December 27, 2025
ਖਾਸ ਖ਼ਬਰਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਐਨ.ਡੀ.ਏ. ਆਗੂਆਂ ਨਾਲ ਮੁਲਾਕਾਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਐਨ.ਡੀ.ਏ. ਆਗੂਆਂ ਨਾਲ ਮੁਲਾਕਾਤ

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੂਬੇ ਵਿੱਚ ਐੱਨਡੀਏ (NDA) ਭਾਈਵਾਲਾਂ ਨਾਲ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਸਬੰਧੀ ਰਣਨੀਤੀ ’ਤੇ ਚਰਚਾ ਕੀਤੀ। ਇਹ ਮੀਟਿੰਗ ਮੁੱਖ ਮੰਤਰੀ (ਜੋ ਜਨਤਾ ਦਲ (ਯੂ) ਦੇ ਮੁਖੀ ਹਨ) ਦੀ 1, Anne Marg ਸਥਿਤ ਸਰਾਕਾਰੀ ਰਿਹਾਇਸ਼ ’ਤੇ ਹੋਈ।

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਜੋ Lok Janshakti Party (Ram Vilas) ਦੇ ਪ੍ਰਧਾਨ ਹਨ, ਨੇ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਹਾਜੀਪੁਰ ਤੋਂ ਸੰਸਦ ਮੈਂਬਰ ਨੇ ਕਿਹਾ, ‘‘ਇਹ ਚਰਚਾ ਚੋਣਾਂ ਤੋਂ ਪਹਿਲਾਂ ਗੱਠਜੋੜ ਨੂੰ  ਮਜ਼ਬੂਤ ​​ਕਰਨ ਦੇ ਤਰੀਕਿਆਂ ’ਤੇ ਕੇਂਦਰਤ ਸੀ।’’
ਪਾਸਵਾਨ  ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਹਵਾਲੇ ਨਾਲ ਵਿਧਾਨ ਸਭਾ ਚੋਣਾਂ ਵਿੱਚ ‘ਢੁੱਕਵੀਂ’ ਹਿੱਸੇਦਾਰੀ ਮੰਗੇਗੀ। ਉਨ੍ਹਾਂ ਆਖਿਆ ਕਿ ਇਹ ਮੀਟਿੰਗ ਬਹੁਤ ਜਲਦੀ ਖਤਮ ਹੋ ਗਈ ਕਿਉਂਕਿ  ਏਜੰਡੇ ’ਚ ਕੋਈ ਗੁੰਝਲਦਾਰ ਮੁੱਦਾ ਨਹੀਂ ਸੀ।
ਭਾਜਪਾ ਤੇ ਜਨਤਾ ਦਲ (ਯੂ) ਦੇ ਸੀਨੀਅਰ ਆਗੂਆਂ ਤੋਂ ਇਲਾਵਾ ਮੀਟਿੰਗ ਵਿੱਚ ਕੇਂਦਰੀ ਮੰਤਰੀ Jitan Ram Manjhi (Hindustani Awam Morcha ਦੇ ਪ੍ਰਧਾਨ), ਅਤੇ ਰਾਜ ਸਭਾ ਮੈਂਬਰ Rajya Sabha MP Upendra Kushwaha, ਜੋ ਕਿ ਰਾਸ਼ਟਰੀ ਲੋਕ ਮੋਰਚਾ ਦੇ ਸੰਸਥਾਪਕ ਮੈਂਬਰ (founding president of Rashtriya Lok Morcha) ਹਨ, ਹਾਜ਼ਰ ਸਨ। 

Related posts

ਪੱਛਮੀ ਬੰਗਾਲ ਦੇ ਮਾਲਦਾ ਵਿੱਚ ਹਿੰਸਾ; 50 ਗ੍ਰਿਫ਼ਤਾਰ

Current Updates

ਹੈਦਰਾਬਾਦ ਤੋਂ ਫੁਕੇਟ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ

Current Updates

ਆਤਿਸ਼ੀ ਦੀ ਚੋਣ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਚੁਣੌਤੀ, ਹਾਈ ਕੋਰਟ ਵੱਲੋਂ ਨੋਟਿਸ ਜਾਰੀ

Current Updates

Leave a Comment