October 1, 2026
ਖਾਸ ਖ਼ਬਰਪੰਜਾਬਰਾਸ਼ਟਰੀ

ਧੁੱਪ ਵਿੱਚ ਛਾਂ ਕਰਦੇ ਰੁੱਖ ਅਤੇ ਬੇਟੀਆਂ : ਮਹਿਤਾ, ਗੌਤਮ

ਧੁੱਪ ਵਿੱਚ ਛਾਂ ਕਰਦੇ ਰੁੱਖ ਅਤੇ ਬੇਟੀਆਂ : ਮਹਿਤਾ, ਗੌਤਮ

ਪਟਿਆਲਾ- ਬੇਟੀਆਂ ਅਤੇ ਰੁੱਖ ਦੋਵੇਂ ਹੀ ਧੁੱਪ ਵਿੱਚ ਛਾਂ ਦੇਣ ਵਾਲੇ ਹੁੰਦੇ ਹਨ। ਬੇਟੀਆਂ ਜਿੱਥੇ ਸਭਿਅਕ ਸਮਾਜ ਦਾ ਆਧਾਰ ਹਨ, ਉੱਥੇ ਹੀ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ। ਇਹ ਵਿਚਾਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਹਿੰਦੂ ਨੇਤਾ ਅਤੇ ਸਮਾਜਸੇਵੀ ਆਸ਼ੂਤੋਸ਼ ਗੌਤਮ ਨੇ ਆਪਣੇ ਪਰਮ ਮਿੱਤਰ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ ਦੀ ਬੇਟੀ ਜਲਸੀਰਤ ਅਮਨ ਦੇ 15ਵੇਂ ਜਨਮਦਿਨ ਮੌਕੇ ਪੌਦੇ ਲਗਾਉਣ ਉਪਰੰਤ ਪ੍ਰਗਟ ਕੀਤੇ। ਵਣ ਮਹਾਂਉਤਸਵ ਮਨਾਉਣ ਦਾ ਉੱਦਮ ਆਸ਼ੂਤੋਸ਼ ਗੌਤਮ ਪ੍ਰਧਾਨਗੀ ਵਾਲੀ ਸੋਸ਼ਲ ਇਮਪਾਵਰਮੈਂਟ ਵੈਲਫੇਅਰ ਐਸੋਸੀਏਸ਼ਨ (ਸੇਵਾ) ਵੱਲੋਂ ਕੀਤਾ ਗਿਆ ਅਤੇ ਤੇਜਿੰਦਰ ਮਹਿਤਾ ਵਿਸ਼ੇਸ ਮਹਿਮਾਨ ਵਜੋਂ ਪਧਾਰੇ। ਇਸ ਮੌਕੇ ਸਰਹੰਦੀ ਗੇਟ ਦੇ ਨੇੜੇ 15 ਛਾਂਦਾਰ ਪੌਦੇ ਲਗਾ ਕੇ ਬੇਟੀ ਦਾ ਜਨਮਦਿਨ ਮਨਾਇਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ਼੍ਰੀ ਮਹਿਤਾ ਅਤੇ ਸ਼੍ਰੀ ਗੌਤਮ ਨੇ ਕਿਹਾ ਕਿ ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਨਾਗਰਿਕਾਂ ਨੂੰ ਪੌਦੇ ਲਗਾ ਕੇ ਬੱਚਿਆਂ ਦੇ ਜਨਮਦਿਨ ਮਨਾਉਣੇ ਚਾਹੀਦੇ ਹਨ। ਇਸ ਨਾਲ ਬੱਚਿਆਂ ਦਾ ਕੁਦਰਤ ਨਾਲ ਰਿਸ਼ਤਾ ਕਾਇਮ ਹੁੰਦਾ ਹੈ ਅਤੇ ਉਹ ਵਾਤਾਵਰਣ ਦੀ ਮਹੱਤਤਾ ਪ੍ਰਤੀ ਜਾਗਰੂਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਸ਼ਹਿਰ ਦਾ ਕੋਈ ਵੀ ਨਾਗਰਿਕ ਆਪਣੇ ਬੱਚਿਆਂ ਦਾ ਇਸ ਤਰ੍ਹਾਂ ਜਨਮਦਿਨ ਮਨਾਉਣਾ ਚਾਹੇਗਾ ਤਾਂ ਉਹ ਉਸਨੂੰ ਮੁਫ਼ਤ ਪੌਦੇ ਉਪਲਬਧ ਕਰਵਾਉਣਗੇ। ਸ਼੍ਰੀ ਮਹਿਤਾ ਵੱਲੋਂ ਸੇਵਾ ਸੰਸਥਾ ਨੂੰ 15 ਟ੍ਰੀ ਗਾਰਡ ਦੇਣ ਦਾ ਵਾਅਦਾ ਵੀ ਕੀਤਾ ਗਿਆ।
ਇਸ ਮੌਕੇ ਤੇ ਅਮਨ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੀ ਬੇਟੀ ਦੇ ਜਨਮਦਿਨ ਨੂੰ ਸਮਾਜ ਅਤੇ ਪ੍ਰਕਿਰਤੀ ਨਾਲ ਜੁੜੇ ਇਸ ਸੰਦੇਸ਼ ਦੇ ਨਾਲ ਮਨਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਇਸ ਮੌਕੇ ‘ਤੇ ਵਰਿੰਦਰ ਗਾਂਧੀ, ਸੌਰਵ ਸ਼ਰਮਾ, ਵਿਨੋਦ ਬਾਲੀ, ਅਮਿਤ ਸ਼ਰਮਾ, ਕੁਸ਼ਲ ਚੋਪੜਾ, ਚਿੰਟੂ ਕੱਕੜ, ਅਮਰਜੀਤ ਭਾਟੀਆ, ਨਿਖਿਲ ਕਾਕਾ, ਰਾਜਿੰਦਰ ਸਿੰਘ, ਨਰਿੰਦਰ ਕੁਮਾਰ ਬਬਲਾ, ਅਨਮੋਲ ਚੋਪੜਾ, ਅਮ੍ਰਿਤਪਾਲ ਅਮਨ, ਅਮਨ ਅਰੋੜਾ, ਸੁਰਮੀਤ ਕੌਰ ਵੱਲੋਂ ਪੌਦੇ ਲਗਾਉਣ ਦੀ ਸੇਵਾ ਨਿਭਾਈ ਗਈ।

ਫੋਟੋ ਕੈਪਸ਼ਨ-ਸਰਹੰਦੀ ਗੇਟ ਨੇੜੇ ਬੂਟੇ ਲਗਾਉਂਦੇ ਹੋਏ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਹਿੰਦੂ ਨੇਤਾ ਆਸ਼ੂਤੋਸ਼ ਗੌਤਮ, ਸਮਾਜ ਸੇਵੀ ਅਮਨ ਅਰੋੜਾ ਅਤੇ ਸੇਵਾ ਸੰਸਥਾ ਦੇ ਅਹੁਦੇਦਾਰ।

Related posts

ਮੇਰੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਗਈਆਂ: ਪਲਾਸ਼ ਮੁੱਛਲ

Current Updates

चेयरमैन तेजिंदर मेहता ने लगाया 5801वां पौधा

Current Updates

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਵਿਆਪਕ ਟੈਰਿਫ਼ ਨੂੰ ਕੀਤਾ ਰੱਦ

Current Updates

Leave a Comment