ਨਾਜ਼ੁਕ ਪੈਰ ਮਲੂਕ ਸੱਸੀ ਦੇ, ਮਹਿੰਦੀ ਨਾਲ ਸ਼ਿੰਗਾਰੇ ।
ਬਾਲੂ ਰੇਤ ਤਪੇ ਵਿਚ ਥਲ ਦੇ, ਜਿਉਂ ਜੌਂ ਭੁੰਨਣ ਭਠਿਆਰੇ ।
ਬਲੋਚਿਸਤਾਨ ਦੇ ਜ਼ਿਲ੍ਹਾ ਲਾਸਬੇਲਾ ਦੇ ਪਿੰਡ ਸਿੰਗਰ ਸਥਿਤ ਸੱਸੀ-ਪੁਨੂੰ ਦੀਆਂ ਕਬਰਾਂ
ਸੂਰਜ ਭੱਜ ਵੜਿਆ ਵਿਚ ਬਦਲੀ, ਡਰਦਾ ਲਿਸ਼ਕ ਨਾ ਮਾਰੇ ।
ਹਾਸ਼ਮ ਵੇਖ ਯਕੀਨ ਸੱਸੀ ਦਾ, ਸਿਦਕੋਂ ਮੂਲ ਨਾ ਹਾਰੇ।
ਓੜਕ ਵਕਤ ਕਹਿਰ ਦੀਆਂ ਕੂਕਾਂ, ਸੁਣ ਪੱਥਰ ਢਲ ਜਾਵੇ ।
‘ਜਿਸ ਡਾਚੀ ਮੇਰਾ ਪੁੰਨੂੰ ਖੜਿਆ, ਮਰ ਦੋਜ਼ਖ਼ ਵੱਲ ਜਾਵੇ ।
-ਹਾਸ਼ਮ ਸ਼ਾਹ
previous post