December 27, 2025
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

ਨਿਊਜ਼ੀਲੈਂਡ-ਕੁਸਲ ਪਰੇਰਾ ਨੇ ਟੀ-20 ਕ੍ਰਿਕਟ ਵਿੱਚ ਸ੍ਰੀਲੰਕਾ ਲਈ ਸਭ ਤੋਂ ਤੇਜ਼ ਸੈਂਕੜਾ ਬਣਾ ਕੇ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ’ਚ ਆਪਣੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ 7 ਦੌੜਾਂ ਨਾਲ ਜਿੱਤ ਦਿਵਾਈ। ਪਰੇਰਾ ਦੇ 44 ਗੇਂਦਾਂ ’ਚ ਸੈਂਕੜੇ ਅਤੇ ਕਪਤਾਨ ਚਰਿਤ ਅਸਾਲੰਕਾ ਦੇ ਨਾਲ ਸੈਂਕੜੇ ਵਾਲੀ ਭਾਈਵਾਲੀ ਦੀ ਮਦਦ ਨਾਲ ਸ੍ਰੀਲੰਕਾ ਨੇ ਪੰਜ ਵਿਕਟਾਂ ’ਤੇ 218 ਦੌੜਾਂ ਬਣਾਈਆਂ, ਜੋ ਟੀ-20 ਵਿੱਚ ਉਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾ ਮੈਚ ਅੱਠ ਦੌੜਾਂ ਅਤੇ ਦੂਜਾ ਮੈਚ 45 ਦੌੜਾਂ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਦੀ ਟੀਮ ਸੱਤ ਵਿਕਟਾਂ ’ਤੇ 211 ਦੌੜਾਂ ਹੀ ਬਣਾ ਸਕੀ, ਜਿਸ ਵਿੱਚ ਰਚਿਨ ਰਵਿੰਦਰਾ ਨੇ 39 ਗੇਂਦਾਂ ’ਤੇ 69 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ। ਪਹਿਲੇ ਛੇ ਓਵਰਾਂ ’ਚ ਉਸ ਨੇ ਬਿਨਾਂ ਕਿਸੇ ਨੁਕਸਾਨ ਦੇ 60 ਦੌੜਾਂ ਬਣਾਈਆਂ। ਇਸ ਮਗਰੋਂ ਅਸਾਲੰਕਾ ਨੇ ਰਵਿੰਦਰਾ, ਮਾਰਕ ਚੈਪਮੈਨ (ਨੌ) ਅਤੇ ਗਲੈਨ ਫਿਲਿਪਸ (ਛੇ) ਨੂੰ ਆਊਟ ਕੀਤਾ। ਅਸਾਲੰਕਾ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ ਪਰ ਡੈਰਿਲ ਮਿਸ਼ੇਲ ਨੇ ਉਸ ਦੇ ਆਖਰੀ ਓਵਰ ’ਚ ਲਗਾਤਾਰ ਚਾਰ ਛੱਕੇ ਲਗਾ ਕੇ ਉਸ ਦੀ ਔਸਤ ਖਰਾਬ ਕਰ ਦਿੱਤੀ। ਵਨਿੰਦੂ ਹਸਾਰੰਗਾ ਨੇ 16ਵੇਂ ਓਵਰ ਵਿੱਚ ਮਿਚੇਲ ਹੇਅ (ਅੱਠ) ਅਤੇ ਮਾਈਕਲ ਬ੍ਰੈਸਵੇਲ (1) ਨੂੰ ਪਵੇਲੀਅਨ ਭੇਜਿਆ।

Related posts

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

Current Updates

ਵਿਧਾਇਕ ਢੋਸ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ

Current Updates

ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਵੱਲ ਨਿਗਮ ਦਾ ਕਰੋੜਾਂ ਦਾ ਟੈਕਸ ਬਕਾਇਆ

Current Updates

Leave a Comment