ਚੇਨੱਈ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਲਗਾਤਾਰ ਹਾਰ ਕਾਰਨ ਨਿਰਾਸ਼ ਚੇਨੱਈ ਸੁਪਰਕਿੰਗਜ਼ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟਡਰਜ਼ ਨਾਲ ਹੋਵੇਗਾ। ਚੇਨੱਈ ਹੁਣ ਤੱਕ ਆਪਣੇ ਪੰਜ ਮੈਚਾਂ ਵਿੱਚੋਂ ਚਾਰ ਹਾਰ ਚੁੱਕੀ ਹੈ, ਜਿਸ ਕਰਕੇ ਟੀਮ ਲਈ ਇਹ ਮੁਕਾਬਲਾ ਕਾਫੀ ਅਹਿਮ ਹੈ ਤੇ ਉਹ ਜਿੱਤ ਦੇ ਇਰਾਦੇ ਨਾਲ ਮੈਦਾਨ ’ਚ ਨਿੱਤਰੇਗੀ। ਕੋਲਕਾਤਾ ਨੂੰ ਵੀ ਹੁਣ ਤੱਕ ਪੰਜ ਮੈਚਾਂ ’ਚੋਂ ਤਿੰਨ ’ਚ ਹਾਰ ਮਿਲੀ ਹੈ। ਮੈਚ ਵਿੱਚ ਇੱਕ ਵਾਰ ਫਿਰ ਸਭ ਦੀਆਂ ਨਜ਼ਰਾਂ ਚੇਨੱਈ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ’ਤੇ ਰਹਿਣਗੀਆਂ ਜਿਸ ਨੇ ਪੰਜਾਬ ਕਿੰਗਜ਼ ਵਿਰੁੱਧ ਪਿਛਲੇ ਮੈਚ ’ਚ 27 ਦੌੜਾਂ ਬਣਾਈਆਂ ਸਨ। ਟੀਮ ਦੇ ਬੱਲੇਬਾਜ਼ਾਂ ਡੇਵੌਨ ਕੌਨਵੇਅ, ਰਚਿਨ ਰਵਿੰਦਰਾ ਤੇ ਸ਼ਿਵਮ ਦੂਬੇ ਨੇ ਵੀ ਲੈਅ ’ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਗੇਂਦਬਾਜ਼ ਖ਼ਲੀਲ ਅਹਿਮਦ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਵੀ ਪਿਛਲੇ ਮੈਚ ’ਚ ਲਖਨਊ ਸੁਪਰਜਾਇੰਟਸ ਤੋਂ ਮਿਲੀ ਕਰੀਬੀ ਹਾਰ ਤੋਂ ਉੱਭਰਨ ਦੀ ਕੋਸ਼ਿਸ਼ ਕਰੇਗਾ, ਜਿਸ ਲਈ ਉਸ ਦੇ ਬੱਲੇਬਾਜ਼ਾਂ ਨੂੰ ਪ੍ਰਦਰਸ਼ਨ ’ਚ ਹੋਰ ਸੁਧਾਰ ਕਰਨਾ ਪਵੇਗਾ।
previous post