April 12, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

ਚੰਡੀਗੜ੍ਹ: ਟਰੰਪ ਵੱਲੋਂ ਚੀਨ ’ਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ ਦੇ ਟੈਕਸਾਂ ਕਾਰਨ ਆਈਫੋਨ ਅਤੇ ਹੋਰ ਬੁਨਿਆਦੀ ਚੀਜ਼ਾਂ ਜਿਵੇਂ ਕਿ ਟਾਇਲਟ ਪੇਪਰ ਆਦਿ ਦੀਆਂ ਕੀਮਤਾਂ ਵਧ ਜਾਣਗੀਆਂ। ਇਸ ਕਾਰਨ ਐਪਲ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਟੈਕਸਾਂ ਨਾਲ ਆਈਫੋਨ 50 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ।

ਉਤਪਾਦਨ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਨਾਲ ਜਾਂ ਛੋਟ ਪ੍ਰਾਪਤ ਕਰਨ ਨਾਲ ਕੰਪਨੀ ਨੂੰ ਮਦਦ ਤਾਂ ਮਿਲ ਸਕਦੀ ਹੈ ਪਰ ਅਜੇ ਵੀ ਬੇਯਕੀਨੀ ਦਾ ਮਾਹੌਲ ਹੈ। ਐਪਲ ਆਪਣੇ ਜ਼ਿਆਦਾਤਰ ਫੋਨਾਂ ਦਾ ਉਤਪਾਦਨ ਚੀਨ ਵਿਚ ਕਰਦਾ ਹੈ, ਇਸ ਲਈ ਉਸ ਨੂੰ ਜਵਾਬੀ ਟੈਕਸਾਂ ਦੀ ਵੱਡੀ ਮਾਰ ਸਹਿਣੀ ਪੈ ਸਕਦੀ ਹੈ।

ਜੇਪੀ ਮੋਰਗਨ ਚੇਜ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ ਲਾਗਤਾਂ ਦੀ ਪੂਰਤੀ ਲਈ ਐਪਲ ਨੂੰ ਦੁਨੀਆ ਭਰ ਵਿਚ ਕੀਮਤਾਂ ਵਿਚ 6% ਵਾਧਾ ਕਰਨਾ ਪੈ ਸਕਦਾ ਹੈ। ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਐਪਲ ਕੀਮਤਾਂ ਨਹੀਂ ਵਧਾਉਂਦਾ ਤਾਂ ਉਹ ਆਪਣੀ ਕਮਾਈ ਦਾ 15% ਤੱਕ ਗੁਆ ਸਕਦਾ ਹੈ।

ਭਾਵੇਂ ਐਪਲ ਨੇ ਆਪਣੇ ਕੁਝ ਉਤਪਾਦਨਾਂ ਨੂੰ ਦੂਜੇ ਮੁਲਕਾਂ ਵਿਚ ਤਬਦੀਲ ਕਰ ਦਿੱਤਾ ਹੈ, ਪਰ ਇਨ੍ਹਾਂ ਥਾਵਾਂ ’ਤੇ ਅਜੇ ਵੀ ਟੈਕਸ ਲੱਗ ਸਕਦੇ ਹਨ, ਜੋ ਐਪਲ ਦੇ ਵਿਕਲਪਾਂ ਨੂੰ ਸੀਮਤ ਕਰਦੇ ਹਨ। ਕੁਝ ਵਿਸ਼ਲੇਸ਼ਕ ਕਹਿੰਦੇ ਹਨ ਕਿ ਨਤੀਜੇ ਵਜੋਂ ਐਪਲ ਅਮਰੀਕਾ ਵਿਚ ਆਈਫੋਨਾਂ ਦੀਆਂ ਕੀਮਤਾਂ 17 ਤੋਂ 18 ਫੀਸਦ ਤੱਕ ਵਧਾ ਸਕਦਾ ਹੈ। ਐਪਲ ਨੂੰ ਕੁਝ ਉਤਪਾਦਾਂ ਲਈ ਸਰਕਾਰ ਤੋਂ ਕੁਝ ਛੋਟ ਵੀ ਮਿਲ ਸਕਦੀ ਹੈ, ਪਰ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ। ਇਹ ਟੈਕਸ ਅਮਰੀਕੀ ਖਪਤਕਾਰਾਂ ਲਈ ਤਕਨੀਕੀ ਉਤਪਾਦਾਂ ਨੂੰ ਬਹੁਤ ਮਹਿੰਗਾ ਬਣਾ ਸਕਦੇ ਹਨ ਅਤੇ ਐਪਲ ਨੂੰ ਅੱਗੇ ਮੁਸ਼ਕਲ ਵਿਕਲਪਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related posts

मंदिर श्री केदारनाथ में हसीजा परिवार ने कुलचे छोले का लंगर लगाया और मंदिर में पौधे लगाए

Current Updates

ਨੋਇਡਾ ‘ਚ ਫਰਜ਼ੀ ਆਧਾਰ ਕਾਰਡ ਨਾਲ ਖੋਲ੍ਹਿਆ ਬੈਂਕ ਖਾਤਾ, ਫਿਰ ਹੋਈ ਕਰੋੜਾਂ ਦੀ ਧੋਖਾਧੜੀ

Current Updates

ਪੂਜਾ ਸਥਾਨਾਂ ਬਾਰੇ ਐਕਟ ਖ਼ਿਲਾਫ਼ ਪਟੀਸ਼ਨਾਂ ਲਈ ਸੀਜੇਆਈ ਵੱਲੋਂ ਵਿਸ਼ੇਸ਼ ਬੈਂਚ ਕਾਇਮ, ਸੁਣਵਾਈ 12 ਨੂੰ

Current Updates

Leave a Comment