ਨਵੀਂ ਦਿੱਲੀ- ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਇਕ ਦਿਨਾ ਮੈਚਾਂ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਵਿਚ ਸ਼ੁਭਮਨ ਗਿੱਲ ਦੀ ਵਾਪਸੀ ਹੋ ਗਈ ਹੈ। ਸ਼੍ਰੇਅਸ ਅਈਅਰ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਖਿਡਾਇਆ ਜਾਵੇਗਾ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਨੂੰ ਇੱਕ ਮੈਚ ਵਿੱਚ 10 ਓਵਰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਇਸ ਲਈ ਚੋਣਕਾਰਾਂ ਨੇ ਉਸ ਨੂੰ 11 ਜਨਵਰੀ ਨੂੰ ਵਡੋਦਰਾ ਵਿੱਚ ਸ਼ੁਰੂ ਹੋਣ ਵਾਲੀ ਲੜੀ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਨਿਊਜ਼ੀਲੈਂਡ ਨਾਲ ਬਾਕੀ ਦੇ ਦੋ ਮੈਚ ਕ੍ਰਮਵਾਰ 14 ਅਤੇ 18 ਜਨਵਰੀ ਨੂੰ ਰਾਜਕੋਟ ਅਤੇ ਇੰਦੌਰ ਵਿੱਚ ਖੇਡੇ ਜਾਣਗੇ।
ਦੱਖਣੀ ਅਫਰੀਕਾ ਲੜੀ ਦੌਰਾਨ ਸੈਂਕੜਾ ਲਗਾਉਣ ਵਾਲੇ ਰਿਤੂਰਾਜ ਗਾਇਕਵਾੜ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਚੋਣਕਾਰ ਸਹਿਮਤ ਨਹੀਂ ਹੋਏ। ਨਿਊਜ਼ੀਲੈਂਡ ਸੀਰੀਜ਼ ਲਈ ਭਾਰਤ ਦੀ ਟੀਮ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ ਐਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ ਉਪ ਕਪਤਾਨ, ਫਿੱਟ ਹੋਣ ’ਤੇ ਹੀ ਪਲੇਇੰਗ ਇਲੈਵਨ ਵਿਚ ਸ਼ਾਮਲ ਹੋਵੇਗਾ), ਵਾਸ਼ਿੰਗਟਨ ਸੁੰਦਰ, ਰਾਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿਧ ਕ੍ਰਿਸ਼ਨਾ, ਕੁਲਦੀਪ ਯਾਦਵ, ਰਿਸ਼ਵ ਪੰਤ ਵਿਕਟਕੀਪਰ, ਨਿਤੀਸ਼ ਕੁਮਾਰ ਰੈੱਡੀ, ਅਰਸ਼ਦੀਪ ਸਿੰਘ, ਯਸ਼ੱਸਵੀ ਜੈਸਵਾਲ।
