November 13, 2026
ਅੰਤਰਰਾਸ਼ਟਰੀਖਾਸ ਖ਼ਬਰ

ਆਸਟ੍ਰੇਲੀਆ ਸਰਕਾਰ ਦਾ ਸੋਸ਼ਲ ਮੀਡੀਆ ’ਤੇ ਵਾਯੂ ਐਕਸ਼ਨ; ਰਣਗਾ 50 ਮਿਲੀਅਨ ਜੰਗ ਜੁਰਮਾਨਾ

ਆਸਟ੍ਰੇਲੀਆ ਸਰਕਾਰ ਦਾ ਸੋਸ਼ਲ ਮੀਡੀਆ ’ਤੇ ਵਾਯੂ ਐਕਸ਼ਨ; ਰਣਗਾ 50 ਮਿਲੀਅਨ ਜੰਗ ਜੁਰਮਾਨਾ

ਆਸਟਰੇਲੀਆ- ਆਸਟਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਟੈਕਨਾਲੋਜੀ ਜਗਤ ਦੀਆਂ ਦਿੱਗਜ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ 50 ਮਿਲੀਅਨ ਡਾਲਰ ਤੱਕ ਦੇ ਭਾਰੀ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ। ਦਸੰਬਰ 2025 ਵਿੱਚ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਤਹਿਤ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤੇ ਬਣਾਉਣ ’ਤੇ ਮੁਕੰਮਲ ਪਾਬੰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਾਨੂੰਨ ਦੀ ਪਾਲਣਾ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਮਾਪਿਆਂ ਦੀ ਬਜਾਏ ਸਿੱਧੇ ਤੌਰ ’ਤੇ ਕੰਪਨੀਆਂ ਸਿਰ ਮੜ੍ਹੀ ਗਈ ਹੈ। ਜੇਕਰ ਕੰਪਨੀਆਂ ਉਮਰ ਦੀ ਸਹੀ ਪੁਸ਼ਟੀ (Age Verification) ਕਰਨ ਵਿੱਚ ਅਸਫ਼ਲ ਰਹਿੰਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ਮੋਟੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਮੌਜੂਦਾ ਰਿਪੋਰਟਾਂ ਅਨੁਸਾਰ, ਬਹੁਤ ਸਾਰੇ ਬੱਚੇ ਗਲਤ ਜਨਮ ਮਿਤੀ ਭਰ ਕੇ ਜਾਂ ਕਮਜ਼ੋਰ ਸੁਰੱਖਿਆ ਪ੍ਰਣਾਲੀਆਂ ਦਾ ਫਾਇਦਾ ਉਠਾ ਕੇ ਅਜੇ ਵੀ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ, ਜੋ ਉਨ੍ਹਾਂ ਨੂੰ ਅਣਉਚਿਤ ਅਤੇ ਖ਼ਤਰਨਾਕ ਸਮੱਗਰੀ ਦੇ ਸੰਪਰਕ ਵਿੱਚ ਲਿਆ ਰਿਹਾ ਹੈ। ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਵਰਗੇ ਪ੍ਰਮੁੱਖ ਸੰਚਾਲਕਾਂ ਲਈ ਇਹ ਇੱਕ ਸਪੱਸ਼ਟ ਚਿਤਾਵਨੀ ਹੈ ਕਿ ਨਿਯਮਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਮਾਪਿਆਂ ਨੇ ਕਮਿਸ਼ਨ ਦੇ ਇਸ ਸਖ਼ਤ ਕਦਮ ਦਾ ਭਰਪੂਰ ਸਵਾਗਤ ਕੀਤਾ ਹੈ।

Related posts

ਸੀਜ਼ਫਾਇਰ: ਅਮਰੀਕਾ ਤੇ ਇਰਾਨ ਵੱਲੋਂ ਪਾਕਿਸਤਾਨ ਵਿਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ਵਿਚ ਸ਼ਾਮਲ ਹੋਣ ਦੇ ਸੰਕੇਤ

Current Updates

ਟਰੰਪ-ਸ਼ੈਲੀ ਦੇ ਇਮੀਗ੍ਰੇਸ਼ਨ ਸਖ਼ਤੀ ਯੂਕੇ ਵੱਲੋਂ 19000 ਗੈਰਕਾਨੂੰਨੀ ਪਰਵਾਸੀ ਡਿਪੋਰਟ

Current Updates

ਫਿਲਮ ‘ਐਮਰਜੈਂਸੀ’ ਨੂੰ ਪੰਜਾਬ ’ਚ ਰਿਲੀਜ਼ ਕੀਤੇ ਜਾਣ ਦਾ ਵਿਰੋਧ, ਐਸ.ਜੀ.ਪੀ.ਸੀ.ਪ੍ਰਧਾਨ ਵੱਲੋਂ ਮੁੱਖ ਮੰਤਰੀ ਨੂੰ ਪੱਤਰ

Current Updates

Leave a Comment