September 1, 2026
ਖਾਸ ਖ਼ਬਰਰਾਸ਼ਟਰੀ

‘ਇੰਡੀਅਨ ਆਈਡਲ 3’ ਜੇਤੂ ਗਾਇਕ ਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦੇਹਾਂਤ

‘ਇੰਡੀਅਨ ਆਈਡਲ 3’ ਜੇਤੂ ਗਾਇਕ ਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦੇਹਾਂਤ

ਨਵੀਂ ਦਿੱਲੀ- ‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ(43) ਦੀ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਤਮਾਂਗ ਦੇ ਨੇੜਲੇ ਦੋਸਤ ਤੇ ਗਾਇਕ ਮਹੇਸ਼ ਸੇਵਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਗਾਇਕ ਤੇ ਅਦਾਕਾਰ ਨੇ ਜਨਕ ਪੁਰੀ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ।ਸੇਵਾ ਨੇ ਕਿਹਾ, ‘‘ਉਸ ਦਾ ਅੱਜ ਸਵੇਰੇ 9 ਵਜੇ ਦੇ ਕਰੀਬ ਦਿੱਲੀ ਵਿਚਲੇ ਆਪਣੇ ਘਰ ਵਿਚ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਮੈਂ ਇਸ ਬੇਵਕਤੀ ਚਲਾਣੇ ਤੋਂ ਸਦਮੇ ਵਿਚ ਹਾਂ। ਮੈਂ ਅਜੇ ਕੁਝ ਦਿਨ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਸੀ। ਉਹ ਚੜ੍ਹਦੀ ਕਲਾਂ ਵਿਚ ਸੀ।’’ ਉਸ ਨੇ ਕਿਹਾ, ‘‘ਉਸ ਦੀ ਮ੍ਰਿਤਕ ਦੇਹ ਅਜੇ ਵੀ ਹਸਪਤਾਲ ਵਿਚ ਹੈ। ਪਰਿਵਾਰ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਅੰਤਿਮ ਸੰਸਕਾਰ ਦਿੱਲੀ ਜਾਂ ਫਿਰ ਦਾਰਜੀਲਿੰਗ ਵਿਚ ਕਰਨਾ ਹੈ।’’

ਤਮਾਂਗ ਦੇ ਦੇਹਾਂਤ ਸਬੰਧੀ ਖ਼ਬਰ ਸਭ ਤੋਂ ਪਹਿਲਾਂ ਉਸ ਦੇ ਇਕ ਹੋਰ ਦੋਸਤ ਰਾਜੇਸ਼ ਘਟਾਨੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਤਮਾਂਗ ਦਾ ਜਨਮ 4 ਜਨਵਰੀ 1983 ਨੂੰ ਦਾਰਜੀਲਿੰਗ ਵਿਚ ਨੇਪਾਲੀ ਬੋਲਦੇ ਗੋਰਖਾ ਪਰਿਵਾਰ ਵਿਚ ਹੋਇਆ ਸੀ। ਤਮਾਂਗ ਨੇ ਗਾਇਕੀ ਤੋਂ ਇਲਾਵਾ ਕਈ ਨੇਪਾਲੀ ਫਿਲਮਾਂ ਜਿਵੇਂ ‘ਗੋਰਖਾ ਪਲਟਨ’, ‘ਨਿਸ਼ਾਨੀ’, ‘ਪਰਦੇਸੀ’ ਆਦਿ ਵਿਚ ਵੀ ਕੰਮ ਕੀਤਾ। ਉਹ ਆਖਰੀ ਵਾਰ ਵੈਬ ਲੜੀ ‘ਪਾਤਾਲ ਲੋਕ 2’ ਵਿਚ ਨਜ਼ਰ ਆਇਆ ਸੀ ਜਿਸ ਵਿਚ ਉਸ ਨੇ ਡੈਨੀਅਲ ਲੈਕੋ ਨਾਂ ਦੇ ਕਾਤਲ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਇਸ ਸਾਲ 17 ਅਪਰੈਲ ਨੂੰ ਰਿਲੀਜ਼ ਹੋ ਰਹੀ ਸਲਮਾਨ ਖ਼ਾਨ ਦੀ ਅਦਾਕਾਰੀ ਵਾਲੀ ਫ਼ਿਲਮ ‘ਬੈਟਲ ਆਫ਼ ਗਲਵਾਨ’ ਵਿਚ ਵੀ ਨਜ਼ਰ ਆਏਗਾ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ ’ਤੇ ਇਕ ਪੋਸਟ ਵਿਚ ਤਮਾਂਗ ਦੇ ਚਲਾਣੇ ’ਤੇ ਦੁੱਖ ਜਤਾਇਆ ਹੈ। ਤਮਾਂਗ ਦੇ ਪਰਿਵਾਰ ਵਿਚ ਪਤਨੀ ਗੀਤਾ ਥਾਪਾ ਤੇ ਚਾਰ ਸਾਲ ਦੀ ਬੱਚੀ ਅਰੀਹਾ ਤਮਾਂਗ ਹਨ। ਗਾਇਕ ਤੇ ਅਦਾਕਾਰ ਤਮਾਂਗ ਸੋਸ਼ਲ ਮੀਡੀਆ ’ਤੇ ਅਕਸਰ ਆਪਣੀ ਧੀ ਤੇ ਪਤਨੀ ਦੀਆਂ ਵੀਡੀਓਜ਼ ਤੇ ਫੋਟੋਆਂ ਪਾਉਂਦਾ ਸੀ।

Related posts

ਮਮਤਾ ਨੂੰ ਇੰਡੀਆ ਗੱਠਜੋੜ ਦੀ ਅਗਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ:ਲਾਲੂ ਪ੍ਰਸਾਦ ਯਾਦਵ

Current Updates

Diljit Dosanjh ਨੇ ਫਿਰ ਰਚਿਆ ਇਤਿਹਾਸ ! ਤੋੜਿਆ ਆਪਣਾ ਹੀ ਰਿਕਾਰਡ; ਕੀਤੀ ਕਰੋੜਾਂ ਦੀ ਕਮਾਈ

Current Updates

ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

Current Updates

Leave a Comment