December 29, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਪੰਜਾਬ ਕਾਂਗਰਸੀ ਆਗੂਆਂ ’ਚ ਬਿਹਤਰ ਤੇ ਮਿਸਾਲੀ ਤਾਲਮੇਲ: ਬਘੇਲ

ਪੰਜਾਬ ਕਾਂਗਰਸੀ ਆਗੂਆਂ ’ਚ ਬਿਹਤਰ ਤੇ ਮਿਸਾਲੀ ਤਾਲਮੇਲ: ਬਘੇਲ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਸੀਨੀਅਰ ਆਗੂਆਂ ਦਰਮਿਆਨ ਤਾਲਮੇਲ ਪ੍ਰਸੰਸਾਯੋਗ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਤਾਲਮੇਲ ਦੂਸਰੇ ਸੂਬਿਆਂ ਲਈ ਵੀ ਮਿਸਾਲ ਬਣੇਗਾ।

ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਵਿਚ ਕਹੀ ਹੈ। ਗ਼ੌਰਤਲਬ ਹੈ ਕਿ ਨਵੇਂ ਕਾਂਗਰਸ ਇੰਚਾਰਜ ਬਘੇਲ ਲਈ ਵੱਡੀ ਚੁਣੌਤੀ ਇਹੋ ਰਹੇਗੀ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਿਵੇਂ ਇੱਕਜੁੱਟ ਰੱਖਿਆ ਜਾ ਸਕੇ।ਉਨ੍ਹਾਂ ਆਪਣੀ ਪੰਜਾਬ ਫੇਰੀ ਦੇ ਮੌਕੇ ਕਿਹਾ ਸੀ ਕਿ ਪੰਜਾਬ ਕਾਂਗਰਸ ’ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਜ, ਉਨ੍ਹਾਂ ਦੇ ਦੌਰੇ ਮੌਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਕਿਧਰੇ ਨਜ਼ਰ ਨਹੀਂ ਆਏ ਸਨ।

 

Related posts

ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ , ਪਹਿਲੀ ਵਾਰ ਡੇਰਾ ਸਿਰਸਾ ਜਾਣ ਕੀ ਇਜਾਜ਼ਤ

Current Updates

ਪੀਐਚਐਫ ਨੇ ਕੀਤਾ ਡੀਐਸਓ ਰੂਪੇਸ਼ ਬੇਗਰਾ ਦਾ ਸਵਾਗਤ

Current Updates

ਬੰਗਲਾਦੇਸ਼ ਦੇ ਸਮਰਥਨ ‘ਚ ਬੈਗ ਲੈ ਕੇ ਅੱਜ ਸੰਸਦ ਪਹੁੰਚੀ ਪ੍ਰਿਅੰਕਾ, ਕੱਲ੍ਹ ਚੁੱਕਿਆ ਸੀ ਫਲਸਤੀਨ ਦਾ ਮੁੱਦਾ

Current Updates

Leave a Comment