September 28, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਪੀਐਚਐਫ ਨੇ ਕੀਤਾ ਡੀਐਸਓ ਰੂਪੇਸ਼ ਬੇਗਰਾ ਦਾ ਸਵਾਗਤ

ਪੀਐਚਐਫ ਨੇ ਕੀਤਾ ਡੀਐਸਓ ਰੂਪੇਸ਼ ਬੇਗਰਾ ਦਾ ਸਵਾਗਤ

ਖਿਡਾਰੀਆਂ ਅਤੇ ਕੋਚਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਦਿੱਤਾ ਭਰੋਸਾ

ਪੀਐਚਐਫ ਨੇ ਕੀਤਾ ਡੀਐਸਓ ਰੂਪੇਸ਼ ਬੇਗਰਾ ਦਾ ਸਵਾਗਤ

ਪਟਿਆਲਾ  : ਪ੍ਰਸਿੱਧ ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਉਂਡੇਸ਼ਨ ਵੱਲੋਂ ਪਟਿਆਲਾ ਦੇ ਨਵਨਿਯੁਕਤ ਜਿਲਾ ਖੇਡ ਅਧਿਕਾਰੀ ਰੂਪੇਸ਼ ਕੁਮਾਰ ਬੇਗਰਾ ਦਾ ਗੁਲਦਸਤਾ ਅਤੇ ਕਿਤਾਬ ਭੇੰਟ ਕਰਕੇ ਸਵਾਗਤ ਕੀਤਾ ਗਿਆ।
ਪੀਐਚਐਫ ਦੇ ਸਰਪ੍ਰਸਤ ਅਮਨ ਅਰੋੜਾ ਦੀ ਅਗੁਵਾਈ ਹੇਠ ਪੀਐਚਐਫ ਦਾ ਪ੍ਰਤੀਨਿਧ ਮੰਡਲ ਰਿੰਕ ਹਾਲ ਬਾਰਾਂਦਰੀ ਬਾਗ ਵਿਖੇ ਸ੍ਰੀ ਬੇਗਰਾ ਨੂੰ ਮਿਲਿਆ ਅਤੇ ਪਟਿਆਲਾ ਦੇ ਡੀਐਸਓ ਦੀ ਜ਼ੁੰਮੇਵਾਰੀ ਮਿਲਣ ਤੇ ਵਧਾਈ ਦਿੱਤਾ। ਸ੍ਰੀ ਅਰੋੜਾ ਨੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਸ੍ਰੀ ਬੇਗਰਾ ਨੂੰ ਜਾਣੂ ਕਰਵਾਇਆ। ਸ੍ਰੀ ਬੇਗਰਾ ਨੇ ਭਰੋਸਾ ਦਿੱਤਾ ਕਿ ਖਿਡਾਰੀਆਂ ਅਤੇ ਕੋਚਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਖੇਡਾਂ ਪ੍ਰਤੀ ਰਵੱਈਆ ਬੇਹੱਦ ਸਕਾਰਾਤਮਕ ਹੈ। ਇਸ ਲਈ ਹਰੇਕ ਖੇਡ ਲਈ ਜ਼ਰੂਰੀ ਸਾਜੋ-ਸਮਾਨ ਦੀ ਪੂਰਤੀ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਪੀਐਚਐਫ ਨੂੰ ਸਕੂਲੀ ਵਿਦਿਆਰਥੀਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀਆਂ ਕਰਨ ਲਈ ਪ੍ਰੇਰਿਤ ਕੀਤਾ। ਨਾਲ ਹੀ ਪੀਐਚਐਫ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਪੀਐਚਐਫ ਦੇ ਪ੍ਰਧਾਨ ਮੱਘਰ ਸਿੰਘ ਮੱਟੂ, ਜਨਰਲ ਸਕੱਤਰ ਰਵਿੰਦਰ ਰਵੀ, ਮਹਿਲਾ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਡਾ. ਆਸ਼ਾ ਕਿਰਨ, ਮੀਤ ਪ੍ਰਧਾਨ ਅੰਮ੍ਰਿਤਪਾਲ ਕੌਰ, ਕੋਮਲ ਕਲਾਵਾਂ ਮਾਹਿਰ ਹਰਦੀਪ ਕੌਰ, ਕਲਾ ਅਧਿਆਪਕ ਪ੍ਰਵੇਸ਼ ਕੁਮਾਰ, ਐਸਐਮਓ ਪਾਤੜਾਂ ਡਾ. ਲਵਕੇਸ਼, ਸਾਬਕਾ ਪ੍ਰਿੰਸੀਪਲ ਮੰਜੂ ਭੱਟੀ, ਸਾਇੰਸ ਅਧਿਆਪਿਕਾ ਕਮਲਪ੍ਰੀਤ ਕੌਰ, ਜਸਵੰਤ ਕੌਰ, ਹਰਮਨਜੀਤ ਸਿੰਘ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।

Related posts

‘ਬਿਕਨੀ’ ਟਿੱਪਣੀ ’ਤੇ Kangana ਨਾਲ ਹੋਈ ਬਹਿਸ ਤੋਂ ਬਾਅਦ Kriti Sanon ਦਾ ਰੱਖੜੀ ਵਾਲਾ ਇਸ਼ਤਿਹਾਰ ਹਟਾਇਆ

Current Updates

ਅਕਾਲੀ ਦਲ ਵੱਲੋਂ ਜਨਤਾ ਨਾਲ ਸਿੱਧਾ ਰਾਬਤਾ: ਸੁਖਬੀਰ ਬਾਦਲ ਦੀ ਤਸਵੀਰ ਬਦਲਣ ਲਈ ਵਿਸ਼ੇਸ਼ ਪ੍ਰਚਾਰ ਅਭਿਆਨ ਸ਼ੁਰੂ

Current Updates

ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ; ਧੀ ਗੰਭੀਰ ਜ਼ਖ਼ਮੀ

Current Updates

Leave a Comment