October 16, 2026
ਖਾਸ ਖ਼ਬਰਰਾਸ਼ਟਰੀ

200 ਕਰੋੜ ਫਿਰੌਤੀ ਮਾਮਲਾ: ਸੁਕੇਸ਼ ਚੰਦਰਸ਼ੇਖਰ ਵੱਲੋਂ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇ ਸਮਝੌਤੇ ਦੀ ਪੇਸ਼ਕਸ਼

200 ਕਰੋੜ ਫਿਰੌਤੀ ਮਾਮਲਾ: ਸੁਕੇਸ਼ ਚੰਦਰਸ਼ੇਖਰ ਵੱਲੋਂ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇ ਸਮਝੌਤੇ ਦੀ ਪੇਸ਼ਕਸ਼
ਨਵੀਂ ਦਿੱਲੀ- ਜੇਲ੍ਹ ਵਿੱਚ ਬੰਦ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਨੇ ਪਟਿਆਲਾ ਹਾਊਸ ਕੋਰਟ ਦੇ ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ 200 ਕਰੋੜ ਰੁਪਏ ਦੇ ਫਿਰੌਤੀ ਮਾਮਲੇ ਵਿੱਚ ਸ਼ਿਕਾਇਤਕਰਤਾ ਅਦਿਤੀ ਸਿੰਘ ਨੂੰ 217 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੁਕੇਸ਼ ਦੇ ਵਕੀਲ ਅਨੰਤ ਮਲਿਕ ਰਾਹੀਂ ਦਾਇਰ ਇਸ ਅਰਜ਼ੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪੇਸ਼ਕਸ਼ ਸੁਕੇਸ਼ ਦੇ ਅਧਿਕਾਰਾਂ ਨਾਲ ਸਮਝੌਤਾ ਕੀਤੇ ਬਿਨਾਂ ਕੀਤੀ ਗਈ ਹੈ ਅਤੇ ਇਸ ਦਾ ਮਤਲਬ ਗੁਨਾਹ ਕਬੂਲ ਕਰਨਾ ਨਹੀਂ ਹੈ।
ਅਦਾਲਤ ਵੱਲੋਂ ਇਸ ਮਾਮਲੇ ’ਤੇ 3 ਜਨਵਰੀ 2026 ਨੂੰ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਚੰਦਰਸ਼ੇਖਰ, ਜੋ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹੈ, ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਜਾਵੇ ਤਾਂ ਜੋ ਸਮਝੌਤੇ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਨੇ ਸੁਕੇਸ਼ ‘ਤੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਸ਼ਿਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਦੀਆਂ ਪਤਨੀਆਂ ਨਾਲ 200 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਸੀ। ਦਿੱਲੀ ਪੁਲੀਸ ਅਨੁਸਾਰ ਸੁਕੇਸ਼ ਅਤੇ ਉਸ ਦੇ ਸਾਥੀਆਂ ਨੇ ਅਪਰਾਧ ਦੀ ਕਮਾਈ ਨੂੰ ਲੁਕਾਉਣ ਲਈ ਹਵਾਲਾ ਚੈਨਲਾਂ ਅਤੇ ਸ਼ੈੱਲ ਕੰਪਨੀਆਂ ਦੇ ਨੈੱਟਵਰਕ ਦੀ ਵਰਤੋਂ ਕੀਤੀ ਸੀ। ਫਿਲਹਾਲ ਅਦਾਲਤ ਨੇ ਇਸ ਸਮਝੌਤੇ ਦੀ ਅਰਜ਼ੀ ‘ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।

Related posts

ਕਰਨ ਔਜਲਾ ਨਾਲ ਸਟੇਜ ’ਤੇ ਨਜ਼ਰ ਆਏ ਵਿੱਕੀ ਕੌਸ਼ਲ ਤੇ ਪਰਿਨੀਤੀ ਚੋਪੜਾ

Current Updates

Gurdaspur ਦੇ ਪੈਟਰੋਲ ਪੰਪ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਬਾਰੀ; BJP ਆਗੂ ਵਾਲ-ਵਾਲ ਬਚਿਆ

Current Updates

ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਨਿਰਮਾਣ ਰੋਕਣਾ ਮੰਦਭਾਗਾ: ਚਰਨਜੀਤ ਸਿੰਘ ਚੰਨੀ

Current Updates

Leave a Comment