September 26, 2026
ਖਾਸ ਖ਼ਬਰਖੇਡਾਂਰਾਸ਼ਟਰੀ

ਬੰਗਲੂਰੂ ਦੀ ਟੀਮ ਨਾਲ ਮੁਕਾਬਲੇ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਮੁੰਬਈ ਇੰਡੀਅਨਜ਼ ਟੀਮ ’ਚ ਵਾਪਸੀ

ਬੰਗਲੂਰੂ ਦੀ ਟੀਮ ਨਾਲ ਮੁਕਾਬਲੇ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦੀ ਮੁੰਬਈ ਇੰਡੀਅਨਜ਼ ਟੀਮ ’ਚ ਵਾਪਸੀ

ਮੁੰਬਈ- ਜਸਪ੍ਰੀਤ ਬੁਮਰਾਹ ਆਰਸੀਬੀ ਮੁਕਾਬਲੇ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰੌਇਲ ਚੈਲੇਂਜਰਜ਼ ਬੰਗਲੂਰੂ (RCB) ਖਿਲਾਫ਼ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੈਚ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (MI) ਟੀਮ ਵਿਚ ਸ਼ਾਮਲ ਹੋ ਗਿਆ ਹੈ।

ਬੁਮਰਾਹ ਦੀ ਵਾਪਸੀ ਨਾਲ ਮੁੰਬਈ ਦੀ ਟੀਮ ਨੂੰ ਵੱਡਾ ਬਲ ਮਿਲੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਬੁਮਰਾਹ ਨੇ ਟੂਰਨਾਮੈਂਟ ਵਿਚ ਗੇਂਦਬਾਜ਼ੀ ਲਈ ਕੌਮੀ ਕ੍ਰਿਕਟ ਅਕੈਡਮੀ ਤੋਂ ਫਿਟਨੈੱਸ ਸਰਟੀਫਿਕੇਟ ਲਿਆ ਹੈ ਜਾਂ ਨਹੀਂ।

ਮੁੰਬਈ ਇੰਡੀਅਨਜ਼ ਨੇ ਬੁਮਰਾਹ ਦੀ ਟੀਮ ’ਚ ਵਾਪਸੀ ਸਬੰਧੀ ਐਲਾਨ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੀਤਾ ਹੈ। ਟੀਮ ਨੇ ਪੋਸਟ ਵਿਚ ਲਿਖਿਆ, ‘‘ਜਿਹੜਾ ਕਦੇ ਬੱਚਾ ਸੀ ਹੁਣ ਸ਼ੇਰ ਹੈ, ਸ਼ੇਰ ਮੁੜ ਜੰਗਲ ਦਾ ਰਾਜਾ ਬਣਨ ਲਈ ਵਾਪਸ ਆ ਗਿਆ ਹੈ।’’

ਚੇਤੇ ਰਹੇ ਕਿ ਬੁਮਰਾਹ ਇਸ ਸਾਲ ਦੇ ਸ਼ੁਰੂ ਵਿਚ ਸਿਡਨੀ ’ਚ ਆਸਟਰੇਲੀਆ ਖਿਲਾਫ਼ ਪੰਜਵੇਂ ਤੇ ਆਖਰੀ ਟੈਸਟ ਮੈਚ ਦੌਰਾਨ ਪਿੱਠ ’ਤੇ ਸੱਟ ਲੁਆ ਬੈਠਾ ਸੀ, ਜਿਸ ਕਰਕੇ ਉਸ ਨੂੰ ਟੀਮ ’ਚੋਂ ਬਾਹਰ ਬੈਠਣਾ ਪਿਆ ਸੀ। ਇਸ ਸੱਟ ਕਰਕੇ ਬੁਮਰਾਹ ਇੰਗਲੈਂਡ ਖਿਲਾਫ਼ ਘਰੇਲੂ ਲੜੀ ਤੇ ਮਗਰੋਂ ਦੁਬਈ ਵਿਚ ਚੈਂਪੀਅਨਜ਼ ਟਰਾਫ਼ੀ ਲਈ ਵੀ ਟੀਮ ’ਚੋਂ ਬਾਹਰ ਰਿਹਾ।

Related posts

AAP ਆਗੂ ਨੇ ਦਿੱਤਾ ਅਸਤੀਫ਼ਾ; ਸਰਪੰਚ ਪਤਨੀ ‘ਤੇ ਹੋਏ ਹਮਲੇ ਦੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਕਾਰਵਾਈ ਵਿੱਚ ਦੇਰੀ ਦਾ ਲਾਇਆ ਦੋਸ਼

Current Updates

ਵਿਦੇਸ਼ ਫੰਡਾਂ ਦੀ ਨਿਕਾਸੀ ਦਰਮਿਆਨ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

Current Updates

ਪੰਜਾਬ ਵਿਚ ਸਫਾਈ ਕਾਮਿਆਂ ਦੀ ਹੜਤਾਲ ਸਮਾਪਤ; ਸਰਕਾਰ ਨੇ ਤਨਖਾਹ ਕੀਤੀ ਦੁੱਗਣੀ

Current Updates

Leave a Comment