February 11, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਲੁਪਤ ਹੋ ਰਹੇ ਜੰਗਲੀ ਜੀਵਨ ਦੀ ਬਹਾਲੀ ਜ਼ਰੂਰੀ : ਡੀਐਸਪੀ ਸਿੰਗਲਾ

ਲੁਪਤ ਹੋ ਰਹੇ ਜੰਗਲੀ ਜੀਵਨ ਦੀ ਬਹਾਲੀ ਜ਼ਰੂਰੀ : ਡੀਐਸਪੀ ਸਿੰਗਲਾ

ਪਟਿਆਲਾ ਲੁਪਤ ਹੋ ਰਹੇ ਜੰਗਲੀ ਜੀਵਨ ਦੀ ਬਹਾਲੀ ਜ਼ਰੂਰੀ : ਡੀਐਸਪੀ ਸਿੰਗਲਾ: ਈਕੋ ਸਿਸਟਮ ਨੂੰ ਕਾਇਮ ਰੱਖਣ ਲਈ ਲੁਪਤ ਹੋਣ ਦੇ ਕਗਾਰ ਤੇ ਪਹੁੰਚ ਚੁੱਕੀਆਂ ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਸਿਟੀ ਵਨ ਸੰਜੀਵ ਸਿੰਗਲਾ, ਪੀਪੀਐਸ ਨੇ ਕੀਤਾ। ਉਹ ਵਣ ਚੇਤਨਾ ਕੇੰਦਰ ਪਟਿਆਲਾ ਵਿਖੇ ਜੰਗਲੀ ਜੀਵ ਸੁਰੱਖਿਆ ਸਪਤਾਹ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਈਐਫਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਏ ਗਏ ਇਸ ਸਮਾਰੋਹ ਦੀ ਪ੍ਰਧਾਨਗੀ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਨੇ ਕੀਤੀ। ਪੰਜਾਬੀ ਯੂਨੀਵਰਸਿਟੀ ਦੇ ਫ਼ਾਈਨ ਆਰਟਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸਰਬਜੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਅਤੇ ਸਕੂਲ ਆਫ ਐਮੀਨੈਂਸ ਫੀਲਖਾਨਾ ਦੀ ਲੈਕਚਰਰ ਡਾ. ਰਵਦੀਪ ਕੌਰ ਮੁੱਖ ਵਕਤਾ ਵਜੋਂ ਪਧਾਰੇ। ਇਸ ਮੌਕੇ ਜਿਲਾ ਪੱਧਰੀ ਇੰਟਰ ਸਕੂਲ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਜਿਲੇ ਦੇ 25 ਸਕੂਲਾਂ ਦੇ ਪੰਜਾਹ ਵਿਦਿਆਰਥੀਆਂ ਨੇ ਹਿੱਸਾ ਲਿਆ।
ਡੀਐਸਪੀ ਸ੍ਰੀ ਸਿੰਗਲਾ ਨੇ ਕਿਹਾ ਕਿ ਜੰਗਲੀ ਜੀਵਾਂ ਨਾਲ ਸਾਹਮਣਾ ਹੋਣ ਤੇ ਉਨ੍ਹਾਂ ਦਾ ਰੈਸਕਿਊ ਕਰਵਾਕੇ ਉਨ੍ਹਾਂ ਨੂੰ ਮੁੜ ਉਨ੍ਹਾਂ ਦੀਆਂ ਕੁਦਰਤੀ ਰਿਹਾਇਸ਼ਗਾਹਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਵਾਤਾਵਰਣ ਮੁੱਦਿਆਂ ਪ੍ਰਤੀ ਜਾਗਰੂਕਤਾ ਲਈ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਮੁੱਖ ਵਕਤਾ ਰਵਦੀਪ ਕੌਰ ਨੇ ਜੰਗਲੀ ਜੀਵ ਸੁਰੱਖਿਆ ਸਪਤਾਹ ਮਨਾਉਣ ਦੀ ਪਿਛੋਕੜ ਬਾਰੇ ਦੱਸਿਆ। ਜੰਗਲੀ ਜੀਵਾਂ ਦੇ ਮਹੱਤਵ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਕੁਦਰਤੀ ਸੰਤੁਲਨ ਅਤੇ ਜੈਵਿਕ ਵਿਭਿੰਨਤਾ ਬਰਕਰਾਰ ਰੱਖਣ ਲਈ ਹਰ ਜੀਵ ਦੀ ਅਹਿਮ ਭੂਮਿਕਾ ਹੈ। ਅਜਿਹਾ ਨਾ ਹੋਣ ਤੇ ਮਨੁੱਖੀ ਜੀਵਨ ਦੀ ਹੋਂਦ ਵੀ ਖ਼ਤਰੇ ਵਿੱਚ ਪੈ ਜਾਵੇਗੀ। ਬਲਾਕ ਇੰਚਾਰਜ ਅਮਨ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਡਾ. ਸਰਬਜੀਤ ਸਿੰਘ ਨੇ ਪੇਟਿੰਗ ਮੁਕਾਬਲਿਆਂ ਦੇ ਜੇਤੂਆਂ ਦੀ ਚੋਣ ਕੀਤੀ। ਜੂਨੀਅਰ ਗਰੁੱਪ ਵਿੱਚ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦੀ ਕਨਿਸ਼ਕਾ ਪਹਿਲੇ, ਜੇਮਜ਼ ਪਬਲਿਕ ਸਕੂਲ ਦੀ ਮਹਿਨਾਜ਼ ਸੰਘਾ ਦੂਜੇ ਅਤੇ ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਦੀ ਰਮਨੀਤ ਕੌਰ ਤੀਜੇ ਸਥਾਨ ਤੇ ਰਹੇ। ਸਰਕਾਰੀ ਹਾਈ ਸਮਾਰਟ ਸਕੂਲ ਢਕਾਂਸੂ ਕਲਾਂ ਦੀ ਮਹਿਕਪ੍ਰੀਤ ਕੌਰ ਅਤੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਸਚਿਨ ਕੁਮਾਰ ਨੇ ਪ੍ਰਸ਼ੰਸਾ ਪੁਰਸਕਾਰ ਹਾਸਲ ਕੀਤੇ। ਸੀਨੀਅਰ ਵਰਗ ਵਿੱਚ ਨਿਰਣਾਇਕ ਵੱਲੋੰ ਦੋ ਪਹਿਲੇ ਪੁਰਸਕਾਰਾਂ ਦੀ ਚੋਣ ਕੀਤੀ ਗਈ। ਜੇਮਜ਼ ਪਬਲਿਕ ਸਕੂਲ ਦੀ ਖੁਸ਼ਮਨਪ੍ਰੀਤ ਕੌਰ ਅਤੇ ਸਰਕਾਰੀ ਮਲਟੀਪਰਪਜ਼ ਕੋ-ਐਡ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਨੈਪਾਲ ਸਿੰਘ ਪਹਿਲੇ ਸਥਾਨ ਤੇ ਰਹੇ। ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ ਸੁਖਮਨਜੋਤ ਕੌਰ ਦੂਜੇ ਅਤੇ ਸਕੂਲ ਆਫ ਐਮੀਨੈੰਸ ਫੀਲਖਾਨਾ ਦੀ ਡਿੰਪਲ ਤੀਜੇ ਸਥਾਨ ਤੇ ਰਹੇ। ਸਰਕਾਰੀ ਹਾਈ ਸਮਾਰਟ ਸਕੂਲ ਢਕਾਂਸੂਕਲਾਂ ਦੀ ਹਿਮਾਂਸ਼ੂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਸ ਲਾਈਨਜ਼ ਦੀ ਤਾਨਿਆ ਨੇ ਪ੍ਰਸ਼ੰਸਾ ਪੁਰਸਕਾਰ ਪ੍ਰਾਪਤ ਕੀਤੇ। ਇਸ ਮੌਕੇ ਤੇ ਮੰਡਲ ਸੁਪਰਡੈਂਟ ਹਰਵਿੰਦਰ ਸਿੰਘ ਕੌੜਾ, ਕਲਾ ਅਧਿਆਪਕ ਗੁਰਜੀਤ ਕੌਰ, ਸੁਖਵੀਰ ਸਿੰਘ, ਹਰਪ੍ਰੀਤ ਕੌਰ, ਰੀਨਾ ਮਲਿਕ, ਮਨਜਿੰਦਰ ਕੌਰ, ਸੋਨੀਆ ਚਾਵਲਾ, ਅਰਵਿੰਦ ਸਿੰਘ, ਪੂਨਮ ਗੁਪਤ, ਮਨਦੀਪ ਕੌਰ, ਜੋਤੀ, ਨਵਕਿਰਣ ਸਿੰਘ, ਸਿਕੰਦਰ ਸਿੰਘ, ਬੀਟ ਅਫ਼ਸਰ ਮਨਵੀਨ ਕੌਰ, ਪੂਜਾ ਜਿੰਦਲ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਭਾਰਤ ਗਠਜੋੜ ‘ਚ ਸੀਟਾਂ ਦੀ ਵੰਡ ‘ਤੇ ਸਹਿਮਤੀ, ਸਪਾ ਨੇ ਕੀਤਾ ਐਲਾਨ, ਯੂਪੀ ‘ਚ 11 ਸੀਟਾਂ ‘ਤੇ ਲੜੇਗੀ ਕਾਂਗਰਸ

Current Updates

ਰਿਲਾਇੰਸ ਗਰੁੱਪ ਦਾ ਮਾਰਕੀਟ ਕੈਪ ਇਕ ਦਿਨ ‘ਚ 40,000 ਕਰੋੜ ਰੁਪਏ ਤੋਂ ਵੱਧ ਘਟਿਆ

Current Updates

ਮੀਂਹ ਵਿੱਚ ਖੰਬੇ ਤੋਂ ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ

Current Updates

Leave a Comment