September 26, 2026
ਖਾਸ ਖ਼ਬਰਖੇਡਾਂਰਾਸ਼ਟਰੀ

ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਵਿਸ਼ਾਖਾਪਟਨਮ- ਮਿਸ਼ੇਲ ਸਟਾਰਕ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਫਾਫ ਡੂ ਪਲੈਸਿਸ ਦੇ ਨੀਮ ਸੈਂਕੜੇ ਸਦਕਾ ਦਿੱਲੀ ਕੈਪੀਟਲਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ  ਸੱਤ ਵਿਕਟਾਂ ਨਾਲ ਹਰਾ ਦਿੱਤਾ। Delhi Capitals ਨੇ Sunrisers Hyderabad ਵੱਲੋਂ ਜਿੱਤ ਲਈ ਮਿਲਿਆ 164 ਦੌੜਾਂ ਦਾ ਟੀਚਾ 16 ਓਵਰਾਂ ’ਚ ਤਿੰਨ ਵਿਕਟਾਂ ’ਤੇ 166 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ।

ਦਿੱਲੀ ਵੱਲੋਂ ਸਲਾਮੀ ਬੱਲੇਬਾਜ਼ ਜੈਕ ਫਰੇਜ਼ਰ ਮੈਕਗੁਰਕ ਨੇ 38 ਦੌੜਾਂ ਤੇ ਫਾਫ ਡੂ ਪਲੈਸਿਸ ਨੇ 50 ਦੌੜਾਂ ਜਦਕਿ ਕੇ.ਐੱਲ. ਰਾਹੁਲ ਨੇ 15 ਦੌੜਾਂ ਬਣਾਈਆਂ। ਅਭਿਸ਼ੇਕ ਪੋਰੇਲ ਨੇ ਨਾਬਾਦ 34 ਦੌੜਾਂ ਤੇ ਟ੍ਰਿਸਟਨ ਸਟੱਬਜ਼ ਨੇ ਨਾਬਾਦ 21 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਦਿੱਲੀ ਨੇ ਗੇਂਦਬਾਜ਼ ਸਟਾਰਕ ਵੱਲੋਂ 3.4 ਓਵਰਾਂ ’ਚ 35 ਦੌੜਾਂ ਬਦਲੇ ਲਈਆਂ ਪੰਜ ਵਿਕਟਾਂ ਸਦਕਾ ਹੈਦਰਾਬਾਦ ਨੂੰ 18.3 ਓਵਰਾਂ ’ਚ 163 ਦੌੜਾਂ ’ਤੇ ਹੀ ਸਮੇਟ ਦਿੱਤਾ। ਹੈਦਰਾਬਾਦ ਵੱਲੋਂ ਅਨੀਕੇਤ ਵਰਮਾ ਨੇ 74 ਦੌੜਾਂ, ਟਰੈਵਿਸ ਹੈੱਡ ਨੇ 22 ਤੇ ਹੈਨਰਿਕ ਕਲਾਸਨ ਨੇ 32 ਦੌੜਾਂ ਬਣਾਈਆਂ। ਦਿੱਲੀ ਵੱਲੋਂ ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਲਈਆਂ ਜਦਕਿ ਮੋਹਿਤ ਸ਼ਰਮਾ ਨੂੰ ਇੱਕ ਵਿਕਟ ਮਿਲੀ।

Related posts

ਪੰਜਾਬ ਦੀ ਖੇਤੀ ਨੀਤੀ ਨੂੰ ਮੁੜ ਬਰੇਕਾਂ ਲੱਗੀਆਂ

Current Updates

ਰਾਹੁਲ ਗਾਂਧੀ ਦੀ ਨਿੱਜੀ ਪੇਸ਼ੀ ਤੋਂ ਛੋਟ ਦੀ ਪਟੀਸ਼ਨ ’ਤੇ ਸੁਣਵਾਈ ਅੱਜ

Current Updates

ਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

Current Updates

Leave a Comment