April 9, 2025
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਆਸਟਰੇਲੀਆ ਖ਼ਿਲਾਫ਼ ਆਖ਼ਰੀ ਟੈਸਟ ’ਚੋਂ ਰੋਹਿਤ ਨੂੰ ਕੀਤਾ ਜਾ ਸਕਦੈ ਬਾਹਰ

ਆਸਟਰੇਲੀਆ ਖ਼ਿਲਾਫ਼ ਆਖ਼ਰੀ ਟੈਸਟ ’ਚੋਂ ਰੋਹਿਤ ਨੂੰ ਕੀਤਾ ਜਾ ਸਕਦੈ ਬਾਹਰ

ਸਿਡਨੀ-ਬੱਲੇਬਾਜ਼ੀ ਅਤੇ ਕਪਤਾਨੀ ਨੂੰ ਲੈ ਕੇ ਆਲੋਚਨਾ ਦਾ ਸਾਹਮਣਾ ਕਰ ਰਿਹਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਟੈਸਟ ਕ੍ਰਿਕਟਰ ਵਜੋਂ ਆਪਣੇ ਕਰੀਅਰ ਦੇ ਨਿਰਾਸ਼ਾਜਨਕ ਅੰਤ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਸ਼ੁੱਕਰਵਾਰ ਤੋਂ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋ ਰਹੇ ਲੜੀ ਦੇ ਆਖਰੀ ਟੈਸਟ ਵਿੱਚ ਉਸ ਦੀ ਜਗ੍ਹਾ ਵੀ ਪੱਕੀ ਨਹੀਂ ਲੱਗ ਰਹੀ। ਜੇ ਰੋਹਿਤ ਨੂੰ ਇਹ ਮੈਚ ਨਹੀਂ ਖਿਡਾਇਆ ਜਾਂਦਾ ਤਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਦੀ ਅਗਵਾਈ ਕਰੇਗਾ। ਹਾਲਾਂਕਿ ਮੁੱਖ ਕੋਚ ਗੌਤਮ ਗੰਭੀਰ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੋਹਿਤ ਸ਼ੁੱਕਰਵਾਰ ਸਵੇਰੇ ਟਾਸ ਲਈ ਆਵੇਗਾ ਜਾਂ ਨਹੀਂ।

ਰੋਹਿਤ ਦੇ ਪ੍ਰਦਰਸ਼ਨ ਬਾਰੇ ਪੁੱਛੇ ਜਾਣ ’ਤੇ ਗੰਭੀਰ ਨੇ ਸਿਰਫ ਇੰਨਾ ਹੀ ਕਿਹਾ, ‘ਅਸੀਂ ਪਿੱਚ ਦੇਖ ਕੇ ਟੀਮ ਬਾਰੇ ਫ਼ੈਸਲਾ ਲਵਾਂਗੇ।’ ਜੇ ਅਜਿਹਾ ਹੁੰਦਾ ਹੈ ਤਾਂ ਰੋਹਿਤ ਖਰਾਬ ਲੈਅ ਕਾਰਨ ਟੀਮ ’ਚੋਂ ਬਾਹਰ ਹੋਣ ਵਾਲਾ ਪਹਿਲਾ ਕਪਤਾਨ ਹੋਵੇਗਾ। ਉਹ ਪੰਜ ਪਾਰੀਆਂ ’ਚ ਸਿਰਫ਼ 31 ਦੌੜਾਂ ਹੀ ਬਣਾ ਸਕਿਆ ਹੈ।

ਗੰਭੀਰ ਨੇ ਟੀਮ ਦਾ ਖੁਲਾਸਾ ਨਹੀਂ ਕੀਤਾ ਪਰ ਅਜਿਹੇ ਸੰਕੇਤ ਹਨ ਕਿ ਭਾਰਤੀ ਟੀਮ ਸ਼ੁਭਮਨ ਗਿੱਲ ਨੂੰ ਤੀਜੇ ਨੰਬਰ ’ਤੇ ਉਤਾਰ ਸਕਦੀ ਹੈ। ਗੰਭੀਰ ਨੇ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਭਾਰਤੀ ਕ੍ਰਿਕਟ ਵਿੱਚ ਤਬਦੀਲੀ ਦਾ ਇਹ ਦੌਰ ਉਦੋਂ ਤੱਕ ਸੁਰੱਖਿਅਤ ਹੱਥਾਂ ਵਿੱਚ ਹੈ ਜਦੋਂ ਤੱਕ ਡਰੈਸਿੰਗ ਰੂਮ ਵਿੱਚ ਇਮਾਨਦਾਰ ਲੋਕ ਹਨ। ਡਰੈਸਿੰਗ ਰੂਮ ਵਿੱਚ ਬਣੇ ਰਹਿਣ ਦਾ ਇੱਕੋ ਇੱਕ ਮਾਪਦੰਡ ਪ੍ਰਦਰਸ਼ਨ ਹੈ।’ ਲੜੀ ਵਿੱਚ 2-1 ਨਾਲ ਅੱਗੇ ਚੱਲ ਰਹੀ ਆਸਟਰੇਲੀਆ ਦੀ ਟੀਮ ਆਖਰੀ ਮੈਚ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਪੱਕੀ ਕਰਨਾ ਚਾਹੇਗੀ।

ਭਾਰਤੀ ਟੀਮ ਵਿੱਚ ਸਭ ਕੁੱਝ ਠੀਕ ਨਹੀਂ ਲੱਗ ਰਿਹਾ। ਸੂਤਰਾਂ ਅਨੁਸਾਰ ਗੰਭੀਰ ਨੇ ਰਿਸ਼ਭ ਪੰਤ ’ਤੇ ਵੀ ਆਪਣਾ ਗੁੱਸਾ ਕੱਢਿਆ ਹੈ, ਜਿਸ ਨੇ ਗੈਰ-ਜ਼ਿੰਮੇਵਾਰ ਸ਼ਾਟ ਖੇਡ ਕੇ ਚੌਥੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਸਨ। ਕਿਆਸ ਲਾਏ ਜਾ ਰਹੇ ਹਨ ਕਿ ਸਿਡਨੀ ਟੈਸਟ ’ਚ ਪੰਤ ਦੀ ਜਗ੍ਹਾ ਧਰੁਵ ਜੁਰੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਜੁਰੇਲ ਨੇ ਅੱਜ ਸੀਨੀਅਰ ਖਿਡਾਰੀਆਂ ਨਾਲ ਅਭਿਆਸ ਕੀਤਾ।

ਟੀਮ ਵਿੱਚ ਰੋਹਿਤ ਦਾ ਖੇਡਣਾ ਤੈਅ ਨਹੀਂ ਹੈ ਅਤੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਵੀ ਸੱਟ ਕਾਰਨ ਖੇਡ ਨਹੀਂ ਸਕੇਗਾ, ਜਿਸ ਕਾਰਨ ਟੀਮ ਵਿੱਚ ਇੱਕ ਹੋਰ ਬਦਲਾਅ ਕਰਨਾ ਪਵੇਗਾ। ਕੋਚ ਦੇ ‘ਪਸੰਦੀਦਾ’ ਹਰਸ਼ਿਤ ਰਾਣਾ ਨੂੰ ਮਿਲ ਸਕਦਾ ਹੈ ਪਰ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ। ਅਜਿਹੇ ਵਿੱਚ ਪ੍ਰਸਿੱਧ ਕ੍ਰਿਸ਼ਨਾ ਨੂੰ ਵੀ ਮੌਕਾ ਮਿਲ ਸਕਦਾ ਹੈ।

Related posts

ਮਲਾਇਕਾ ਅਰੋੜਾ ਖਿਲਾਫ਼ ਮੁੜ ਜ਼ਮਾਨਤੀ ਵਾਰੰਟ ਜਾਰੀ

Current Updates

ਜੈਸ਼ੰਕਰ ਦੀ ਸੁਰੱਖਿਆ ’ਚ ਸੰਨ੍ਹ ਮਾਮਲੇ ’ਚ ਭਾਰਤ ਵੱਲੋਂ ਬਰਤਾਨਵੀ ਅਧਿਕਾਰੀਆਂ ਕੋਲ ਰੋਸ ਦਰਜ

Current Updates

ਕਿਸਾਨਾਂ ’ਚ ਏਕਤਾ ਦੇ ਆਸਾਰ ਵਧੇ, ਗੱਲਬਾਤ ਦਾ ਸੱਦਾ ਦੇਣ ਗਈ ਦੀ ਕਮੇਟੀ ਦਾ ਭਰਵਾਂ ਸਵਾਗਤ

Current Updates

Leave a Comment