ਖਾਸ ਖ਼ਬਰਰਾਸ਼ਟਰੀ

ਜੰਮੂ-ਕਸ਼ਮੀਰ: ਸੜਕ ਹਾਦਸੇ ਵਿੱਚ ਚਾਰ ਹਲਾਕ

ਜੰਮੂ-ਕਸ਼ਮੀਰ: ਸੜਕ ਹਾਦਸੇ ਵਿੱਚ ਚਾਰ ਹਲਾਕ

ਗੰਦਰਬਲ: ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਬੱਸ ਤੇ ਯਾਤਰੀ ਵਾਹਨ ਦੀ ਟੱਕਰ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਜਦੋਂਕਿ 17 ਹੋਰ ਜ਼ਖਮੀ ਹੋ ਗਏ। ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਗੰਦਰਬਲ ਜ਼ਿਲ੍ਹੇ ਵਿੱਚ ਸ੍ਰੀਨਗਰ-ਸੋਨਮਰਗ ਸੜਕ ’ਤੇ ਵਾਪਰਿਆ। ਗੁੰਡ ਵਿੱਚ ਵਾਪਰੇ ਇਸ ਹਾਦਸੇ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੀ ਪਛਾਣ ਲੇਸ਼ੀਆ ਆਸ਼ੀਸ਼, ਨਿੱਕੀ ਅਸ਼ੀਸ਼ ਅਤੇ ਹੇਤਲ ਆਸ਼ੀਸ਼ ਸਾਰੇ ਵਾਸੀ ਮਹਾਰਾਸ਼ਟਰਾ ਅਤੇ ਸਥਾਨਕ ਡਰਾਈਵਰ ਫਾਹੀਮ ਅਹਿਮਦ ਵਜੋਂ ਹੋਈ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ, ‘‘ਅੱਜ ਗੰਦਰਬਲ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤਾਂ ਹੋਣ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ।’’ ਉਨ੍ਹਾਂ ਕਿਹਾ, ‘‘ਦੁੱਖ ਦੀ ਇਸ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਬੰਧਤ ਅਧਿਕਾਰੀ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

Related posts

ਰਾਸ਼ਟਰੀ ਝੰਡੇ ਦਾ ਸਫ਼ਰ

Current Updates

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ‘ਤੇ ਚਲਾਈ ਤਲਾਸ਼ੀ ਮੁਹਿੰਮ

Current Updates

ਲੁਪਤ ਹੋ ਰਹੇ ਜੰਗਲੀ ਜੀਵਨ ਦੀ ਬਹਾਲੀ ਜ਼ਰੂਰੀ : ਡੀਐਸਪੀ ਸਿੰਗਲਾ

Current Updates

Leave a Comment