April 9, 2025
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਵੱਲੋਂ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ 442 ਟਨ ਅਨਾਜ ਦੀ ਸਹਾਇਤਾ

ਭਾਰਤ ਵੱਲੋਂ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ 442 ਟਨ ਅਨਾਜ ਦੀ ਸਹਾਇਤਾ

ਮਿਆਂਮਾਰ- ਭਾਰਤ ਵੱਲੋਂ ਆਪਣੇ ਅਪਰੇਸ਼ਨ ਬ੍ਰਹਮਾ ਤਹਿਤ ਅੱਜ ਭੂਚਾਲ ਪ੍ਰਭਾਵਿਤ ਮਿਆਂਮਾਰ ਦੇ ਦੱਖਣੀ ਤੱਟੀ ਖੇਤਰ ਵਿੱਚ ਥਿਲਾਵਾ ਬੰਦਰਗਾਹ ’ਤੇ ਯਾਂਗੋਨ ਖੇਤਰ ਦੇ ਮੁੱਖ ਮੰਤਰੀ ਨੂੰ ਖੁਰਾਕ ਸਹਾਇਤਾ ਦੀ ਵੱਡੀ ਖੇਪ ਦਿੱਤੀ ਗਈ ਹੈ। ਮਿਆਂਮਾਰ ਵਿੱਚ 28 ਮਾਰਚ ਨੂੰ 7.7 ਤੀਬਰਤਾ ਦਾ ਖ਼ਤਰਨਾਕ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਇੱਥੇ ਨੇੜੇ ਹੀ ਸੀ। ਇਸ ਭੂਚਾਲ ਵਿੱਚ 3100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਭਾਰਤ ਨੇ ਤਬਾਹਕੁਨ ਭੂਚਾਲ ਤੋਂ ਬਾਅਦ ਭਾਲ ਤੇ ਬਚਾਅ (ਐੱਸਏਆਰ), ਮਨੁੱਖੀ ਸਹਾਇਤੀ, ਆਫ਼ਤ ਰਾਹਤ ਅਤੇ ਮੈਡੀਕਲ ਸਹਾਇਤਾ ਸਣੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਅਪਰੇਸ਼ਨ ਬ੍ਰਹਮਾ ਸ਼ੁਰੂ ਕੀਤਾ ਸੀ। ਭਾਰਤ ਨੇ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮਿਆਂਮਾਰ ਨੂੰ ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ (ਐੱਚਡੀਆਰ) ਸਮੱਗਰੀ ਦੀ ਪਹਿਲੀ ਖੇਪ ਪਹੁੰਚਾ ਦਿੱਤੀ ਸੀ। ਭਾਰਤ ਨੇ ਅੱਜ ਸਮੁੰਦਰੀ ਬੇੜੇ ਰਾਹੀਂ 442 ਟਨ ਅਨਾਜ ਮਿਆਂਮਾਰ ਦੇ ਥਿਲਾਵਾ ਬੰਦਰਗਾਹ ’ਤੇ ਪਹੁੰਚਾ ਦਿੱਤਾ। ਯਾਂਗੋਨ ਵਿੱਚ ਭਾਰਤੀ ਦੂਤਾਵਾਸ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਰਾਹੀਂ ਕਿਹਾ, ‘‘ਭੂਚਾਲ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਰਤੀ ਜਲ ਸੈਨਾ ਦਾ ਇਕ ਸਮੁੰਦਰੀ ਬੇੜਾ ਆਈਐੱਨਐੱਸ ਘੜਿਆਲ 442 ਟਨ ਅਨਾਜ ਲੈ ਕੇ ਅੱਜ ਥਿਲਾਵਾ ਬੰਦਰਗਾਹ ’ਤੇ ਪੁੱਜਿਆ ਅਤੇ ਯਾਂਗੋਨ ਦੇ ਮੁੱਖ ਮੰਤਰੀ ਦੇ ਸਪੁਰਦ ਕੀਤਾ। ਇਸ ਖੇਪ ਵਿੱਚ ਚੌਲ, ਖੁਰਾਕੀ ਤੇਲ, ਨੂਡਲਜ਼ ਅਤੇ ਬਿਸਕੁਟ ਸਨ।’’ ਇਸ 442 ਟਨ ਖੁਰਾਕ ਸਮੱਗਰੀ ਵਿੱਚ 405 ਟਨ ਚੌਲ, 30 ਟਨ ਖੁਰਾਕੀ ਤੇਲ, ਪੰਜ ਟਨ ਬਿਸਕੁਟ ਅਤੇ ਦੋ ਟਨ ਫੌਰੀ ਤਿਆਰ ਹੋਣ ਵਾਲੇ ਨੂਡਲਜ਼ ਸ਼ਾਮਲ ਹਨ।

Related posts

ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਤਿੰਨ ਮੈਂਬਰ ਮੁਕਾਬਲੇ ’ਚ ਹਲਾਕ

Current Updates

ਟੋਰਾਂਟੋ ਡੈਲਟਾ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 17 ਜ਼ਖਮੀ, ਜਾਨੀ ਨੁਕਸਾਨ ਤੋਂ ਬਚਾਅ

Current Updates

1984 ਸਿੱਖ ਵਿਰੋਧੀ ਦੰਗੇ ਸੱਜਣ ਕੁਮਾਰ ਤੋਂ ਬਾਅਦ ਅਗਲੀ ਵਾਰੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ: ਮਨਜਿੰਦਰ ਸਿਰਸਾ

Current Updates

Leave a Comment