ਫਗਵਾੜਾ- ਫਗਵਾੜਾ-ਜਲੰਧਰ ਸੜਕ ’ਤੇ ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਸਥਿਤ ਐੱਸ ਬੀ ਆਈ ਬੈਂਕ ਦੇ ਏ ਟੀ ਐੱਮ ਨੂੰ ਵਿੱਚ ਸ਼ਨਿਚਰਵਾਰ ਸਵੇਰ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਦੇ ਆਇਆ ਹੈ।। ਘਟਨਾ ਦੀ ਸੂਚਨਾ ਮਿਲਦਿਆ ਐੱਸ ਪੀ ਮਾਧਵੀ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ।
ਉਨ੍ਹਾਂ ਦੱਸਿਆ ਕਿ ਏ ਟੀ ਐੱਮ ਵਿੱਚ ਲੁੱਟ ਦੀ ਘਟਨਾ ਕਰੀਬ 4 ਵਜੇ ਵਾਪਰੀ ਹੈ ਅਤੇ ਇਸ ਬਾਰੇ ਪੁਲੀਸ ਨੂੰ ਸਵੇਰ 8 ਸੂਚਨਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪਾਇਆ ਗਿਆ ਕਿ ਉੱਥੇ ਕੋਈ ਗਾਰਡ ਨਹੀਂ ਸੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਬੈਂਕ ਨੂੰ ਪਹਿਲਾ ਵੀ ਲਿਖਤੀ ਭੇਜਿਆ ਗਿਆ ਹੈ, ਸੀਸੀਟੀਵੀ ਕੈਮਰੇ ਸਿਰਫ਼ ਚਾਲੂ ਹਾਲਤ ਵਿੱਚ ਹਨ ਪਰ ਉਨ੍ਹਾਂ ਦੀ ਰਿਕਾਰਡਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁੱਲ ਰਾਸ਼ੀ ਦੀ ਲੁੱਟ ਬਾਰੇ ਹੁਣ ਤੱਕ ਬੈਂਕ ਵੱਲੋਂ ਲਿਖਤ ਸੂਚਨਾ ਨਹੀਂ ਮਿਲੀ ਹੈ।
