੰਡਰਵਰਲਡ ਨਾਲ ਸਬੰਧ ਹੋਣ ਦਾ ਦੋਸ਼ ਹੈ। ਉਹ ਉਸ ਤੋਂ ਬਰੀ ਹੋਈ ਜਾਂ ਨਹੀਂ? ਮੈਨੂੰ ਨਹੀਂ ਪਤਾ, ਪਰ ਉਨ੍ਹਾਂ ਦਾ ਮਹਾਮੰਡਲੇਸ਼ਵਰ ਬਣਨਾ ਅਣਉੱਚਿਤ ਹੈ। ਕਿੰਨਰ ਅਖਾੜਾ ਫਰਜ਼ੀ ਯੂਨੀਵਰਸਿਟੀ ਹੈ ਜੋ ਨਾਜਾਇਜ਼ ਡਿਗਰੀਆਂ ਵੰਡ ਰਿਹਾ ਹੈ। ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਸੰਨਿਆਸ ਦੇਣ ਦਾ ਅਧਿਕਾਰ ਨਹੀਂ ਹੈ। ਇਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਕਿੰਨਰ ਅਖਾੜੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਨੂੰ ਕਿਸੇ ਧਾਰਮਿਕ ਸਮਾਗਮ ‘ਚ ਬੁਲਾਇਆ ਗਿਆ ਤਾਂ ਅਸੀਂ ਉਸ ਵਿਚ ਸ਼ਾਮਲ ਨਹੀਂ ਹੋਵਾਂਗੇ।

Related posts

ਅਰਾਵਲੀ ਦੀਆਂ ਪਹਾੜੀਆਂ ਵਿੱਚੋਂ ਮੁੱਕਦੇ ਜਾ ਰਹੇ ਜਲ ਸਰੋਤ

Current Updates

ਮਜੀਠੀਆ ਕੇਸ: ਗੁੰਮ ਰਿਕਾਰਡ ਸਬੰਧੀ ਮਜੀਠੀਆ ਤੋਂ ਢਾਈ ਘੰਟੇ ਤੱਕ ਪੁਛਗਿੱਛ

Current Updates

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ

Current Updates

Leave a Comment