October 28, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਧੁਰੰਧਰ 2 ਟ੍ਰੇਲਰ: ਰਣ ਸਿੰਘ ਦੇ ‘ਬੀਸਟ ਮੋਡ’ ਨੇ ਮਚਾਈ ਤਬਾਹੀ, ਅਲੀਆ ਭੱਟਰ ਤੇ ਦੀਪਿਕਾ ਨੇ ਤਾਰੀਫ਼

ਧੁਰੰਧਰ 2 ਟ੍ਰੇਲਰ: ਰਣ ਸਿੰਘ ਦੇ 'ਬੀਸਟ ਮੋਡ' ਨੇ ਮਚਾਈ ਤਬਾਹੀ, ਅਲੀਆ ਭੱਟਰ ਤੇ ਦੀਪਿਕਾ ਨੇ ਤਾਰੀਫ਼

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਦਿਤਿਆ ਧਰ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ Dhurandhar: The Revenge (ਧੁਰੰਧਰ 2) ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ ਹੈ ਅਤੇ ਪ੍ਰਸ਼ੰਸਕਾਂ ਦਾ ਉਤਸ਼ਾਹ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਇਸ ਸੀਕਵਲ ਵਿੱਚ ਰਣਵੀਰ ਸਿੰਘ ਆਪਣੇ ਕਿਰਦਾਰ ‘ਜਸਕੀਰਤ ਸਿੰਘ ਰੰਗੀ’ ਦੀ ਅਸਲੀ ਪਛਾਣ ਵਿੱਚ ਨਜ਼ਰ ਆਉਣਗੇ, ਜੋ ਪਾਕਿਸਤਾਨ ਦੇ ਲਿਆਰੀ ਇਲਾਕੇ ਵਿੱਚ ‘ਹਮਜ਼ਾ’ ਬਣ ਕੇ ਇੱਕ ਖ਼ਤਰਨਾਕ ਮਿਸ਼ਨ ‘ਤੇ ਹੈ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਮ ਨੌਜਵਾਨ R&AW ਏਜੰਟ ਬਣਦਾ ਹੈ। ਸਾਢੇ ਤਿੰਨ ਮਿੰਟ ਦਾ ਇਹ ਟ੍ਰੇਲਰ ਐਕਸ਼ਨ ਅਤੇ ਰੋਮਾਂਚ ਨਾਲ ਭਰਪੂਰ ਹੈ। ਫ਼ਿਲਮ ਵਿੱਚ ਸੰਜੇ ਦੱਤ, ਅਰਜੁਨ ਰਾਮਪਾਲ, ਆਰ. ਮਾਧਵਨ ਅਤੇ ਅਕਸ਼ੈ ਖੰਨਾ ਵਰਗੇ ਦਿੱਗਜ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਸੰਜੇ ਦੱਤ ਦਾ ਡਾਇਲਾਗ “ਜਹਾਂ ਦਰਦ ਹੈ ਵਹਾਂ ਮਰਦ ਹੈ” ਪਹਿਲਾਂ ਹੀ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ।

ਰਣਵੀਰ ਸਿੰਘ ਦੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇੰਸਟਾਗ੍ਰਾਮ ‘ਤੇ ਟ੍ਰੇਲਰ ਸਾਂਝਾ ਕਰਕੇ ਆਪਣਾ ਸਮਰਥਨ ਜਤਾਇਆ ਹੈ। ਉੱਥੇ ਹੀ, ਆਲੀਆ ਭੱਟ ਨੇ ਰਣਵੀਰ ਦੀ ਤਾਰੀਫ਼ ਕਰਦਿਆਂ ਲਿਖਿਆ, “ਬੀਸਟ ਮੋਡ ਆਨ! ਇਹ ਟ੍ਰੇਲਰ ਕਾਬੂ ਤੋਂ ਬਾਹਰ ਹੈ!” ਮਸ਼ਹੂਰ ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਨੇ ਵੀ ਆਦਿਤਿਆ ਧਰ ਦੇ ਨਿਰਦੇਸ਼ਨ ਦੀ ਸ਼ਲਾਘਾ ਕੀਤੀ ਹੈ।

ਬਾਕਸ ਆਫਿਸ ‘ਤੇ ਵੱਡੀ ਜਿੱਤ ਦੀ ਉਮੀਦ- ਫ਼ਿਲਮ ਦਾ ਪਹਿਲਾ ਭਾਗ (Dhurandhar) ਦਸੰਬਰ 2025 ਵਿੱਚ ਰਿਲੀਜ਼ ਹੋਇਆ ਸੀ, ਜਿਸ ਨੇ ਦੁਨੀਆ ਭਰ ਵਿੱਚ 1,305 ਕਰੋੜ ਰੁਪਏ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਸੀ। ਹੁਣ Dhurandhar: The Revenge 19 ਮਾਰਚ ਨੂੰ ਈਦ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਸ਼ਾਹਰੁਖ ਖਾਨ ਦੀ ‘ਜਵਾਨ’ ਦੇ ਓਪਨਿੰਗ ਡੇਅ ਕਲੈਕਸ਼ਨ ਦੇ ਰਿਕਾਰਡ ਨੂੰ ਵੀ ਤੋੜ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਫ਼ਿਲਮ ਦੀ ਟੱਕਰ ਵਿੱਚ ਹੁਣ ਕੋਈ ਹੋਰ ਵੱਡੀ ਫ਼ਿਲਮ ਨਹੀਂ ਹੈ, ਜਿਸ ਦਾ ਫ਼ਾਇਦਾ ਇਸ ਨੂੰ ਬਾਕਸ ਆਫਿਸ ‘ਤੇ ਮਿਲੇਗਾ।

Related posts

41.6 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਬਠਿੰਡਾ

Current Updates

ਬੰਗਲੁਰੂ ਭਗਦੜ ਸਬੰਧੀ RCB ਤੇ ਇਵੈਂਟ ਮੈਨੇਜਮੈਂਟ ਫਰਮ ਦੇ ਅਧਿਕਾਰੀ ਗ੍ਰਿਫਤਾਰ

Current Updates

75 ਦਾ ਹੋਇਆ ਸੁਪਰਸਟਾਰ ਰਜਨੀਕਾਂਤ, ਇੰਡਸਟਰੀ ’ਚ 50 ਸਾਲ ਪੂਰੇ

Current Updates

Leave a Comment