April 9, 2025
ਖਾਸ ਖ਼ਬਰਰਾਸ਼ਟਰੀ

ਮੈਤੇਈ ਸੰਗਠਨ ਦੇ ‘ਸ਼ਾਂਤੀ ਮਾਰਚ’ ਕਾਰਨ ਕਾਂਗਪੋਕਪੀ ਜ਼ਿਲ੍ਹੇ ’ਚ ਮੁੜ ਤਣਾਅ

ਮੈਤੇਈ ਸੰਗਠਨ ਦੇ ‘ਸ਼ਾਂਤੀ ਮਾਰਚ’ ਕਾਰਨ ਕਾਂਗਪੋਕਪੀ ਜ਼ਿਲ੍ਹੇ ’ਚ ਮੁੜ ਤਣਾਅ

ਇੰਫਾਲ- ਨਸਲੀ ਹਿੰਸਾ ਦਾ ਸ਼ਿਕਾਰ ਸੂਬੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਸੱਜਰੀ ਗੜਬੜ ਦੇਖਣ ਨੂੰ ਮਿਲੀ ਜਦੋਂ ਸੁਰੱਖਿਆ ਬਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 8 ਮਾਰਚ ਤੋਂ ਸੂਬੇ ਭਰ ਵਿੱਚ ਆਜ਼ਾਦਾਨਾ ਆਵਾਜਾਈ ਯਕੀਨੀ ਬਣਾਏ ਜਾਣ ਦੀਆਂ ਜਾਰੀ ਹਦਾਇਤਾਂ ਅਤੇ ਇੱਕ ਮੈਤੇਈ ਸੰਗਠਨ ਵੱਲੋਂ ਕੀਤੇ ਜਾ ਰਹੇ ‘ਸ਼ਾਂਤੀ ਮਾਰਚ’ ਦਾ ਵਿਰੋਧ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ।

ਮੁਜ਼ਾਹਰਾਕਾਰੀਆਂ ਨੇ NH-2 (ਇੰਫਾਲ-ਦੀਮਾਪੁਰ ਹਾਈਵੇ) ਉਤੇ ਟਾਇਰਾਂ ਨੂੰ ਅੱਗਾਂ ਲਾ ਦਿੱਤੀਆਂਅਤੇ ਰਾਜ ਸਰਕਾਰ ਦੇ ਵਾਹਨਾਂ ਦੀ ਕਿਸੇ ਵੀ ਆਵਾਜਾਈ ਨੂੰ ਰੋਕਣ ਲਈ ਸੜਕਾਂ ਦੇ ਵਿਚਕਾਰ ਇਕੱਠੇ ਹੋ ਗਏ।

ਮੈਤੇਈ ਸੰਸਥਾ ਫੈਡਰੇਸ਼ਨ ਆਫ਼ ਸਿਵਲ ਸੁਸਾਇਟੀ (FOCS) ਦੁਆਰਾ ਕੀਤੇ ਜਾ ਰਹੇ ਸ਼ਾਂਤੀ ਮਾਰਚ ਦੇ ਵਿਰੁੱਧ ਵੀਮੁਜ਼ਾਹਰਾ ਕੀਤਾ ਗਿਆ ਸੀ। ਹਾਲਾਂਕਿ, 10 ਤੋਂ ਵੱਧ ਚਾਰ-ਪਹੀਆ ਵਾਹਨਾਂ ਵਿੱਚ ਚੱਲ ਰਹੇ ਸ਼ਾਂਤੀ ਮਾਰਚ ਨੂੰ ਕਾਂਗਪੋਕਪੀ ਜ਼ਿਲ੍ਹੇ ਵੱਲ ਜਾਂਦੇ ਸਮੇਂ ਸੇਕਮਈ ਵਿਖੇ ਸੁਰੱਖਿਆ ਬਲਾਂ ਨੇ ਰੋਕ ਦਿੱਤਾ।

ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਮਾਰਚ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ, ਕਿਉਂਕਿ ਸੰਗਠਲ ਨੇ ਮਾਰਚ ਦੀ ਇਜਾਜ਼ਤ ਨਹੀਂ ਲਈ ਸੀ।

ਹਾਲਾਂਕਿ, FOCS ਮੈਂਬਰਾਂ ਨੇ ਇਹ ਕਹਿ ਕੇ ਇਤਰਾਜ਼ ਕੀਤਾ ਕਿ ਉਹ ਸਿਰਫ਼ ਸ਼ਾਹ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਜੋ ਸ਼ਨਿੱਚਰਵਾਰ ਤੋਂ ਸੂਬੇ ਭਰ ਵਿੱਚ ਆਜ਼ਾਦਾਨਾ ਆਵਾਜਾਈ ਦੀ ਆਗਿਆ ਦਿੰਦੇ ਹਨ।

Related posts

ਟਰੰਪ ਨੂੰ ਸਜ਼ਾ ਸੁਣਾਈ ਪਰ ਨਾ ਜੇਲ੍ਹ ਤੇ ਨਾ ਜੁਰਮਾਨਾ

Current Updates

ਟੈਨਿਸ: ਸਬਾਲੇਂਕਾ ਤੇ ਪਾਓਲਿਨੀ ਮਿਆਮੀ ਓਪਨ ਦੇ ਸੈਮੀਫਾਈਨਲ ’ਚ

Current Updates

ਸੰਸਦ ਵਿੱਚ ਦਿਖਾਈ ਜਾਵੇਗੀ ਐਨੀਮੇਟਿਡ ਫ਼ਿਲਮ ‘ਰਾਮਾਇਣ: ਦਿ ਲੀਜੈਂਡ ਆਫ਼ ਪ੍ਰਿੰਸ ਰਾਮ’

Current Updates

Leave a Comment