December 27, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨਵੇਂ ਸੀਜ਼ਨ ਦੇ ਪਹਿਲੇ ਸ਼ੋਅ ਵਿਚ ਨਜ਼ਰ ਆਏਗੀ ਪ੍ਰਿਯੰਕਾ ਚੋਪੜਾ ਜੋਨਸ

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨਵੇਂ ਸੀਜ਼ਨ ਦੇ ਪਹਿਲੇ ਸ਼ੋਅ ਵਿਚ ਨਜ਼ਰ ਆਏਗੀ ਪ੍ਰਿਯੰਕਾ ਚੋਪੜਾ ਜੋਨਸ

ਮੁੰਬਈ- ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਕਪਿਲ ਸ਼ਰਮਾ ਦੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਏਗੀ। ਇਹ ਸ਼ੋਅ 20 ਦਸੰਬਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਕਰੇਗਾ। ਸਟ੍ਰੀਮਿੰਗ ਪਲੈਟਫਾਰਮ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਪੋਸਟ ਦੇ ਨਾਲ ਇਹ ਐਲਾਨ ਸਾਂਝਾ ਕੀਤਾ, ਜਿਸ ਵਿੱਚ ਕਪਿਲ ਸ਼ਰਮਾ ਬੌਲੀਵੁੱਡ ਤੇ ਹੌਲੀਵੁੱਡ ਸਟਾਰ ਨਾਲ ਦਿਖਾਈ ਦੇ ਰਿਹਾ ਸੀ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦਾ ਇਹ ਚੌਥਾ ਐਡੀਸ਼ਨ ਹੈ।

ਸ਼ੋਅ ਦੇ ਨਿਰਮਾਤਾਵਾਂ ਮੁਤਾਬਕ ਇਸ ਵਿੱਚ ਕਪਿਲ ਵੱਖ-ਵੱਖ ਕਿਰਦਾਰਾਂ ਜਨਰੇਸ਼ਨ ਬਾਬਾ ਅਤੇ ਤਾਊ ਜੀ ਤੋਂ ਲੈ ਕੇ ਰਾਜਾ ਅਤੇ ਮੰਤਰੀ ਜੀ ਤੱਕ ਦੇ ਕਿਰਦਾਰ ਵਿਚ ਨਜ਼ਰ ਆਏਗਾ। ਇਹ ਕਿਰਦਾਰ ਵੱਖ ਵੱਖ ਉਮਰ ਸਮੂਹਾਂ ਲਈ ਤਿਆਰ ਕੀਤੇ ਗਏ ਹਨ। ਇਸ ਵਿੱਚ ਅਦਾਕਾਰ ਸੁਨੀਲ ਗਰੋਵਰ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਸ਼ਰਮਾ ਵੀ ਸ਼ਾਮਲ ਹੋਣਗੇ। ਅਰਚਨਾ ਪੂਰਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਨਵੇਂ ਸੀਜ਼ਨ ਲਈ ਵਾਪਸ ਆ ਰਹੇ ਹਨ।

Related posts

ਡਿਪਟੀ ਕਮਿਸ਼ਨਰ ਨੇ ਦਰਿਆ ਵਿੱਚ ਚੱਲ ਰਹੇ ਕੰਮਾਂ ਦਾ ਦੇਰ ਰਾਤ ਜਾਇਜ਼ਾ ਲਿਆ

Current Updates

ਕੈਨੇਡਾ ਵਿੱਚ ਦਰਿਆ ’ਚ ਰੁੜਿਆ ਮਾਨਸਾ ਦਾ ਨੌਜਵਾਨ

Current Updates

ਐਸ਼ਵਰਿਆ 28 ਅਪ੍ਰੈਲ ਨੂੰ ਨੰਦਿਨੀ, PS-2 ਦੇ ਰੂਪ ਵਿੱਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ

Current Updates

Leave a Comment