December 28, 2025
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

ਕੈਨੇਡਾ: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

ਵੈਨਕੂਵਰ- ਬੀਤੇ ਵਰ੍ਹੇ ਜੁਲਾਈ ਮਹੀਨੇ ਵਿਚ ਆਪਣੇ ਹੀ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟਰਾਂਟੋ ਹਵਾਈ ਅੱਡੇ ਤੇ ਉਤਰਦਿਆਂ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਕਪਿਲ ਸੂਨਕ (48) ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿੰਨ੍ਹਾਂ ਦਾ ਇੱਕ ਪੁੱਤਰ ਵੈਲਿਨਟੈਨੋ ਹੈ। ਪਰ ਦੋ ਸਾਲ ਪਹਿਲਾਂ ਦੋਹਾਂ ਦੇ ਵਿਆਹੁਤਾ ਸਬੰਧ ਵਿਗੜ ਗਏ ਇਸ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਕੇਸ ਸਬੰਧੀ ਫੈਸਲੇ ਤੱਕ ਬੱਚਾ ਮਾਂ ਨੂੰ ਸਪੁਰਦ ਕੀਤਾ ਤੇ ਸੂਨਕ ਉੱਤੇ ਬੱਚੇ ਤੋਂ ਦੂਰ ਰਹਿਣ ਦੀ ਪਬੰਦੀ ਲਗਾ ਦਿੱਤੀ ਗਈ।

ਪਰ ਇਸ ਦੌਰਾਨ ਸੂਨਕ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਬੱਚੇ ਨੂੰ ਕੇਅਰ ਸੈਂਟਰ ਤੋਂ ਅਗਵਾ ਕੀਤਾ ਤੇ ਭਾਰਤ ਲੈ ਗਿਆ। ਜਿਸ ਤੋਂ ਬਾਅਦ ਜਨਵਰੀ ਕੈਮਿਲਾ ਉਨ੍ਹਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਆਈ।ਉਧਰ ਕੈਨੇਡਾ ਪੁਲੀਸ ਵੱਲੋਂ ਸੂਨਕ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।

Related posts

ਸਿਪਾਹੀ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਪੁਲੀਸ ਗੋਲੀ ਨਾਲ ਜ਼ਖ਼ਮੀ

Current Updates

ਅਨੰਦਪੁਰ ਸਾਹਿਬ ’ਚ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ !

Current Updates

ਰਜਿਸਟਰੀਆਂ ਦਾ ਕੰਮ ਸ਼ੁਰੂ ਕਰਵਾਉਣ ਲਈ ਖਰੜ, ਬਨੂੜ ਅਤੇ ਜ਼ੀਰਕਪੁਰ ਦੇ ਤਹਿਸੀਲ ਦਫ਼ਤਰਾਂ ਦਾ ਤੂਫਾਨੀ ਦੌਰਾ

Current Updates

Leave a Comment