December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਥਾਈਲੈਂਡ ਅਤੇ ਕੰਬੋਡੀਆ ਵੱਲੋਂ ਨਵੇਂ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ

ਥਾਈਲੈਂਡ- ਥਾਈਲੈਂਡ ਅਤੇ ਕੰਬੋਡੀਆ ਨੇ ਸ਼ਨਿਚਰਵਾਰ ਨੂੰ ਖੇਤਰੀ ਦਾਅਵਿਆਂ ਨੂੰ ਲੈ ਕੇ ਆਪਣੀ ਸਰਹੱਦ ’ਤੇ ਹਫ਼ਤਿਆਂ ਤੋਂ ਚੱਲ ਰਹੀ ਹਥਿਆਰਬੰਦ ਜੰਗ ਨੂੰ ਖਤਮ ਕਰਨ ਲਈ ਇੱਕ ਜੰਗਬੰਦੀ ਸਮਝੌਤੇ ਸਹੀਬੱਧ ਕੀਤੇ ਹਨ। ਇਹ ਸਮਝੌਤਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਵੇਲੇ ਲਾਗੂ ਹੋ ਗਿਆ। ਲੜਾਈ ਖਤਮ ਕਰਨ ਤੋਂ ਇਲਾਵਾ ਸਮਝੌਤੇ ਵਿੱਚ ਦੋਵਾਂ ਪਾਸਿਆਂ ਵੱਲੋਂ ਕੋਈ ਹੋਰ ਫੌਜੀ ਗਤੀਵਿਧੀ ਨਾ ਕਰਨ ਅਤੇ ਫੌਜੀ ਉਦੇਸ਼ਾਂ ਲਈ ਕਿਸੇ ਵੀ ਪਾਸੇ ਦੇ ਹਵਾਈ ਖੇਤਰ ਦੀ ਉਲੰਘਣਾ ਨਾ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਲੜਾਈ ਵਿੱਚ ਸਿਰਫ ਥਾਈਲੈਂਡ ਨੇ ਹਵਾਈ ਹਮਲਿਆਂ ਦੀ ਵਰਤੋਂ ਕੀਤੀ ਸੀ, ਜਿਸ ਨੇ ਦੇਸ਼ ਦੇ ਰੱਖਿਆ ਮੰਤਰਾਲੇ ਅਨੁਸਾਰ ਸ਼ਨਿਚਰਵਾਰ ਸਵੇਰੇ ਵੀ ਕੰਬੋਡੀਆ ਵਿੱਚ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਇੱਕ ਹੋਰ ਪ੍ਰਮੁੱਖ ਧਾਰਾ ਅਨੁਸਾਰ ਥਾਈਲੈਂਡ ਨੂੰ ਜੰਗਬੰਦੀ ਨੂੰ ਪੂਰੀ ਤਰ੍ਹਾਂ 72 ਘੰਟਿਆਂ ਤੱਕ ਬਰਕਰਾਰ ਰੱਖਣ ਤੋਂ ਬਾਅਦ ਉਨ੍ਹਾਂ 18 ਕੰਬੋਡੀਆਈ ਸੈਨਿਕਾਂ ਨੂੰ ਵਾਪਸ ਭੇਜਣਾ ਹੋਵੇਗਾ ਜਿਨ੍ਹਾਂ ਨੂੰ ਜੁਲਾਈ ਵਿੱਚ ਹੋਈ ਪਹਿਲੀ ਲੜਾਈ ਤੋਂ ਬਾਅਦ ਕੈਦੀ ਵਜੋਂ ਰੱਖਿਆ ਗਿਆ ਹੈ। ਉਨ੍ਹਾਂ ਦੀ ਰਿਹਾਈ ਕੰਬੋਡੀਆਈ ਪੱਖ ਦੀ ਮੁੱਖ ਮੰਗ ਰਹੀ ਹੈ। ਇਹ ਕਿਹਾ ਗਿਆ ਹੈ ਕਿ ਦੋਵੇਂ ਪਾਸੇ ਜੁਲਾਈ ਵਿੱਚ ਪੰਜ ਦਿਨਾਂ ਦੀ ਲੜਾਈ ਨੂੰ ਖਤਮ ਕਰਨ ਵਾਲੀ ਪਹਿਲੀ ਜੰਗਬੰਦੀ ਅਤੇ ਉਸ ਤੋਂ ਬਾਅਦ ਹੋਏ ਸਮਝੌਤਿਆਂ ਲਈ ਵਚਨਬੱਧ ਹਨ।

Related posts

संविधान की रक्षा करती रहेगी आप : तेजिंदर मेहता

Current Updates

ਚੰਡੀਗੜ੍ਹ ‘ਚ ਕੰਸਰਟ ਤੋਂ ਪਹਿਲਾਂ ਸੀ.ਐਮ ਮਾਨ ਨੂੰ ਮਿਲੇ ਦਿਲਜੀਤ ਦੋਸਾਂਝ, ਸੋਸ਼ਲ ਮੀਡੀਆ ‘ਤੇ ਲਿਖਿਆ- ਛੋਟੇ ਭਰਾ ਵਰਗਾ ਪਿਆਰ ਦਿੱਤਾ

Current Updates

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

Current Updates

Leave a Comment