December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਗਵਰਨਰ ਨੇ ਕੀਤਾ ਡਾ. ਆਸ਼ਾ ਕਿਰਨ ਨੂੰ ਸਨਮਾਨਿਤ

ਗਵਰਨਰ ਨੇ ਕੀਤਾ ਡਾ. ਆਸ਼ਾ ਕਿਰਨ ਨੂੰ ਸਨਮਾਨਿਤ

ਪਟਿਆਲਾ: ਸਰਕਾਰੀ ਕੋ.ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਲੈਕਚਰਾਰ ਅਤੇ ਭਾਸ਼ਾ ਮਾਹਿਰ ਡਾ. ਆਸ਼ਾ ਕਿਰਨ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਤੇ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵੱਲੋੰ ਸਨਮਾਨਿਤ ਕੀਤਾ ਗਿਆ। ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਖੇਤਰ ਵਿੱਚ ਯੋਗਦਾਨ ਅਤੇ ਸਿੱਖਿਆ ਵਿਭਾਗ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ।
ਡਾ. ਆਸ਼ਾ ਕਿਰਨ ਪਟਿਆਲਾ ਦੀ ਸੁਪ੍ਰਸਿੱਧ ਅਕਾਦਮਿਕ, ਬੁੱਧੀਜੀਵੀ, ਸਮਾਜ ਸੇਵੀ ਅਤੇ ਵਾਤਾਵਰਣ ਮਾਹਿਰ ਸ਼ਖਸੀਅਤ ਹਨ। ਉਨ੍ਹਾਂ ਨੇ ‘ਲਿਪੀ ਬਣਤਰ, ਸਿਧਾਂਤ, ਇਤਿਹਾਸ ਅਤੇ ਵਿਕਾਸ:ਗੁਰਮੁਖੀ ਲਿਪੀ ਦੇ ਸੰਦਰਭ ਵਿੱਚ’ ਵਿਸ਼ੇ ਤੇ ਪੀਐਚ.ਡੀ. ਕੀਤੀ ਅਤੇ ‘ਲਿਪੀ ਅਤੇ ਗੁਰਮੁਖੀ ਲਿਪੀ’ ਸਿਰਲੇਖ ਅਧੀਨ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਖੋਜ ਭਰਪੂਰ ਪੁਸਤਕ ਲਿਖੀ ਹੈ। ਇਸ ਪ੍ਰਕਾਰ ਉਹ ਗੁਰਮੁਖੀ ਲਿਪੀ ਦੇ ਨਾਲ਼-ਨਾਲ਼ ਵਿਸ਼ਵ ਲਿਪੀ-ਪ੍ਰਬੰਧ ਉੱਤੇ ਕੰਮ ਕਰਨ ਵਾਲੇ ਪੰਜਾਬ ਦੇ ਇੱਕੋ-ਇੱਕ ਵਿਦਵਾਨ ਹਨ, ਜਿਨ੍ਹਾਂ ਨੂੰ ਲਿਪੀ ਦੇ ਖੇਤਰ ਵਿੱਚ ਮੁਹਾਰਤ ਹਾਸਲ ਹੈ।
ਪਿਛਲੇ 20 ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਕਾਰਜਸ਼ੀਲ ਹੋਣ ਦੇ ਨਾਲ-ਨਾਲ ਉਹ ਲਗਾਤਾਰ ਸਮਾਜਸੇਵਾ, ਅਕਾਦਮਿਕ ਖੋਜ, ਅਨੁਵਾਦ, ਅਲੋਚਨਾ, ਪੰਜਾਬੀ ਭਾਸ਼ਾ ਦੇ ਵਿਕਾਸ, ਸਾਹਿਤ ਰਚਨਾ, ਮਹਿਲਾ ਸਸ਼ਕਤੀਕਰਨ, ਵਾਤਾਵਰਣ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਖੇਤਰਾਂ ਵਿੱਚ ਵੀ ਸਰਗਰਮ ਹਨ। ਉਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿੱਚ ਮੱਲਾਂ ਮਾਰਦੇ ਰਹਿੰਦੇ ਹਨ।

Related posts

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

Current Updates

ਜੰਮੂ: ਪਿੰਡ ’ਚ ਰਹੱਸਮਈ 16 ਮੌਤਾਂ ਤੋਂ ਅਧਿਕਾਰੀ ਹੈਰਾਨ

Current Updates

ਚਹਿਲ ਦੀ ਵਿਆਹ ਵਰ੍ਹੇਗੰਢ ’ਚ ਪੁੱਜੇ ਮਾਨ

Current Updates

Leave a Comment