September 24, 2026
ਖਾਸ ਖ਼ਬਰਰਾਸ਼ਟਰੀ

ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ

ਸੰਘ ਭਾਰਤੀ ਸੱਭਿਆਚਾਰ ਦਾ ਬੋਹੜ: ਮੋਦੀ

ਨਾਗਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ ਸੱਭਿਆਚਾਰ ਦਾ ਬੋਹੜ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਬਣਨ ਦੇ 11 ਸਾਲਾਂ ਬਾਅਦ ਮੋਦੀ ਨੇ ਇਥੇ ਸੰਘ ਦੇ ਹੈੱਡਕੁਆਰਟਰ ਦਾ ਪਹਿਲੀ ਵਾਰ ਦੌਰਾ ਕੀਤਾ ਹੈ। ਮੋਦੀ ਦੂਜੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਅਹੁਦੇ ’ਤੇ ਰਹਿੰਦਿਆਂ ਨਾਗਪੁਰ ’ਚ ਸੰਘ ਦਫ਼ਤਰ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਅਟਲ ਬਿਹਾਰੀ ਵਾਜਪਈ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਸੰਘ ਦਫ਼ਤਰ ਦਾ ਦੌਰਾ ਕੀਤਾ ਸੀ।

ਸੰਵਿਧਾਨ ਨਿਰਮਾਤਾ ਅੰਬੇਡਕਰ ਨੂੰ ਵੀ ਭੇਟ ਕੀਤੇ ਸ਼ਰਧਾ ਦੇ ਫੁੱਲ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਕਸ਼ਾਭੂਮੀ ਦਾ ਦੌਰਾ ਵੀ ਕੀਤਾ, ਜਿਥੇ ਸੰਵਿਧਾਨ ਨਿਰਮਾਤਾ ਡਾਕਟਰ ਬਾਬਾਸਾਹੇਬ ਭੀਮ ਰਾਓ ਅੰਬੇਡਕਰ ਨੇ 1956 ’ਚ ਬੁੱਧ ਧਰਮ ਅਪਣਾਇਆ ਸੀ। ਮੋਦੀ ਨੇ ਦੀਕਸ਼ਾਭੂਮੀ ’ਚ ਵਿਜ਼ੀਟਰ ਡਾਇਰੀ ’ਚ ਲਿਖਿਆ ਕਿ ਵਿਕਸਤ ਅਤੇ ਸਮੁੱਚੇ ਭਾਰਤ ਦਾ ਨਿਰਮਾਣ ਕਰਨਾ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਕਸ਼ਾਭੂਮੀ ਲੋਕਾਂ ਨੂੰ ਗਰੀਬਾਂ, ਹਾਸ਼ੀਏ ’ਤੇ ਧੱਕੇ ਅਤੇ ਲੋੜਵੰਦਾਂ ਲਈ ਬਰਾਬਰੀ ਦੇ ਹੱਕਾਂ ਅਤੇ ਇਨਸਾਫ਼ ਦਿਵਾਉਣ ਲਈ ਪ੍ਰੇਰਿਤ ਕਰਦੀ ਹੈ। ਮੋਦੀ ਨੇ ਕਿਹਾ ਕਿ ਇਸ ਪਵਿੱਤਰ ਵਾਤਾਵਰਨ ’ਚ ਕੋਈ ਵੀ ਬਾਬਾਸਾਹਿਬ ਦੇ ਸਮਾਜਿਕ ਸਦਭਾਵਨਾ, ਬਰਾਬਰੀ ਅਤੇ ਨਿਆਂ ਦੇ ਸਿਧਾਂਤਾਂ ਨੂੰ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਅੰਮ੍ਰਿਤ ਕਾਲਖੰਡ ’ਚ ਅਸੀਂ ਅੰਬੇਡਕਰ ਦੀਆਂ ਕਦਰਾਂ-ਕੀਮਤਾਂ ਤੇ ਸਿੱਖਿਆਵਾਂ ਦੇ ਨਾਲ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲਿਜਾਵਾਂਗੇ।’’

ਸੰਘ ਦੀ ਡਿਕਸ਼ਨਰੀ ’ਚ ਸਮਾਨਤਾ ਦਾ ਸ਼ਬਦ ਨਹੀਂ: ਆਰਐੱਸਐੱਸ ਦੀ ਡਿਕਸ਼ਨਰੀ ’ਚ ਸਮਾਨਤਾ ਸ਼ਬਦ ਨਾ ਹੋਣ ਦਾ ਦਾਅਵਾ ਕਰਦਿਆਂ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਗਪੁਰ ’ਚ ਦੀਕਸ਼ਾਭੂਮੀ ਵਿਖੇ ਡਾਕਟਰ ਬੀਆਰ ਅੰਬੇਡਕਰ ਬਾਰੇ ਲਿਖੇ ਵਿਚਾਰਾਂ ’ਤੇ ਤਨਜ਼ ਕੱਸਿਆ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੀਕਸ਼ਾਭੂਮੀ ’ਚ ਸੰਵਿਧਾਨ ਨਿਰਮਾਤਾ ਬਾਰੇ ਪ੍ਰਗਟਾਏ ਵਿਚਾਰ ਸੰਘ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸੰਘ ਸਮਾਨਤਾ ਦੀ ਨਹੀਂ ਸਗੋਂ ਉਹ ਹਮੇਸ਼ਾ ਸਦਭਾਵਨਾ ਦੀ ਗੱਲ ਕਰਦਾ ਹੈ।

Related posts

1993 blast case ਹਾਈ ਕੋਰਟ ਵੱਲੋਂ ਦੇਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ’ਤੇ ਨਜ਼ਰਸਾਨੀ ਦੇ ਹੁਕਮ

Current Updates

ਨਸ਼ਿਆਂ ਖ਼ਿਲਾਫ਼ ਸਹੁੰ: ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਬਾਅਦ ਤੋੜੀ ਚੁੱਪ

Current Updates

ਅਮਰੀਕਾ ਨੇ ਰੂਸ ਨਾਲ ਜੁੜੀ ਪਾਬੰਦੀ ਸੂਚੀ ‘ਚੋਂ ਹਟਾਏ 4 ਭਾਰਤੀ ਕੰਪਨੀਆਂ ਦੇ ਨਾਂ

Current Updates

Leave a Comment