October 18, 2026
ਅੰਤਰਰਾਸ਼ਟਰੀਖਾਸ ਖ਼ਬਰ

ਅਲਬਰਟਾ ’ਚ ਆਜ਼ਾਦੀ ਵੋਟਿੰਗ ਤੋਂ ਪਹਿਲਾਂ ਵੱਡਾ ਧਮਾਕਾ; ਫ਼ੌਜੀ ਅੱਡੇ ‘ਤੇ ਅੱਗ ਲੱਗਣ ਕਾਰਨ ਕਈ ਮੌਤਾਂ ਤੇ ਜ਼ਖ਼ਮੀ

ਅਲਬਰਟਾ ’ਚ ਆਜ਼ਾਦੀ ਵੋਟਿੰਗ ਤੋਂ ਪਹਿਲਾਂ ਵੱਡਾ ਧਮਾਕਾ; ਫ਼ੌਜੀ ਅੱਡੇ 'ਤੇ ਅੱਗ ਲੱਗਣ ਕਾਰਨ ਕਈ ਮੌਤਾਂ ਤੇ ਜ਼ਖ਼ਮੀ
ਵੈਨਕੂਵਰ-  ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਤੋਂ 200 ਕਿਲੋਮੀਟਰ ਦੂਰ ਵੇਨਰਾਈਟ ਸ਼ਹਿਰ ਦੀ ਹਦੂਦ ਵਿੱਚ ਕੈਨੇਡਾ ਦੇ ਵੱਡੇ ਫੌਜੀ ਸਿਖਲਾਈ ਅੱਡੇ (ਮਿਲਟਰੀ ਟ੍ਰੇਨਿੰਗ ਬੇਸ) ਵਿੱਚ ਅੱਜ ਦੇਰ ਸ਼ਾਮ ਹੋਏ ਵੱਡੇ ਧਮਾਕੇ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਸ ਕਾਰਨ ਅਨੇਕਾਂ ਮੌਤਾਂ ਤੇ ਅਣਗਿਣਤ ਫੌਜੀਆਂ ਦੇ ਜ਼ਖ਼ਮੀ ਹੋਣ ਦੀਆਂ ਸੂਚਨਾਵਾਂ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਦੇਸ਼ ਦਾ ਸਮੁੱਚਾ ਪ੍ਰਸਾਸ਼ਨ ਤੁਰੰਤ ਵਿੱਚ ਆਕੇ ਹੰਗਾਮੀ ਹਾਲਾਤ ਤੇ ਕਾਬੂ ਪਾਉਣ ਲਈ ਯਤਨ ਕਰ ਰਹੇ ਹਨ। ਇਸ ਘਟਨਾ ਦੇ ਦੋ ਘੰਟੇ ਬਾਅਦ ਤੱਕ ਵੀ ਮੌਤਾਂ ਜਾਂ ਜ਼ਖ਼ਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਦੂਰ ਨੇੜੇ ਤੋਂ ਬਚਾਅ ਦਲ ਸਥਾਨਕ ਪ੍ਰਸਾਸ਼ਨ ਦੀ ਮਦਦ ਲਈ ਘਟਨਾ ਸਥਾਨ ਵੱਲ ਰਵਾਨਾ ਹੋ ਚੁੱਕੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ, ਕੌਮੀ ਰੱਖਿਆ ਮੰਤਰੀ ਡੇਵਿਡ ਮੈਕਗੁਇੰਟੀ, ਅਲਬਰਟਾ ਦੀ ਮੁੱਖ ਮੰਤਰੀ ਡਾਇਨਾ ਸਮਿੱਥ ਘਟਨਾ ਬਾਰੇ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਪਰ ਦੂਰ ਦੁਰਾਡੇ ਸਥਿਤ ਖੇਤਰ ਅਤੇ ਅੱਗ ਦੇ ਭਿਆਨਕ ਧੂੰਏਂ ਕਾਰਨ ਉਥੋਂ ਦੀਆਂ ਸੰਚਾਰ ਪ੍ਰਣਾਲੀਆਂ ਪ੍ਰਭਾਵਤ ਹੋ ਰਹੀਆਂ ਹਨ।
ਗੁਆਂਢੀ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਨ ਦੇ ਮੁੱਖ ਮੰਤਰੀਆਂ ਡੇਵਿਡ ਈ ਬੀ ਅਤੇ ਸਕੌਟ ਮੋਇ ਨੇ ਹੰਗਾਮੀ ਸਥਿੱਤੀ ਤੇ ਕਾਬੂ ਪਾਉਣ ਲਈ ਆਪਣੇ ਸੂਬਿਆਂ ਵਲੋਂ ਹਰੇਕ ਤਰਾਂ ਦੀ ਮਦਦ ਦੇ ਐਲਾਨ ਕੀਤੇ ਗਏ ਹਨ।  ਤੇਜ਼ ਹਵਾ ਕਾਰਣ ਫੈਲ ਰਹੀ ਅੱਗ ਤੇ ਕਾਬੂ ਪਾਉਣਾ ਔਖਾ ਹੋ ਰਿਹਾ ਹੈ। ਦੂਜੇ ਸੂਬਿਆਂ ਵਲੋਂ ਅੱਗ ਬੁਝਾਊ ਹੈਲੀਕਾਪਟਰ ਅਤੇ ਡਾਕਟਰੀ ਸੇਵਾਵਾਂ ਨਾਲ ਲੈਸ ਹਵਾਈ ਐਂਬੂਲੈਂਸ ਘਟਨਾ ਸਥਾਨ ਵੱਲ ਰਵਾਨਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਰਾਹੀਂ ਪੀੜਤਾਂ ਨੂੰ ਸੰਦੇਸ਼ ਭੇਜ ਕੇ ਹੌਸਲਾ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ‘ਚ ਸਮੁੱਚਾ ਦੇਸ਼ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੱਗ ਉੱਤੇ ਕਾਬੂ ਅਤੇ ਜ਼ਖ਼ਮੀਆਂ ਦੇ ਇਲਾਜ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਉਹ ਮਿੰਟ ਮਿੰਟ ਦੀ ਸਥਿਤੀ ਤੇ ਨਜਰ ਰੱਖ ਰਹੇ ਹਨ।
ਵੇਨਰਾਈਟ ’ਚ ਤਾਇਨਾਤ ਕੇਂਦਰੀ ਪੁਲੀਸ ਵਲੋਂ ਦੱਸਿਆ ਗਿਆ ਹੈ ਕਿ ਧਮਾਕੇ ਅਤੇ ਅੱਗ ਦਾ ਪਤਾ ਲੱਗਦੇ ਹੀ ਬਚਾਅ ਟੀਮਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ ਤੇ ਬਚਾਅ ਕਾਰਜਾਂ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਬੁਲਾਰੇ ਨੇ ਕਿਹਾ ਕਿ ਅਜੇ ਤੱਕ ਮਰਨ ਵਾਲਿਆਂ ਜਾਂ ਜ਼ਖ਼ਮੀਆਂ ਦੀ ਸਹੀ ਗਿਣਤੀ ਦੱਸ ਸਕਣਾ ਅਸੰਭਵ ਹੈ, ਪਰ ਕਈ ਮੌਤਾਂ ਤੇ ਅਨੇਕਾਂ ਜ਼ਖਮੀ ਹੋਣ ਦੀਆਂ ਸੂਚਨਾਵਾਂ ਹਨ।
ਜ਼ਿਕਰਯੋਗ ਹੈ ਕਿ ਇਹ ਸੁਰੱਖਿਆ ਬਲਾਂ (ਫੌਜ) ਦੇ ਵੱਡੇ ਸਿਖਲਾਈ ਅੱਡਿਆਂ (ਬੇਸ) ਚੋਂ ਇੱਕ ਹੈ ਤੇ ਜਿੱਥੇ ਅਕਸਰ ਹਜਾਰਾਂ ਫੌਜੀ ਤਾਇਨਾਤ ਰਹਿੰਦੇ ਹਨ। ਅਲਬਰਟਾ ਵਿੱਚ ਵੱਖਵਾਦੀਆਂ ਦੀ ਮੰਗ ਉੱਤੇ ਅੱਜ ਹੀ ਲੋਕ ਰਾਇ ਇਕੱਤਰ ਕਰਨ ਲਈ ਵੋਟਾਂ ਪਵਾਈਆਂ ਗਈਆਂ ਹਨ, ਜਿਸ ਵਿੱਚ ਸਵਾਲ ਪੁੱਛੇ ਗਏ ਕਿ ਉਹ ਕੈਨੇਡਾ ਨਾਲ ਰਹਿਣਾ ਪਸੰਦ ਕਰਦੇ ਹਨ ਜਾਂ ਵੱਖਰੀ ਹੋਂਦ ਸਥਾਪਤ ਕਰਨ ਦੇ ਇਛੁੱਕ ਹਨ। ਇਸ ਦੇ ਨਤੀਜੇ ਆਉਣ ਨੂੰ 48 ਘੰਟੇ ਲੱਗ ਸਕਦੇ ਹਨ।

Related posts

ਅਦਾਲਤ ਨੇ ਜਸੀਰ ਬਿਲਾਲ ਨੂੰ10 ਦਿਨਾਂ ਲਈ ਐੱਨਆਈਏ ਦੀ ਹਿਰਾਸਤ ’ਚ ਭੇਜਿਆ

Current Updates

ਟਰੰਪ-ਸ਼ੈਲੀ ਦੇ ਇਮੀਗ੍ਰੇਸ਼ਨ ਸਖ਼ਤੀ ਯੂਕੇ ਵੱਲੋਂ 19000 ਗੈਰਕਾਨੂੰਨੀ ਪਰਵਾਸੀ ਡਿਪੋਰਟ

Current Updates

ਬ੍ਰਾਂਡ ਵੱਡਾ ਤੇ ਸ਼ਰਾਬ ਘਟੀਆ!:Patiala ਵਿੱਚ ਮਹਿੰਗੇ ਬ੍ਰਾਂਡ ਦੀਆਂ ਬੋਤਲਾਂ ’ਚ ਸਸਤੀ ਸ਼ਰਾਬ ਭਰ ਕੇ ਵੇਚਣ ਵਾਲਿਆਂ ਦਾ ਪਰਦਾਫ਼ਾਸ਼

Current Updates

Leave a Comment