ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਸੋਮਵਾਰ ਨੂੰ ਫਲਸਤੀਨ ਦੇ ਸਮਰਥਨ ‘ਚ ਬੈਗ ਲੈ ਕੇ ਸੰਸਦ ਪਹੁੰਚੀ ਸੀ, ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ। ਪਾਕਿਸਤਾਨ ‘ਚ ਇਮਰਾਨ ਖ਼ਾਨ ਦੇ ਕਰੀਬੀ ਨੇਤਾ ਨੇ ਵੀ ਪ੍ਰਿਅੰਕਾ ਦੀ ਤਾਰੀਫ਼ ਕੀਤੀ ਸੀ, ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਇਸ ਮੁੱਦੇ ‘ਤੇ ਕਾਂਗਰਸ ਦੇ ਸੰਸਦ ਮੈਂਬਰ ਘਿਰ ਜਾਣਗੇ।
ਪ੍ਰਿਅੰਕਾ ਅੱਜ ਨਵਾਂ ਬੈਗ ਲੈ ਕੇ ਸੰਸਦ ਪਹੁੰਚੀ-ਪਰ ਹੁਣ ਪ੍ਰਿਅੰਕਾ ਨੇ ਬੈਗ (Priyanka Gandhi New Bag) ਦਾ ਜਵਾਬ ਬੈਗ ਨਾਲ ਦਿੱਤਾ ਹੈ। ਪ੍ਰਿਅੰਕਾ ਅੱਜ ਇੱਕ ਨਵਾਂ ਬੈਗ ਲੈ ਕੇ ਪਹੁੰਚੀ, ਜਿਸ ਵਿੱਚ ਬੰਗਲਾਦੇਸ਼ ਦੇ ਹਿੰਦੂਆਂ ਦੇ ਸਮਰਥਨ ਵਿੱਚ ਨਾਅਰਾ ਲਿਖਿਆ ਹੋਇਆ ਸੀ। ਬੈਗ ‘ਤੇ ਲਿਖਿਆ ਸੀ- ‘ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਦੇ ਨਾਲ ਖੜ੍ਹੇ ਰਹੋ’। ਬੰਗਲਾਦੇਸ਼ ਵਿੱਚ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਿੰਦੂਆਂ ਅਤੇ ਈਸਾਈਆਂ ਲਈ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਿਅੰਕਾ ਨੇ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨਾਲ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ।