September 26, 2026
ਸਾਹਿਤਖਾਸ ਖ਼ਬਰਰਾਸ਼ਟਰੀ

ਬਾਬਾ ਸਿੱਦੀਕੀ ਕਤਲ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫਤਾਰ, ਹੁਣ ਤੱਕ 16 ਗ੍ਰਿਫ਼ਤਾਰ

ਬਾਬਾ ਸਿੱਦੀਕੀ ਕਤਲ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫਤਾਰ, ਹੁਣ ਤੱਕ 16 ਗ੍ਰਿਫ਼ਤਾਰ

ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਬੁੱਧਵਾਰ ਨੂੰ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਅਧਿਕਾਰੀ ਮੁਤਾਬਕ ਇਹ ਗ੍ਰਿਫਤਾਰੀ ਕ੍ਰਾਈਮ ਬ੍ਰਾਂਚ ਨੇ ਕੀਤੀ ਹੈ। ਇਸ ਮਾਮਲੇ ‘ਚ ਹੁਣ ਤੱਕ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਹ 16ਵੀਂ ਗ੍ਰਿਫ਼ਤਾਰੀ ਹੈ। ਬਾਬਾ ਸਿੱਦੀਕੀ ਦੀ 12 ਅਕਤੂਬਰ ਨੂੰ ਤਿੰਨ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਮੁੰਬਈ : ਮੁੰਬਈ ਪੁਲਿਸ ਨੇ ਰਾਕਾਂਪਾ (ਅਜੀਤ ਪਵਾਰ ਧੜਾ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਧੀਕੀ ਦੀ ਹੱਤਿਆ ਮਾਮਲੇ ’ਚ ਬੁੱਧਵਾਰ ਨੂੰ ਇਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਕ ਅਧਿਕਾਰੀ ਅਨੁਸਾਰ, ਇਹ ਗਿ੍ਫ਼ਤਾਰੀ ਅਪਰਾਧ ਸ਼ਾਖਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਇਹ 16ਵੀਂ ਗਿ੍ਫਤਾਰੀ ਹੈ। ਬਾਬਾ ਸਿੱਧੀਕੀ ਦੀ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਉਨ੍ਹਾਂ ਦੇ ਪੁੱਤਰ ਜੀਸ਼ਾਨ ਸਿੱਧੀਕੀ ਦੇ ਦਫਤਰ ਨੇੜੇ ਤਿੰਨ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਬਾ ਸਿੱਧੀਕੀ ਦੀ ਹੱਤਿਆ ਦੇ ਪਿੱਛੇ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਹੱਥ ਦੱਸਿਆ ਜਾ ਰਿਹਾ ਹੈ।

 

Related posts

बीवीएम ने टीम तेजिंदर मेहता के लिए करवाई ‘हनुमान अंश’ की स्पेशल स्क्रीनिंग

Current Updates

ਪੰਜਾਬ ਵਿੱਚ ਇਸ ਹਫ਼ਤੇ ਬਦਲੇਗਾ ਮੌਸਮ

Current Updates

ਐਕੁਲਾਅ ਸੋਰਸ ਐਲਐਲਪੀ ਨੇ ਤੀਜੀ ਸ਼ਾਖਾ ਦੇ ਨਾਲ ਗਾਜ਼ੀਆਬਾਦ ਵਿੱਚ ਵਿਸਤਾਰ ਕੀਤਾ

Current Updates

Leave a Comment