September 25, 2026
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ

ਰਪਰ ਬਾਦਸ਼ਾਹ ਨੇ ਪੰਜਾਬੀ ਪੋਲਾ ਈਸ਼ਾ ਰਿਖੀ ਨਾਲ ਰਚਿਆ ਨਾਲ; ਸੱਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਨੀਆਂ

ਰਪਰ ਬਾਦਸ਼ਾਹ ਨੇ ਪੰਜਾਬੀ ਪੋਲਾ ਈਸ਼ਾ ਰਿਖੀ ਨਾਲ ਰਚਿਆ ਨਾਲ; ਸੱਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਨੀਆਂ

ਚੰਡੀਗੜ੍ਹ- ਗਾਇਕ ਅਤੇ ਰੈਪਰ ਬਾਦਸ਼ਾਹ ਨੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਇਸ਼ਾ ਰਿੱਖੀ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਬਾਦਸ਼ਾਹ ਜਾਂ ਇਸ਼ਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ਇਸ਼ਾ ਦੀ ਮਾਤਾ ਪੂਨਮ ਰਿੱਖੀ ਨੇ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਖ਼ਬਰ ’ਤੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਬਾਦਸ਼ਾਹ ਭੂਰੇ ( Brown) ਰੰਗ ਦੇ ਕੁੜਤੇ ਅਤੇ ਸੁਨਹਿਰੀ ਸਾਫ਼ੇ ਵਿੱਚ ਨਜ਼ਰ ਆ ਰਹੇ ਹਨ, ਜਦੋਂਕਿ ਇਸ਼ਾ ਨੇ ਰਵਾਇਤੀ ਲਾਲ ਰੰਗ ਦਾ ਸਲਵਾਰ ਕਮੀਜ਼ ਪਾਇਆ ਹੋਇਆ ਹੈ। ਦੋਵਾਂ ਦੇ ਗਲੇ ਵਿੱਚ ਵਰਮਾਲਾ ਵੀ ਦਿਖਾਈ ਦੇ ਰਹੀ ਹੈ।

ਜਾਣਕਾਰੀ ਅਨੁਸਾਰ ਬਾਦਸ਼ਾਹ ਅਤੇ ਇਸ਼ਾ ਪਿਛਲੇ ਲਗਭਗ ਚਾਰ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਉਹਨਾਂ ਦੀ ਪਹਿਲੀ ਮੁਲਾਕਾਤ ਇੱਕ ਪਾਰਟੀ ਦੌਰਾਨ ਸਾਂਝੇ ਦੋਸਤਾਂ ਰਾਹੀਂ ਹੋਈ ਸੀ। ਦੱਸਣਯੋਗ ਹੈ ਕਿ ਬਾਦਸ਼ਾਹ ਦਾ ਇਹ ਦੂਜਾ ਵਿਆਹ ਹੈ; ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀ ਇੱਕ ਬੇਟੀ ਜੈਸਮੀ ਗ੍ਰੇਸ ਮਸੀਹ ਸਿੰਘ ਵੀ ਹੈ। ਸਾਲ 2020 ਵਿੱਚ ਉਹ ਆਪਣੀ ਪਹਿਲੀ ਪਤਨੀ ਤੋਂ ਵੱਖ ਹੋ ਗਏ ਸਨ। ਦੂਜੇ ਪਾਸੇ, ਇਸ਼ਾ ਰਿੱਖੀ ਨੇ 2013 ਵਿੱਚ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ ਸੀ ਅਤੇ 2018 ਵਿੱਚ ਫ਼ਿਲਮ ‘ਨਵਾਬਜ਼ਾਦੇ’ ਰਾਹੀਂ ਬੌਲੀਵੁੱਡ ਵਿੱਚ ਡੈਬਿਊ ਕੀਤਾ ਸੀ।

Related posts

ਬਹਿਬਲ ਕਲਾਂ ਗੋਲੀਬਾਰੀ ਕਾਂਡ ਨਾਲ ਜੁੜੇ ਅਧਿਕਾਰੀ ਦੀ ਫਰੀਦਕੋਟ ਤਾਇਨਾਤੀ ਦਾ ਵਿਰੋਧ

Current Updates

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਐਕਸ਼ਨ ‘ਚ CJP: ਸਰਕਾਰ ਨੂੰ ਵਾਅਦੇ ਨਿਭਾਉਣ ਦੀ ਕੀਤੀ ਮੰਗ

Current Updates

ਸੁਪਰੀਮ ਕੋਰਟ ਵੱਲੋਂ ਏਮਜ਼ ਨੂੰ ਡੱਲੇਵਾਲ ਦੀਆਂ ਸਿਹਤ ਰਿਪੋਰਟਾਂ ਦੀ ਜਾਂਚ ਲਈ ਮਾਹਿਰ ਪੈਨਲ ਕਾਇਮ ਕਰਨ ਦੇ ਹੁਕਮ

Current Updates

Leave a Comment