ਚੰਡੀਗੜ੍ਹ- ਰੇਲਵੇ ਨੇ ਸ਼ਹੀਦੀ ਜੋੜ ਮੇਲੇ ਲਈ ਸਰਹਿੰਦ ਵਿਖੇ 12 ਰੇਲ ਗੱਡੀਆਂ ਦੇ ਆਰਜ਼ੀ ਠਹਿਰਾਅ (ਸਟਾਪੇਜ) ਦਾ ਐਲਾਨ ਕੀਤਾ ਹੈ। ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਇੱਕ ਬਿਆਨ ਅਤੇ ਵੀਡੀਓ ਸੰਦੇਸ਼ ਰਾਹੀਂ ਇਸ ਦਾ ਐਲਾਨ ਕੀਤਾ ਹੈ। ਬਿੱਟੂ ਨੇ ਕਿਹਾ, “ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ, ਉੱਤਰੀ ਰੇਲਵੇ ਨੇ 25 ਤੋਂ 27 ਦਸੰਬਰ ਤੱਕ ਕਈ ਰੇਲ ਗੱਡੀਆਂ ਲਈ ਸਰਹਿੰਦ ਜੰਕਸ਼ਨ ‘ਤੇ ਆਰਜ਼ੀ ਠਹਿਰਾਅ ਸ਼ੁਰੂ ਕੀਤਾ ਹੈ।’’ ਇਨ੍ਹਾਂ ਵਿੱਚ ਬੇਗਮਪੁਰਾ ਐਕਸਪ੍ਰੈਸ, ਜਲਿਆਂਵਾਲਾ ਬਾਗ ਐਕਸਪ੍ਰੈਸ, ਕਰਮਭੂਮੀ ਐਕਸਪ੍ਰੈਸ, ਨਿਊ ਤਿਨਸੁਕੀਆ-ਅੰਮ੍ਰਿਤਸਰ ਐਕਸਪ੍ਰੈਸ, ਹੀਰਾਕੁੰਡ ਐਕਸਪ੍ਰੈਸ, ਗੋਲਡਨ ਟੈਂਪਲ ਮੇਲ, ਦੁਰਗਿਆਨਾ ਐਕਸਪ੍ਰੈਸ, ਜੰਮੂ ਤਵੀ-ਦੁਰਗ ਐਕਸਪ੍ਰੈਸ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ ਸ਼ਾਮਲ ਹਨ।
