August 12, 2026
ਸਾਹਿਤਖਾਸ ਖ਼ਬਰਰਾਸ਼ਟਰੀਵਿਰਾਸਤ

ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਬਕਰੀਦ

ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਬਕਰੀਦ

ਸ੍ਰੀਨਗਰ- ਮੁਸਲਿਮ ਭਾਈਚਾਰੇ ਵੱਲੋਂ ਅੱਜ ਦੇਸ਼ ਭਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਬਕਰੀਦ ਮਨਾਈ ਗਈ। ਬਕਰੀਦ ਨੂੰ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਕੌਮੀ ਰਾਜਧਾਨੀ ਦੀ ਜਾਮਾ ਮਸਜਿਦ, ਫਤਹਿਪੁਰੀ ਮਸਜਿਦ, ਸੀਲਮਪੁਰ, ਓਖਲਾ ਅਤੇ ਨਿਜ਼ਾਮੂਦੀਨ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਨਮਾਜ਼ ਪੜ੍ਹੀ। ਨਮਾਜ਼ ਅਦਾ ਕਰਨ ਤੋਂ ਬਾਅਦ ਉਨ੍ਹਾਂ ਇੱਕ-ਦੂਜੇ ਨੂੰ ਜੱਫੀ ਪਾਈ ਤੇ ਵਧਾਈ ਦਿੱਤੀ। ਇਸ ਦੌਰਾਨ ਦੇਸ਼ ਭਰ ਵਿੱਚ ਪੁਲੀਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਕਸ਼ਮੀਰ ਵਿੱਚ ਵੀ ਸ਼ਰਧਾ ਨਾਲ ਈਦ ਮਨਾਈ ਗਈ। ਇੱਥੇ ਹਜ਼ਰਤਬਲ ਦਰਗਾਹ ’ਤੇ 40,000 ਤੋਂ ਲੋਕਾਂ ਨੇ ਨਮਾਜ਼ ਅਦਾ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੇ ਵੀ ਇੱਥੇ ਹੀ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਨੇ ਈਦਗਾਹ ’ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਪੁਰਾਣੇ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਛੱਡ ਕੇ ਘਾਟੀ ਦੀਆਂ ਸਾਰੀਆਂ ਮਸਜਿਦਾਂ ਵਿੱਚ ਘੱਟ ਇਕੱਠ ਦੇਖਣ ਨੂੰ ਮਿਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਈਦ ਦੀ ਨਮਾਜ਼ ਸ਼ਾਂਤੀਪੂਰਵਕ ਅਦਾ ਕੀਤੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ।

Related posts

ਤਤਕਾਲ ਬੁਕਿੰਗ ਦੇ ਸਮੇਂ ‘ਚ ਬਦਲਾਅ, ਹੁਣ ਕਿਸ ਸਮੇਂ ਬੁੱਕ ਕੀਤੀਆਂ ਜਾਣਗੀਆਂ AC ਕਲਾਸ ਤੇ ਨਾਨ-AC ਕਲਾਸ ਦੀਆਂ ਟਿਕਟਾਂ

Current Updates

Rapper Badshah ਨੇ ‘ਟਟੀਹਰੀ’ ਗੀਤ ਦੇ ਇਤਰਾਜ਼ਯੋਗ ਹਿੱਸੇ ਹਟਾਏ; ਨਵਾਂ ਗੀਤ ‘ਟਟੀਹਰੀ ਫਿਰ ਸੇ’ 14 ਅਪਰੈਲ ਨੂੰ ਹੋਵੇਗਾ ਰਿਲੀਜ਼

Current Updates

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

Current Updates

Leave a Comment