April 9, 2025
ਖਾਸ ਖ਼ਬਰਪੰਜਾਬਰਾਸ਼ਟਰੀਵਿਰਾਸਤ

ਡਾ. ਮੁਜਤਬਾ ਹੁਸੈਨ ਬਣੇ ‘ਇੰਟਰਨੈਸ਼ਨਲ ਕਲਚਰਲ ਹੈਰੀਟੇਜ ਆਈਕਨ’

ਡਾ. ਮੁਜਤਬਾ ਹੁਸੈਨ ਬਣੇ ‘ਇੰਟਰਨੈਸ਼ਨਲ ਕਲਚਰਲ ਹੈਰੀਟੇਜ ਆਈਕਨ’

ਪਟਿਆਲਾ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਬੰਸਰੀ ਵਾਦਕ ਉਸਤਾਦ ਡਾ. ਮੁਜਤਬਾ ਹੁਸੈਨ ਨੂੰ “ਇੰਟਰਨੈਸ਼ਨਲ ਕਲਚਰਲ ਹੈਰੀਟੇਜ ਆਈਕਨ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਫਾਰਮਿਊਸਟੀਕਲ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਸਮਾਪਨ ਮੌਕੇ ਕਰਵਾਏ ਗਏ ਸਭਿਆਚਾਰਕ ਸਮਾਰੋਹ ਦੌਰਾਨ ਦਿੱਤਾ ਗਿਆ। ਇਹ ਕਾਨਫ਼ਰੰਸ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ.ਪੀ.ਟੀ.ਆਈ.) ਦੀ ਪੰਜਾਬ ਸਟੇਟ ਬਰਾਂਚ ਅਤੇ ਵਿਮੈਨ ਫ਼ੋਰਮ ਤੋਂ ਇਲਾਵਾ ਬਾਇਓਇਨਫਰਮੈਟਿਕ ਸੋਸਾਇਟੀ ਆਫ਼ ਸਿਚੂਅਨ ਪ੍ਰੋਵਿੰਸ ਚਾਈਨਾ (ਬੀ.ਆਈ.ਐੱਸ. ਐੱਸ. ਸੀ.) ਦੇ ਸਹਿਯੋਗ ਨਾਲ਼ ਕਰਵਾਈ ਗਈ।
ਡਾ. ਹੁਸੈਨ ਨੂੰ ਇਹ ਐਵਾਰਡ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਸੰਗੀਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਹਿੱਤ ਦਿੱਤਾ ਗਿਆ। ਐਵਾਰਡ ਵਿਭਾਗ ਦੇ ਮੁੱਖੀ ਅਤੇ ਕਾਨਫਰੰਸ ਦੇ ਸੰਯੋਜਕ ਡਾ. ਗੁਲਸ਼ਨ ਬੰਸਲ, ਏਪੀਟੀਆਈ ਦੇ ਪ੍ਰਧਾਨ ਡਾ. ਮਿਲਿੰਦ ਉਮੇਕਰ, ਬੀਆਈਐਸਐਸਸੀ ਦੇ ਪ੍ਰਧਾਨ ਡਾ. ਬੇਰੌਂਗ ਸ਼ੇਨ ਕਾਨਫਰੰਸ ਦੇ ਸੰਗਠਨ ਸਕੱਤਰ ਡਾ. ਸੁਰੇਸ਼ ਕੁਮਾਰ ਅਤੇ ਡਾ. ਰਾਜੇਸ਼ ਗੋਇਲ ਵੱਲੋਂ ਦਿੱਤਾ ਗਿਆ। ਸਭਿਆਚਾਰਕ ਸ਼ਾਮ ਦੇ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਦਵਾਈ ਨਿਰਮਾਤਾ ਅਤੇ ਕਲਾ ਸੇਵੀ ਸਾਬਕਾ ਪੀਸੀਐਸ ਅਧਿਕਾਰੀ ਡਾ. ਸੁਧੀਰ ਬਾਤਿਸ਼ ਨੇ ਡਾ. ਮੁਜਤਬਾ ਹੁਸੈਨ ਨੂੰ ਐਵਾਰਡ ਸਾਈਟੇਸ਼ਨ ਅਤੇ ਫੁਲਕਾਰੀ ਭੇਂਟ ਕੀਤੀ। ਇਸ ਮੌਕੇ ਡਾ. ਹੁਸੈਨ ਵੱਲੋਂ ਆਪਣੇ ਬੰਸਰੀ ਵਾਦਨ ਦੇ ਫ਼ਨ ਦਾ ਸ਼ਾਨਦਾਰ ਮੁਜ਼ਾਹਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਦੌਰਾਨ ਮਸ਼ਹੂਰ ਕੱਥਕ ਕਲਾਕਾਰ ਸ਼ੁੱਭਜੀਤ ਕੌਰ, ਛੋਟੇ ਗੁਲਾਮ ਅਲੀ ਵਜੋਂ ਜਾਣੇ ਜਾਂਦੇ ਗ਼ਜ਼ਲ ਗਾਇਕ ਕ੍ਰਿਸ਼ਨ ਕੁਮਾਰ, ਉਭਰਦੀ ਗਾਇਕਾ ਚਾਹਤ ਹੁਸੈਨ ਵੱਲੋਂ ਵੀ ਆਪਣੇ ਕਲਾ ਦਾ ਪ੍ਰਭਾਵਸ਼ਾਲੀ ਪ੍ਰਦਰ਼ਸ਼ਨ ਕੀਤਾ ਗਿਆ।

Related posts

ਗ਼ੈਰ-ਜਮਹੂਰੀ ਢੰਗ ਨਾਲ ਚੱਲ ਰਹੀ ਹੈ ਲੋਕ ਸਭਾ: ਰਾਹੁਲ

Current Updates

ਅਯੁੱਧਿਆ: ‘ਪ੍ਰਾਣ ਪ੍ਰਤਿਸ਼ਠਾ’ ਦੀ ਪਹਿਲੀ ਵਰ੍ਹੇਗੰਢ ਸਬੰਧੀ ਸਮਾਗਮ ਸ਼ੁਰੂ

Current Updates

ਪਟਿਆਲਾ ‘ਚ ਮੁੱਖ ਮੰਤਰੀ ਨੇ ਲਹਿਰਾਇਆ ਤਿਰੰਗਾ, ਕਿਹਾ- ਕਿਸਾਨਾਂ ਦੀਆਂ ਮੰਗਾਂ ਮੰਨੇ ਕੇਂਦਰ ਸਰਕਾਰ

Current Updates

Leave a Comment