September 27, 2026
ਖਾਸ ਖ਼ਬਰਚੰਡੀਗੜ੍ਹਵਪਾਰ

ਚੰਡੀਗੜ੍ਹ ਵਿੱਚ ਹੱਡ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ

ਚੰਡੀਗੜ੍ਹ ਵਿੱਚ ਹੱਡ ਚੀਰਵੀਂ ਠੰਢ; ਸਕੂਲ 18 ਤੱਕ ਰਹਿਣਗੇ ਬੰਦ

ਚੰਡੀਗੜ੍ਹ- ਯੂਟੀ ਵਿਚ ਠੰਢ ਵਧਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਹੁਣ ਚੰਡੀਗੜ੍ਹ ਵਿਚ ਸਕੂਲ 19 ਜਨਵਰੀ ਨੂੰ ਖੁੱਲ੍ਹਣਗੇ। ਇਹ ਛੁੱਟੀਆਂ ਹੱਡ ਚੀਰਵੀਂ ਠੰਢ ਹੋਣ ਕਰ ਕੇ ਵਧਾਈਆਂ ਗਈਆਂ ਹਨ। ਯੂਟੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਿਰਮਲਾ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਦੇ ਪਹਿਲਾਂ ਵਾਲੇ ਹੁਕਮਾਂ ਵਿਚ ਵਾਧਾ ਕੀਤਾ ਗਿਆ ਹੈ ਤੇ ਛੁੱਟੀਆਂ 17 ਤਕ ਵਧਾਈਆਂ ਗਈਆਂ ਹਨ, 18 ਜਨਵਰੀ ਨੂੰ ਐਤਵਾਰ ਹੈ ਤੇ ਹੁਣ ਸਕੂਲ 19 ਨੂੰ ਖੁੱਲ੍ਹਣਗੇ।

ਸਕੂਲ ਆਪਣੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਲਾ ਸਕਣਗੇ ਪਰ ਅੱਠਵੀਂ ਜਮਾਤ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਲਈ ਸਕੂਲ ਫਿਜ਼ੀਕਲੀ ਬੰਦ ਰਹਿਣਗੇ। ਬੋਰਡ ਜਮਾਤਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾ ਸਕਦਾ ਹੈ ਤੇ ਸ਼ਾਮ ਦੀਆਂ ਸ਼ਿਫਟਾਂ ਵਿਚ ਚਲਦੇ ਸਕੂਲ ਸਵੇਰ ਵਾਲੀਆਂ ਸ਼ਿਫਟਾਂ ਵਿਚ ਹੀ ਚਲਾਏ ਜਾ ਸਕਣਗੇ।

Related posts

ਪੁਲੀਸ ਮੁਕਾਬਲੇ ’ਚ ਅਗਵਾਕਾਰ ਹਲਾਕ

Current Updates

ਭਾਰਤ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਰਿਹੈ: ਮੋਦੀ

Current Updates

‘ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲਿਆਂ ਦਾ ਮਾਸਟਰਮਾਈਂਡ ਹੈ ਮੁਹੰਮਦ ਯੂਨਸ’, ਬੋਲੀ ਸ਼ੇਖ ਹਸੀਨਾ – ਮੇਰਾ ਤਾਂ ਕਤਲ ਹੋ ਜਾਣਾ ਸੀ

Current Updates

Leave a Comment