September 28, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾ

ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਭੁੱਲਰ ਨੂੰ ਝਟਕਾ

ਚੰਡੀਗਡ਼੍ਹ- ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਟੈਂਡਰਾਂ ’ਚ ਅਨਿਆਂ ਹੋਣ ਦੇ ਕੀਤੇ ਗਏ ਦਾਅਵੇ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਹੁਣ ਇੱਕ ਤਰੀਕੇ ਨਾਲ ਰੱਦ ਕਰ ਦਿੱਤਾ ਹੈ। ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੂੰ ਵਜ਼ੀਰੀ ਤੋਂ ਹੱਥ ਧੋਣੇ ਪਏ ਅਤੇ ਨਾਲ ਹੀ ਪੁਲੀਸ ਕੇਸ ਦਾ ਸਾਹਮਣਾ ਕਰਨਾ ਪਿਆ।

ਕਾਰਪੋਰੇਸ਼ਨ ਨੇ ਖ਼ੁਦਕੁਸ਼ੀ ਤੋਂ ਇੱਕ ਹਫ਼ਤੇ ਬਾਅਦ ਹੁਣ ਅਣਅਧਿਕਾਰਤ ਤੌਰ ’ਤੇ ਕਿਹਾ ਹੈ ਕਿ ਲਾਲਜੀਤ ਸਿੰਘ ਭੁੱਲਰ ਦੇ ਪਿਤਾ, ਸੁਖਦੇਵ ਸਿੰਘ ਭੁੱਲਰ ਵੱਲੋਂ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕਰਨ ਵਿਰੁੱਧ ਇਤਰਾਜ਼ ਉਠਾਏ ਗਏ ਸਨ ਜਿਨ੍ਹਾਂ ਇਤਰਾਜ਼ਾਂ ਦਾ ਕੋਈ ਬਹੁਤਾ ਅਧਾਰ ਨਹੀਂ ਸੀ। ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਸੂਤਰ ਆਖਦੇ ਹਨ ਕਿ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੇ ਨਾ ਸਿਰਫ਼ ਪੱਟੀ ਰੇਲ ਹੈੱਡ ਦੇ ਸਭ ਤੋਂ ਨੇੜੇ ਦੀ ਸਾਈਟ ਦੀ ਪੇਸ਼ਕਸ਼ ਕੀਤੀ, ਬਲਕਿ ਇਸ ਕੰਪਨੀ ਵੱਲੋਂ ਪੇਸ਼ ਕੀਤੇ ਗਏ ਕਿਰਾਏ ਦੀਆਂ ਦਰਾਂ ਸੁਖਦੇਵ ਸਿੰਘ ਭੁੱਲਰ ਦੁਆਰਾ ਪੇਸ਼ ਕੀਤੇ ਗਏ ਰੇਟਾਂ ਦੇ ਮੁਕਾਬਲੇ ਬਹੁਤ ਘੱਟ ਸਨ।

ਸਾਬਕਾ ਮੰਤਰੀ ਦੇ ਪਿਤਾ ਸੁਖਦੇਵ ਸਿੰਘ ਨੇ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਐਲ-1 ਬੋਲੀਕਾਰ ਵਜੋਂ ਚੁਣਨ ਦਾ ਵਿਰੋਧ ਕਰਦੇ ਹੋਏ ਕਥਿਤ ਤੌਰ ’ਤੇ ਪੱਟੀ ਰੇਲ ਹੈੱਡ ਤੋਂ ਆਪਣੀ ਸਾਈਟ ਦੀ ਦੂਰੀ ਦਾ ਪਤਾ ਲਗਾਉਣ ਲਈ ਇੱਕ ਨਵੇਂ ਸਰਵੇਖਣ ਦੀ ਮੰਗ ਕੀਤੀ ਸੀ। ਭੁੱਲਰ ਦੇ ਪਿਤਾ ਦਾ ਤਰਕ ਸੀ ਕਿ ਉਨ੍ਹਾਂ ਦੀ ਸਾਈਟ ਦੀ ਦੂਰੀ ਪੱਟੀ ਰੇਲ ਹੈੱਡ ਤੋਂ ਬਾਬਾ ਨਾਗਾ ਦੀ ਸਾਈਟ ਦੀ ਦੂਰੀ ਤੋਂ ਘੱਟ ਹੋਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬਾਬਾ ਨਾਗਾ ਦੀ ਸਾਈਟ ਨੇੜੇ ਸੀ ਜਿਸ ਦੇ ਅਧਾਰ ’ਤੇ ਇਸ ਕੰਪਨੀ ਨੂੰ ਕੰਮ ਮਿਲਿਆ ਹੈ। ਕੰਪਨੀ ਵੱਲੋਂ 30 ਹਜ਼ਾਰ ਮੀਟਰਿਕ ਟਨ ਸਮਰੱਥਾ ਵਾਲਾ ਗੁਦਾਮ ਬਣਾਇਆ ਜਾਣਾ ਹੈ। ਇਹ ਇਲਜ਼ਾਮ ਹਨ ਕਿ ਸਾਬਕਾ ਮੰਤਰੀ ਭੁੱਲਰ ਮ੍ਰਿਤਕ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ’ਤੇ ਦਬਾਅ ਪਾ ਰਹੇ ਸਨ ਕਿ ਨਿਯਮਾਂ ਨੂੰ ਬਾਈਪਾਸ ਕਰਕੇ ਇਹ ਟੈਂਡਰ ਉਸ ਦੇ ਪਿਤਾ ਨੂੰ ਅਲਾਟ ਕੀਤਾ ਜਾਵੇ।

Related posts

ਦੂਜੇ ਪੋਸਟਮਾਰਟਮ ਮਗਰੋਂ ਗਾਇਕ ਜ਼ੁਬੀਨ ਗਰਗ ਦੀ ਅੰਤਿਮ ਯਾਤਰਾ ਸ਼ੁਰੂ

Current Updates

Realme Buds Air 5Pro ਦਾ ਟੀਜ਼ਰ ਜਾਰੀ, ਜਲਦ ਹੀ ਭਾਰਤ ‘ਚ ਹੋਣ ਜਾ ਰਹੀ ਐਂਟਰੀ

Current Updates

ਤਹਿਰਾਨ ਦੇ ਪਰਮਾਣੂ ਵਾਰਤਾ ਤੋਂ ਇਨਕਾਰ ਪਿੱਛੋਂ ਇਰਾਨ ਤੇ ਇਜ਼ਰਾਈਲ ਵੱਲੋਂ ਇਕ-ਦੂਜੇ ’ਤੇ ਹਮਲੇ

Current Updates

Leave a Comment