December 1, 2025
ਖਾਸ ਖ਼ਬਰਰਾਸ਼ਟਰੀ

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

ਇੰਫ਼ਾਲ-ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਅੱਜ ਇਥੇ ਰਾਜ ਭਵਨ ਵਿਚ ਰੱਖੇ ਸਮਾਗਮ ਦੌਰਾਨ ਮਨੀਪੁਰ ਦੇ 19ਵੇਂ ਰਾਜਪਾਲ ਵੱਲੋਂ ਹਲਫ਼ ਲਿਆ। ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਡੀ.ਕ੍ਰਿਸ਼ਨਕੁਮਾਰ ਨੇ ਭੱਲਾ ਨੂੰ ਹਲਫ਼ ਦਿਵਾਇਆ। ਇਸ ਮਗਰੋਂ ਉਨ੍ਹਾਂ ਮਨੀਪੁਰ ਰਾਈਫ਼ਲਜ਼ ਅਮਲੇ ਦੇ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ। ਭੱਲਾ ਨੇ ਕੇਂਦਰੀ ਗ੍ਰਹਿ ਸਕੱਤਰ ਵਜੋਂ ਪੰਜ ਸਾਲ ਦਾ ਆਪਣਾ ਕਰੀਅਰ ਪਿਛਲੇ ਸਾਲ ਅਗਸਤ ਵਿਚ ਪੂਰਾ ਕੀਤਾ ਸੀ। ਉਹ ਇੰਨਾ ਲੰਮਾ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਵਿਅਕਤੀ ਹਨ। ਉਹ 1984 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭੱਲਾ ਨੂੰ ਪਿਛਲੇ ਮਹੀਨੇ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਲਕਸ਼ਮਨ ਪ੍ਰਸਾਦ ਅਚਾਰੀਆ ਕੋਲ ਮਨੀਪੁਰ ਦਾ ਵਧੀਕ ਚਾਰਜ ਸੀ। ਭੱਲਾ ਵੀਰਵਾਰ ਨੂੰ ਇੰਫਾਲ ਪੁੱਜੇ ਸਨ ਤੇ ਮੁੱਖ ਮੰਤਰੀ ਐੱਨ.ਬੀਰੇਨ ਨੇ ਰਾਜ ਭਵਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਸੀ।

Related posts

ਹੁਸ਼ਿਆਰਪੁਰ ’ਚ ਦੋ ਅਣਪਛਾਤਿਆਂ ਵੱਲੋਂ ਸਮਾਜ ਸੇਵੀ ਤੇ ਯੂਟਿਊਬਰ ਸੈਮ ਦੇ ਘਰ ’ਤੇ firing

Current Updates

ਭਾਰਤ ਦਾ ਵਿਦੇਸ਼ੀ ਕਰਜ਼ਾ ਵਧ ਕੇ 711.8 ਅਰਬ ਡਾਲਰ

Current Updates

ਦੁਕਾਨ ’ਚ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ

Current Updates

Leave a Comment