ਡਾ. ਸੌਰਭ ਗਰਗ, ਸੀਈਓ, ਯੂਆਈਡੀਏਆਈ
ਇੱਕ ਅਰਥਵਿਵਸਥਾ ਦੀ ਲਗਭਗ ਹਰ ਗਤੀਵਿਧੀ ਦੀ ਬੁਨਿਆਦ ਤਿਆਰ ਕਰਨ ਵਾਲੀ ਇੱਕ ਰਾਹ ਦੇ ਰੂਪ ਵਿੱਚ ਡਿਜੀਟਲਾਈਜ਼ੇਸ਼ਨ ਦੀ ਲਾਜ਼ਮੀ ਜ਼ਰੂਰਤ ਨੂੰ ਵਿਆਪਕ ਤੌਰ ‘ਤੇ ਸਵੀਕਾਰ ਕੀਤਾ ਗਿਆ ਹੈ। ਇੰਟਰਨੈੱਟ ਦਾ ਵਧਦਾ ਪ੍ਰਸਾਰ, ਕਿਫਾਇਤੀ ਡੇਟਾ, ਤਕਨੀਕੀ ਇਨੋਵੇਸ਼ਨ ਅਤੇ ਇਨ੍ਹਾਂ ਸਭ ਤੋਂ ਵੀ ਵਧ ਕੇ, ਡਿਜੀਟਲ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਸਰਕਾਰ ਦਾ ਜੋਰ ਸੇਵਾਵਾਂ ਦੀ ਤੇਜ਼ ਸਪਲਾਈ, ਬਿਹਤਰ ਪਹੁੰਚ ਅਤੇ ਜਵਾਬਦੇਹੀ ਵਿੱਚ ਸੁਧਾਰ ਸੁਨਿਸ਼ਚਿਤ ਕਰ ਰਿਹਾ ਹੈ।
ਡਿਜੀਟਲ ਬਦਲਾਵਾਂ ਦਾ ਅਸਰ
ਸਾਲ 2014-2019 ਦੀ ਮਿਆਦ ਦੇ ਦੌਰਾਨ, ਭਾਰਤ ਦੀ ਮੁੱਖ ਡਿਜੀਟਲ ਅਰਥਵਿਵਸਥਾ ਦੀ ਹਿੱਸੇਦਾਰੀ ਸਕਲ ਮੁੱਲ ਸੰਵਰਧਨ ਦੇ 5.4 ਪ੍ਰਤੀਸ਼ਤ ਤੋਂ ਵਧ ਕੇ 8.5 ਪ੍ਰਤੀਸ਼ਤ ਹੋ ਗਈ। ਇਸੇ ਮਿਆਦ ਦੇ ਦੌਰਾਨ ਸਮੱਗਰ ਅਰਥਵਿਵਸਥਾ ਦੀ ਤੁਲਨਾ ਵਿੱਚ ਡਿਜੀਟਲ ਅਰਥਵਿਵਸਥਾ 2.4 ਗੁਣਾ ਤੇਜ਼ੀ ਨਾਲ ਵਧੀ। ਹਾਲ ਹੀ ਵਿੱਚ ਪ੍ਰਕਾਸ਼ਿਤ ਭਾਰਤੀ ਰਿਜ਼ਰਵ ਬੈਂਕ ਦੇ ਇੱਕ ਬੁਲੇਟਿਨ ਦੇ ਅਨੁਸਾਰ, 2019 ਵਿੱਚ ਕੁੱਲ ਅਰਥਵਿਵਸਥਾ ਵਿੱਚ ਡਿਜੀਟਲ ਅਧਾਰਿਤ ਅਰਥਵਿਵਸਥਾ ਦੀ ਹਿੱਸੇਦਾਰੀ ਲਗਭਗ 22 ਪ੍ਰਤੀਸ਼ਤ ਸੀ।
ਸਰਕਾਰ ਦਾ ਮੁੱਖ ਜੋਰ ਡਿਜੀਟਲ ਖੇਤਰ ਨਾਲ ਸਬੰਧਿਤ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਵਿਕਸਿਤ ਕਰਨ ‘ਤੇ ਰਿਹਾ ਹੈ, ਜੋ ਕਿ
-ਅਧਿਕ ਸਹਿਭਾਗੀ ਸੇਵਾ ਵੰਡ ਪ੍ਰਣਾਲੀਆਂ ਦੇ ਲਈ ਡਿਜੀਟਲ ਘਟਕਾਂ ਦੀ ਜਨਤਕ ਉਪਲਬਧਤਾ ਸੁਨਿਸ਼ਚਿਤ ਕਰਦਾ ਹੈ,
– ਬਜ਼ਾਰ ਦੀ ਅਗਵਾਈ ਵਿੱਚ ਹੋਣ ਵਾਲੇ ਇਨੋਵੇਸ਼ਨਾਂ ਨੂੰ ਪ੍ਰੇਰਿਤ ਕਰਦਾ ਹੈ,
– ਸੇਵਾਵਾਂ ਦੇ ਅਧਿਕ ਕਿਫਾਇਤੀ ਤੇ ਤੇਜ਼ ਸਮਾਵੇਸ਼ਨ ਨੂੰ ਸੁਵਿਧਾਜਨਕ ਬਣਾਉਂਦਾ ਹੈ, ਅਤੇ
– ਵਧੇਰੇ ਪਾਰਦਰਸ਼ੀ ਪ੍ਰਣਾਲੀਆਂ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਕੇ ਉਪਭੋਗਤਾ ਦਾ ਵਿਸ਼ਵਾਸ ਵਧਾਉਂਦਾ ਹੈ।
ਪਹੁੰਚ, ਸਮਰੱਥ, ਕਨੈਕਟੀਵਿਟੀ ਅਤੇ ਸਮਾਵੇਸ਼ਿਤਾ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਡਿਜੀਟਲ ਇੰਡੀਆ ਦਾ ਵਿਆਪਕ ਪ੍ਰਭਾਵ ਹੁਣ ਪੂਰੇ ਦੇਸ਼ ਵਿੱਚ ਦਿਖਾਈ ਦੇ ਰਿਹਾ ਹੈ। ਡਿਜੀਟਲ ਬੁਨਿਆਦੀ ਢਾਂਚੇ ਦਾ ਇੱਕ ਪ੍ਰਮੁੱਖ ਘਟਕ ਮੰਨਿਆ ਜਾਣ ਵਾਲਾ ‘ਆਧਾਰ’ ਆਪਣੀ ਵਿਲੱਖਣ ਵਿਸ਼ਿਸ਼ਟਤਾ ਦੀ ਵਜ੍ਹਾ ਨਾਲ ਇਸ ਦੇਸ਼ ਦੇ ਡਿਜੀਟਲ ਸ਼ਾਸਨ ਦਾ ਇੱਕ ਮਹੱਤਵਪੂਰਨ ਉਪਕਰਣ ਬਣ ਗਿਆ ਹੈ। ਕੇਂਦਰ ਅਤੇ ਵਿਭਿੰਨ ਰਾਜ ਸਰਕਾਰਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਲਗਭਗ 1700 ਕਲਿਆਣਕਾਰੀ ਤੇ ਸੁਸ਼ਾਸਨ ਨਾਲ ਜੁੜੀਆਂ ਯੋਜਨਾਵਾਂ ਇਸ ਦਾ ਪ੍ਰਮਾਣ ਹਨ। ਇਨ੍ਹਾਂ ਯੋਜਨਾਵਾਂ ਦਾ ਲਾਭ ਆਧਾਰ ਦਾ ਉਪਯੋਗ ਕਰਕੇ ਹਾਸਲ ਕੀਤਾ ਜਾਂਦਾ ਹੈ। ਆਧਾਰ ਦੇ ਉਪਯੋਗ ਦੇ ਬਿਨਾ ਕਿਸੇ ਗੜਬੜੀ ਦੇ ਟੀਚਾਗਤ ਲਾਭਾਰਥੀਆਂ ਤੱਕ ਵਿਭਿੰਨ ਯੋਜਨਾਵਾਂ ਦਾ ਲਾਭ ਪਹੁੰਚਣਾ ਸੁਨਿਸ਼ਚਿਤ ਕੀਤਾ ਹੈ।
ਉਦਾਹਰਣ ਦੇ ਲਈ, ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਵਿੱਚ ਕੰਪਿਊਟਰਾਈਜ਼ਡ ਸਪਲਾਈ ਚੇਨ ਮੈਨੇਜਮੈਂਟ, 750 ਮਿਲੀਅਨ ਪੀਡੀਐੱਸ ਲਾਭਾਰਥੀਆਂ ਦੇ ਡੇਟਾ ਨੂੰ ਆਧਾਰ ਨਾਲ ਜੋੜਣ ਤੋਂ ਬਾਅਦ ਲਗਭਗ 47 ਮਿਲੀਅਨ ਫਰਜੀ/ਨਕਲੀ ਰਾਸ਼ਨ ਕਾਰਡਾਂ ਨੂੰ ਹਟਾਉਣ ਅਤੇ ਉਚਿਤ ਮੁੱਲ ਦੀਆਂ ਦੁਕਾਨਾਂ ਦੇ ਸਵਚਾਲਨ ਦੇ ਕਾਰਨ ਅਨਾਜ ਪ੍ਰਾਪਤ ਕਰਨ ਦੀ ਯੋਗਤਾ ਨਹੀਂ ਰੱਖਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਪਹੁੰਚਣ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਕਮੀ ਆਈ ਹੈ। ਇਸ ਦੇ ਨਤੀਜੇ ਸਦਕਾ 12 ਬਿਲੀਅਨ ਡਾਲਰ ਦੀ ਬਚਤ ਹੋਈ ਹੈ। ਇਸੇ ਤਰ੍ਹਾਂ, ਰਸੋਈ ਗੈਸ ਸਬਸਿਡੀ ਯੋਜਨਾ (ਪਹਿਲ) ਵਿੱਚ 8.5 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਅਤੇ ਕਿਸਾਨ ਸਹਾਇਤਾ ਯੋਜਨਾ ਦੇ ਤਹਿਤ ਰਿਟੇਲ ਵਿਕਰੇਤਾਵਾਂ ਨੂੰ ਖਾਦ ਦੀ ਵਿਕਰੀ ਵਿੱਚ 12 ਮਿਲੀਅਨ ਮੀਟ੍ਰਿਕ ਟਨ ਦੀ ਕਮੀ ਦੇ ਨਤੀਜੇ ਸਦਕਾ 1.2 ਬਿਲੀਅਨ ਅਮਰੀਕੀ ਡਾਲਰ ਦੀ ਬਚਤ ਹੋਈ ਹੈ।
ਡਿਜੀਟਲ ਸੁਵਿਧਾਵਾਂ ਦਾ ਪ੍ਰਸਾਰ
ਦੇਸ਼ ਵਿੱਚ ਇਸ ਸਮੇਂ 1.17 ਬਿਲੀਅਨ ਤੋਂ ਅਧਿਕ ਮੋਬਾਈਲ ਟੈਲੀਕੌਮ ਉਪਭੋਗਤਾ, ਸਮਾਰਟ-ਫੋਨ ਦਾ ਉਪਯੋਗ ਕਰਨ ਵਾਲੇ 600 ਮਿਲੀਅਨ ਤੋਂ ਅਧਿਕ ਲੋਕ ਅਤੇ 840 ਮਿਲੀਅਨ ਇੰਟਰਨੈੱਟ ਕਨੈਕਸ਼ਨ ਹਨ। ਵਰ੍ਹੇ 2015 ਤੋਂ 2021 ਦੇ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਇੰਟਰਨੈੱਟ ਦੀ ਸੁਵਿਧਾ ਲੈਣ ਦੇ ਮਾਮਲਿਆਂ ਵਿੱਚ 200 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਸ ਵਿੱਚ 158 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇੰਟਰਨੈੱਟ ਦੇ ਦਾਇਰੇ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਿੰਡਾਂ ਨੂੰ ਘੱਟ ਤੋਂ ਘੱਟ 4ਜੀ ਮੋਬਾਈਲ ਸੇਵਾਵਾਂ ਨਾਲ ਲੈਸ ਕੀਤਾ ਗਿਆ ਹੈ। ਇਸ ਨਾਲ ਗ੍ਰਾਮੀਣ ਅਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਦੀਆਂ ਡਿਜੀਟਲ ਸੁਵਿਧਾਵਾਂ ਦੇ ਮਾਮਲੇ ਵਿੱਚ ਅੰਤਰ ਵਿੱਚ ਹੋਰ ਕਮੀ ਆਵੇਗੀ। ਘੱਟ ਲਾਗਤ ਵਾਲੇ ਫੀਚਰ ਮੋਬਾਈਲ ਫੋਨ ਨੂੰ ਸਮਰੱਥਾ ਦੀ ਦ੍ਰਿਸ਼ਟੀ ਨਾਲ ਹੋਰ ਅਧਿਕ ਸ਼ਕਤੀਸ਼ਾਲੀ ਬਣਾਉਣ ਦੇ ਪ੍ਰਯਤਨ ਵੀ ਚਲ ਰਹੇ ਹਨ। ਇਸ ਪ੍ਰਕਾਰ, ਡਿਜੀਟਲ ਅਰਥਵਿਵਸਥਾ ਨੂੰ ਹੋਰ ਅਧਿਕ ਸਮਾਵੇਸ਼ੀ ਬਣਾਉਣਾ ਸੰਭਵ ਹੋ ਪਾਵੇਗਾ।
ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ‘ਡਿਜੀਟਲ ਇੰਡੀਆ ਭਾਸ਼ਿਣੀ’ ਪ੍ਰੋਜੈਕਟ ਖੇਤਰੀ ਭਾਸ਼ਾਵਾਂ ਵਿੱਚ ਇੰਟਰਨੈੱਟ ਅਤੇ ਡਿਜੀਟਲ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਦਾ ਪ੍ਰਯਤਨ ਕਰਦੀ ਹੈ। ਇਸ ਪ੍ਰੋਜੈਕਟ ਵਿੱਚ ਆਵਾਜ-ਅਧਾਰਿਤ ਪਹੁੰਚ ਦੀ ਸੁਵਿਧਾ ਵੀ ਸ਼ਾਮਲ ਹੈ। ਇਹ ਪ੍ਰੋਜੈਕਟ ਭਾਸ਼ਾਵਾਂ ਦੀ ਵਿਵਿਧਤਾ ਦਾ ਧਿਆਨ ਰੱਖਦੀ ਹੈ ਅਤੇ ਇਸ ਦਾ ਉਦੇਸ਼ ਉਸ ਭਾਸ਼ਾ ਵਿੱਚ ਸਮਾਧਾਨ ਪ੍ਰਦਾਨ ਕਰਨਾ ਹੈ ਜਿਸ ਵਿੱਚ ਲੋਕ ਸਹਿਜਤਾ ਨਾਲ ਜੁੜ ਸਕਣ।
ਰਸਮੀਕਰਣ ਨੂੰ ਪ੍ਰੇਰਿਤ ਕਰਨ ਵਾਲਾ ਡਿਜੀਟਲ ਸਮਾਵੇਸ਼ਨ
ਡਿਜੀਟਲਾਈਜ਼ੇਸ਼ਨ ਵਧੇਰੇ ਅਧਿਕ ਵਿੱਤੀ ਸਮਾਵੇਸ਼ਨ, ਵਿਆਪਕ ਰਸਮੀਕਰਣ, ਉਨੰਤ ਕੁਸ਼ਲਤਾ ਅਤੇ ਬਿਹਤਰ ਅਵਸਰਾਂ ਦੇ ਜ਼ਰੀਏ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਦਾ ਹੈ। ਇਸ ਪ੍ਰਯਤਨ ਵਿੱਚ ਸਹਾਇਕ ਭੂਮਿਕਾ ਨਿਭਾਉਣ ਵਾਲੇ ਕੁਝ ਸਫ਼ਲ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਆਧਾਰ, ਯੂਪੀਆਈ, ਕੋ-ਵਿਨ, ਡਿਜੀਲੌਕਰ, ਦੀਕਸ਼ਾ ਆਦਿ ਸ਼ਾਮਲ ਹਨ। ਪੈਮਾਨੇ ਦੇ ਸੰਦਰਭ ਵਿੱਚ ਜੇਕਰ ਗੱਲ ਕਰੀਏ ਤਾਂ, ਦੇਸ਼ ਦੀ 94.5 ਪ੍ਰਤੀਸ਼ਤ ਤੋਂ ਅਧਿਕ ਆਬਾਦੀ ਦੇ ਕੋਲ ਹੁਣ ਆਧਾਰ ਉਪਲਬਧ ਹੈ ਅਤੇ ਹਰ ਮਹੀਨੇ 2.2 ਬਿਲੀਅਨ ਤੋਂ ਅਧਿਕ ਆਧਾਰ ਸਬੰਧਿਤ ਪ੍ਰਮਾਣੀਕਰਣ ਹੋ ਰਹੇ ਹਨ। ਇਸੇ ਪ੍ਰਕਾਰ, ਪਿਛਲੇ ਪੰਜ ਵਰ੍ਹਿਆਂ ਦੀ ਮਿਆਦ ਵਿੱਚ 75 ਗੁਣਾ ਵਾਧੇ ਦੇ ਨਾਲ 5.5 ਬਿਲੀਅਨ ਯੂਪੀਆਈ-ਅਧਾਰਿਤ ਭੁਗਤਾਨ ਸਬੰਧੀ ਲੈਣ-ਦੇਣ ਹਰ ਮਹੀਨੇ ਕੀਤੇ ਜਾਂਦੇ ਹਨ।
ਕੁੱਲ 1.1 ਅਰਬ ਕੋਵਿਨ ਰਜਿਸਟ੍ਰੇਸ਼ਨ ਹੋਏ ਹਨ। ਕੁੱਲ 140 ਮਿਲੀਅਨ ਲੋਕਾਂ ਨੇ ਡਿਜੀਲੌਕਰ ਵਿੱਚ ਆਪਣੇ ਅਕਾਉਂਟ ਬਣਾਏ ਹਨ ਅਤੇ ਡਿਜੀਲੌਕਰ ਰਿਪੌਜਿਟਰੀ ਵਿੱਚ 5.6 ਬਿਲੀਅਨ ਅਧਿਕਾਰਿਕ ਡਿਜੀਟਲ ਦਸਤਾਵੇਜ਼ ਉਪਲਬਧ ਹਨ। ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ 286.5 ਮਿਲੀਅਨ ਸ਼੍ਰਮਿਕਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। ਪੀਐੱਮ-ਸਵਨਿਧੀ ‘ਤੇ 4.4 ਮਿਲੀਅਨ ਸਟ੍ਰੀਟ ਵੈਂਡਰ ਅਤੇ ਉੱਦਮ ਪੋਰਟਲ ‘ਤੇ 12.7 ਮਿਲੀਅਨ ਉੱਦਮਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। ਵਰ੍ਹੇ 2017 ਤੋਂ 2022 ਦੇ ਦੌਰਾਨ ਜੀਐੱਸਟੀ ਭੁਗਤਾਨ ਕਰਨ ਵਾਲਿਆਂ ਦੀ ਸੰਖਿਆ 7 ਮਿਲੀਅਨ ਤੋਂ ਵਧ ਕੇ 14 ਮਿਲੀਅਨ ਹੋ ਗਈ ਹੈ। ਇਹ ਸਾਰੇ ਤੱਥ ਇਸ ਗੱਲ ਦੇ ਸੰਕੇਤ ਹਨ ਕਿ ਚੀਜ਼ਾਂ ਕਿਸ ਤਰ੍ਹਾਂ ਆਕਾਰ ਲੈ ਰਹੀਆਂ ਹਨ।
ਓਪਨ ਸੋਰਸ ਅਤੇ ਭਾਗੀਦਾਰੀ ਵਾਲੇ ਡਿਜੀਟਲ ਇਨੋਵੇਸ਼ਨ
ਭਾਰਤ ਵਿੱਚ, ਸਰਕਾਰ ਅਤੇ ਪ੍ਰਾਈਵੇਟ ਪਾਰਟੀਆਂ ਦੁਆਰਾ ਇਨੋਵੇਸ਼ਨ ਦੇ ਅਨੁਕੂਲ ਵਾਤਾਵਰਣ ਬਣਾਇਆ ਜਾ ਰਿਹਾ ਹੈ। ਇਹ ਦੇਸ਼ ਦੇ ਅੰਦਰ ਡਿਜੀਟਲ ਖੇਤਰ ਵਿੱਚ ਨਵੇਂ-ਨਵੇਂ ਇਨੋਵੇਸ਼ਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਏਆਈ/ਐੱਮਐੱਲ ਜਿਹੇ ਨਵੇਂ ਯੁਗ ਦੀ ਟੈਕਨੋਲੋਜੀ ਦੇ ਖੇਤਰ ਵਿੱਚ, ਭਾਰਤ ਓਪਨ-ਸੋਰਸ ਵਾਲੀ ਏਆਈ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਯੋਗਦਾਨ ਕਰਨ ਵਾਲਾ ਇੱਕ ਮੋਹਰੀ ਦੇਸ਼ ਹੈ। ਉਦਾਹਰਣ ਦੇ ਲਈ, ਭਾਰਤ ਤੋਂ ਨਿਕਲਣ ਵਾਲੇ ਏਆਈ ਅਧਾਰਿਤ ਪ੍ਰਕਾਸ਼ਨ 18 ਪ੍ਰਤੀਸ਼ਤ ਦਰ ਨਾਲ ਵਧ ਰਹੇ ਹਨ। ਇਹ ਦਰ ਅਮਰੀਕਾ, ਚੀਨ, ਯੂਰੋਪੀ ਸੰਘ ਅਤੇ ਬ੍ਰਿਟੇਨ ਦੀ ਤੁਲਨਾ ਵਿੱਚ ਕਿਤੇ ਅਧਿਕ ਤੇਜ਼ ਹਨ। ਕਿਸੇ ਵੀ ਹੋਰ ਜੀ-20 ਦੇਸ਼ ਦੀ ਤੁਲਨਾ ਵਿੱਚ ਭਾਰਤ ਵਿੱਚ ਟੈਕਨੋਲੋਜੀ ਦੇ ਖੇਤਰ ਵਿੱਚ ਕੰਮ ਕਰ ਰਹੇ ਕਰਮਚਾਰੀ ਬਿਹਤਰ ਏਆਈ ਸਬੰਧੀ ਕੌਸ਼ਲ ਨਾਲ ਲੈਸ ਹਨ।
ਜਿੱਥੇ ਤੱਕ ਸਰਕਾਰ ਦਾ ਸਵਾਲ ਹੈ, ਉਹ ਵੀ ਆਪਣੇ ਖੁਦ ਦੇ ਕੈਪਟਿਵ ਸੈਂਡਬੌਕਸ ਅਤੇ ਟੈਸਟ-ਬੈੱਡ ਦੀ ਇੱਕ ਲੜੀ ਦੇ ਜ਼ਰੀਏ ਨਵੀਆਂ ਐਪਲੀਕੇਸ਼ਨਾਂ/ਉਪਯੋਗ ਅਧਾਰਿਤ ਮਾਮਲਿਆਂ ਦਾ ਡਿਜ਼ਾਈਨ ਤਿਆਰ ਕਰਨ ਅਤੇ ਉਨ੍ਹਾਂ ਦੀ ਟੈਸਟਿੰਗ ਕਰਨ ਲਈ ਉਦਯੋਗ ਜਗਤ ਦੇ ਨਾਲ ਸਰਗਰਮ ਤੌਰ ਨਾਲ ਸਹਿਯੋਗ ਕਰ ਰਹੀਆਂ ਹਨ। ਇੰਡੀਆਸਟੈਕ ਓਪਨ ਪਬਲਿਕ ਪਲੈਟਫਾਰਮ ਦੇ ਲਈ ਆਈਸਪਿਰਿਟ ਦੀ ਭੂਮਿਕਾ, ਤੇਜ਼ ਡਿਜੀਟਲ ਭੁਗਤਾਨ ਦੇ ਲਈ ਐੱਨਪੀਸੀਆਈ, ਓਪਨ ਡਿਜੀਟਲ ਕਾਮਰਸ ਦੇ ਲਈ ਓਐੱਨਡੀਸੀ, ਯੂਆਈਡੀਏਆਈ ਈਕੋਸਿਸਟਮ ਵਿੱਚ ਮੌਜੂਦ ਵਿਭਿੰਨ ਉਪਯੋਗਕਰਤਾ ਪ੍ਰਤਿਸ਼ਠਾਨ ਪੀਪੀਪੀ ਮਾਡਲ ਦੇ ਕੁਝ ਅਜਿਹੇ ਉਦਾਹਰਣ ਹਨ ਜੋ ਡਿਜੀਟਲਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਗਤੀ ਦੇ ਰਹੇ ਹਨ।
ਭਾਰਤ ਨੇ ਉਨ੍ਹਾਂ ਮਿਆਰਾਂ, ਟੈਕਨੋਲੋਜੀਆਂ ਅਤੇ ਉਪਕਰਣਾਂ ਦੇ ਵੱਧ ਤੋਂ ਵੱਧ ਸੰਭਵ ਉਪਯੋਗ ਦੀ ਜ਼ਰੂਰਤ ਨੂੰ ਪਹਿਚਾਣ ਲਿਆ ਹੈ ਜੋ ਲਾਜ਼ਮੀ ਤੌਰ ‘ਤੇ ਓਪਨ-ਸੋਰਸ ਵਾਲੇ ਹਨ। ਇਸ ਪ੍ਰਕਾਰ ਉਹ ਵੈਂਡਰ ਲੌਕ-ਇਨ ਤੇ ਸਵਾਮਿਤਵ ਵਾਲੀਆਂ ਟੈਕਨੋਲੋਜੀਆਂ ਦੇ ਉਪਯੋਗ ਨਾਲ ਜੁੜੀ ਉੱਚ ਲਾਗਤ ਨਾਲ ਬਚਦਾ ਹੈ। ਨਾਲ ਹੀ, ਇਹ ਰਣਨੀਤੀ ਕਿਫਾਇਤ ਨੂੰ ਸੰਭਵ ਬਣਾਉਂਦੇ ਹੋਏ ਓਪਨ ਟੂਲ ਦੇ ਬੂਟੇ ਤਿਆਰ ਕੀਤੇ ਗਏ ਵਿਭਿੰਨ ਉਪਾਵਾਂ ਦੇ ਪਰੰਪਰਾਗਤ ਸੰਚਾਲਨ ਅਤੇ ਉਨ੍ਹਾਂ ਦੀ ਵਿਆਪਕਤਾ ਨੂੰ ਵੀ ਪ੍ਰੋਤਸਾਹਿਤ ਕਰ ਰਹੀ ਹੈ।