December 27, 2025
ਖਾਸ ਖ਼ਬਰਰਾਸ਼ਟਰੀ

ਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰ

ਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰ

ਦੇਹਰਾਦੂਨ- ਸੂਬੇ ਵਿੱਚ ਜਾਰੀ ‘ਅਪਰੇਸ਼ਨ ਕਾਲਨੇਮੀ’ ਤਹਿਤ ਹੁਣ ਤੱਕ ਤਿੰਨ ਜ਼ਿਲ੍ਹਿਆਂ ਵਿੱਚ 19 ਬੰਗਲਾਦੇਸ਼ੀਆਂ ਸਮੇਤ ਕੁੱਲ 511 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪਰੇਸ਼ਨ ਕਾਲਨੇਮੀ ਜੁਲਾਈ 2025 ਵਿੱਚ ਉੱਤਰਾਖੰਡ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਰਾਜ ਵਿਆਪੀ ਮੁਹਿੰਮ ਹੈ ਜਿਸ ਦਾ ਉਦੇਸ਼ ਧਰਮ ਅਤੇ ਆਸਥਾ ਦੀ ਆੜ ਵਿੱਚ ਪਖੰਡ ਅਤੇ ਧੋਖਾਧੜੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨਾ,ਉਨ੍ਹਾਂ ‘ਤੇ ਸ਼ਿਕੰਜਾ ਕੱਸਣਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਹੈ।

ਸ਼ੁੱਕਰਵਾਰ ਨੂੰ ਜਾਰੀ ਇੱਕ ਸਰਕਾਰੀ ਬਿਆਨ ਅਨੁਸਾਰ ਇਸ ਮੁਹਿੰਮ ਤਹਿਤ ਹਰਿਦੁਆਰ, ਦੇਹਰਾਦੂਨ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ 4,800 ਤੋਂ ਵੱਧ ਲੋਕਾਂ ਦੀ ਤਸਦੀਕ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 511 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਰਾਜ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 19 ਬੰਗਲਾਦੇਸ਼ੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 10 ਨੂੰ ਗੁਆਂਢੀ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਨੌਂ ਵਿਰੁੱਧ ਕਾਰਵਾਈ ਚੱਲ ਰਹੀ ਹੈ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਹ ਮੁਹਿੰਮ ਕਿਸੇ ਖਾਸ ਭਾਈਚਾਰੇ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਅਮਨ-ਕਾਨੂੰਨ ਅਤੇ ‘ਦੇਵਭੂਮੀ’ ਦੀ ਮਰਿਆਦਾ ਦੀ ਰਾਖੀ ਕਰਨਾ ਹੈ। ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿੱਥੇ ਆਸਥਾ ਦਾ ਸਤਿਕਾਰ ਕੀਤਾ ਜਾਵੇਗਾ, ਉੱਥੇ ਹੀ ਇਸ ਦੀ ਆੜ ਵਿੱਚ ਅਪਰਾਧ, ਪਖੰਡ ਅਤੇ ਧੋਖਾਧੜੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related posts

ਹਸਪਤਾਲ ’ਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ

Current Updates

ਇੰਦਰਾ ਨੇ ਖੁਦ ਕਈ ਵਿਵਸਥਾਵਾਂ ਨੂੰ ਹਟਾਉਣ ਲਈ ਵੋਟ ਦਿੱਤੀ ਸੀ ਭਾਜਪਾ ਸੰਸਦ ਮੈਂਬਰਾਂ ਨੇ ਇਹ ਨਹੀਂ ਦੱਸਿਆ ਕਿ 44ਵੀਂ ਸੋਧ ਦੇ ਪੱਖ ਵਿੱਚ ਇੰਦਰਾ ਗਾਂਧੀ ਨੇ ਖ਼ੁਦ ਵੋਟ ਪਾਈ ਸੀ: ਜੈਰਾਮ ਰਮੇਸ਼

Current Updates

ਭਾਜਪਾ ਦੇ ਜਬਲਪੁਰ ਮੈਡੀਕਲ ਸੈੱਲ ਵਿੱਚ ਸੇਵਾ ਨਿਭਾਅ ਰਿਹਾ ਸੀ ਨਕਲੀ ਡਾਕਟਰ, ਕੇਸ ਦਰਜ

Current Updates

Leave a Comment