November 13, 2026
ਖਾਸ ਖ਼ਬਰਰਾਸ਼ਟਰੀ

ਐੱਸਯੂਵੀ ਪਲਟਣ ਕਾਰਨ ਬੱਚੇ ਸਣੇ ਤਿੰਨਾਂ ਦੀ ਮੌਤ; ਸੱਤ ਜ਼ਖਮੀ

ਐੱਸਯੂਵੀ ਪਲਟਣ ਕਾਰਨ ਬੱਚੇ ਸਣੇ ਤਿੰਨਾਂ ਦੀ ਮੌਤ; ਸੱਤ ਜ਼ਖਮੀ

ਜੈਪੁਰ- ਰਾਜਸਥਾਨ ਦੇ ਬਿਆਵਰ (Beawar) ਜ਼ਿਲ੍ਹੇ ਵਿੱਚ ਹਾਈਵੇਅ ’ਤੇ ਅੱਜ ਇੱਕ ਐੱਸਯੂਵੀ (SUV) ਪਲਟਣ ਕਾਰਨ ਇੱਕ ਜੋੜੇ ਤੇ ਉਨ੍ਹਾਂ ਦੇ ਨਾਬਾਲਗ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਦਸੇ ’ਚ ਦੋ ਔਰਤਾਂ ਤੇ ਤਿੰਨ ਬੱਚਿਆਂ ਸਣੇ ਸੱਤ ਜਣੇ ਜ਼ਖਮੀ ਵੀ ਹੋਏ ਹਨ।

ਐੱਸਯੂਵੀ ਸਵਾਰ ਉਕਤ ਲੋਕ ਇੱੱਕ ਮੰਦਰ ’ਚ ਮੱਥਾ ਟੇਕਣ ਜਾ ਰਹੇ ਸਨ ਕਿ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲੀਸ ਨੇ ਕਿਹਾ ਕਿ ਵਾਹਨ ਕਈ ਪਲਟੀਆਂ ਖਾਧੀਆਂ ਤੇ ਪਲਟ ਲਿਆ ਜਿਸ ਕਾਰਨ ਪੁਖਰਾਜ ਕੁਮਾਵਤ (42), ਉਸ ਦੀ ਪਤਨੀ ਪੂਜਾ (38) ਤੇ ਉਨ੍ਹਾਂ ਦੇ ਛੇ ਸਾਲਾਂ ਦੇ ਬੇਟੇ ਯਸ਼ਮੀਤ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਪਰਿਵਾਰ ਦੇ 10 ਮੈਂਬਰ ਮੰਦਰ ’ਚ  ਮੱਥਾ ਟੇਕਣ ਜਾ ਰਹੇ ਸਨ।
ਮੁੱਢਲੀ ਜਾਂਚ ਮੁਤਾਬਕ ਡਰਾਈਵਰ ਵੱਲੋਂ ਐੱਸਯੂਵੀ ਨੂੰ ਪਸ਼ੂ ਨਾਲ ਟਕਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਹਨ ਪਲਟ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ’ਚ ਜ਼ਮਖੀ ਹੋਏ ਲੋਕ ਜ਼ੇਰੇ ਇਲਾਜ ਹਨ।

Related posts

धूप में छाया करते वृक्ष और बेटियाँ : मेहता, गौतम

Current Updates

ਕਾਰਪੇਂਡੀਅਮ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Current Updates

ਸਾਰੇ ਅੰਗ ਦਾਨੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖੋ, ਹਾਈ ਕੋਰਟ ਨੇ ਕਿਹਾ; ਡੀਐਮਈ ਨੂੰ ਟ੍ਰਾਂਸਪਲਾਂਟ ਦੀ ਇਜਾਜ਼ਤ ਦੇਣ ਦਾ ਨਿਰਦੇਸ਼ ਦਿੱਤਾ

Current Updates

Leave a Comment