October 4, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

‘Dus Ka Dum’ ਨੇ ਇੱਕੋ ਝਟਕੇ ’ਚ ਸਾਫ਼ ਕਰ ਦਿੱਤਾ ਸੀ ਮੇਰਾ ਅਕਸ: ਸਲਮਾਨ ਖ਼ਾਨ

‘Dus Ka Dum’ ਨੇ ਇੱਕੋ ਝਟਕੇ ’ਚ ਸਾਫ਼ ਕਰ ਦਿੱਤਾ ਸੀ ਮੇਰਾ ਅਕਸ: ਸਲਮਾਨ ਖ਼ਾਨ

ਮੁੰਬਈ- ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਖ਼ੁਲਾਸਾ ਕੀਤਾ ਹੈ ਕਿ 2008 ਵਿੱਚ ਆਏ ਰਿਐਲਿਟੀ ਸ਼ੋਅ ‘ਦੱਸ ਕਾ ਦਮ’ ਨੇ ਉਨ੍ਹਾਂ ਦੇ ਅਕਸ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਅਜਿਹੇ ਸਮੇਂ ਆਇਆ ਸੀ ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਫ਼ਿਲਮਾਂ ਅਤੇ ਅਦਾਲਤੀ ਮਾਮਲਿਆਂ ਨੂੰ ਲੈ ਕੇ ਮੀਡੀਆ ਵਿੱਚ ਕਾਫ਼ੀ ਨਕਾਰਾਤਮਕਤਾ (ਨੇਗੇਟਿਵਿਟੀ) ਚੱਲ ਰਹੀ ਸੀ। ਫ਼ਿਲਹਾਲ ‘ਬਿੱਗ ਬੌਸ 20’ ਦੀ ਮੇਜ਼ਬਾਨੀ ਕਰ ਰਹੇ ਸਲਮਾਨ ਖ਼ਾਨ ਨੇ ‘ਵੀਕਐਂਡ ਕਾ ਵਾਰ’ ਐਪੀਸੋਡ ਦੌਰਾਨ ਪ੍ਰਤੀਯੋਗੀਆਂ ਨੂੰ ਆਪਣੀ ਅਸਲ ਸ਼ਖ਼ਸੀਅਤ ਦਿਖਾਉਣ ਦੀ ਸਲਾਹ ਦਿੰਦਿਆਂ ਇਹ ਹੱਡ-ਬੀਤੀ ਸਾਂਝੀ ਕੀਤੀ। ਉਨ੍ਹਾਂ ਕਿਹਾ, “ਮੇਰੇ ਖ਼ਿਲਾਫ਼ ਇੰਨੀ ਨਕਾਰਾਤਮਕਤਾ ਸੀ ਕਿ ਹਰ ਅਖ਼ਬਾਰ ਅਤੇ ਟੀਵੀ ਚੈਨਲ ’ਤੇ ਮੇਰੀ ਆਲੋਚਨਾ ਹੋ ਰਹੀ ਸੀ। ਕੋਰਟ ਕੇਸਾਂ ਅਤੇ ਰਿਸ਼ਤਿਆਂ ਦੀ ਚਰਚਾ ਕਾਰਨ ਮੇਰਾ ਕੰਮ ਪਿੱਛੇ ਛੁੱਟ ਗਿਆ ਸੀ।” ਸਲਮਾਨ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਟੀਵੀ ’ਤੇ ਆਉਣ ਤੋਂ ਝਿਜਕ ਰਹੇ ਸਨ ਅਤੇ ਸ਼ੋਅ ਕਰਨ ਦੇ ਮੂਡ ਵਿੱਚ ਨਹੀਂ ਸਨ। ਪਰ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਅਤੇ ਮਸ਼ਹੂਰ ਲੇਖਕ ਸਲੀਮ ਖ਼ਾਨ ਤੋਂ ਸਲਾਹ ਲਈ, ਤਾਂ ਉਨ੍ਹਾਂ ਨੇ ਹੌਸਲਾ ਦਿੰਦਿਆਂ ਕਿਹਾ, “ਆਪਣੇ ਆਪ ’ਤੇ ਭਰੋਸਾ ਰੱਖੋ ਅਤੇ ਆਪਣੀ ਪਰਵਰਿਸ਼ ਦਿਖਾਓ।”

ਪਿਤਾ ਦੀ ਸਲਾਹ ’ਤੇ ਸਲਮਾਨ ਨੇ ਸ਼ੋਅ ਦੀ ਮੇਜ਼ਬਾਨੀ ਪ੍ਰਵਾਨ ਕੀਤੀ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀਆਂ ਫ਼ਿਲਮਾਂ ‘ਮੈਨੇ ਪਿਆਰ ਕੀਆ’ ਜਾਂ ‘ਹਮ ਆਪਕੇ ਹੈਂ ਕੌਨ’ ਵਰਗੇ ਕਿਰਦਾਰਾਂ ਨੂੰ ਭੁੱਲ ਕੇ ਸ਼ੋਅ ਦੇਖਣ ਆਏ ਕਿਉਂਕਿ ਉੱਥੇ ਉਨ੍ਹਾਂ ਨੂੰ ਕੋਈ ਅਦਾਕਾਰ ਨਹੀਂ, ਸਗੋਂ ਇੱਕ ਅਸਲ ਇਨਸਾਨ ਨਜ਼ਰ ਆਇਆ। ਸਲਮਾਨ ਨੇ ਦਾਅਵਾ ਕੀਤਾ ਕਿ ਮੀਡੀਆ ਵੱਲੋਂ ਬਣਾਈ ਗਈ ਉਨ੍ਹਾਂ ਦੀ ਖ਼ਰਾਬ ਛਵੀ ਸ਼ੋਅ ਦੇ ਇੱਕੋ ਐਪੀਸੋਡ ਨਾਲ ਸਾਫ਼ ਹੋ ਗਈ ਸੀ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਸ਼ੋਅ ‘ਪਾਵਰ ਆਫ਼ 10’ ’ਤੇ ਅਧਾਰਿਤ ‘ਦੱਸ ਕਾ ਦਮ’ 2008 ਵਿੱਚ ਸ਼ੁਰੂ ਹੋਇਆ ਸੀ। ਸਲਮਾਨ ਨੇ ਇਸ ਦੇ ਤਿੰਨੋਂ ਸੀਜ਼ਨਾਂ ਦੀ ਮੇਜ਼ਬਾਨੀ ਕੀਤੀ। ਇਸ ਤੋਂ ਬਾਅਦ ਉਹ ‘ਬਿੱਗ ਬੌਸ’ ਦੇ 17 ਸੀਜ਼ਨਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ ਅਤੇ ਹੁਣ ਇਸ ਦੇ 20ਵੇਂ ਸੀਜ਼ਨ ਦਾ ਸੰਚਾਲਨ ਕਰ ਰਹੇ ਹਨ।

Related posts

ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ; ਭਾਰਤ ਵਿੱਚ ਕੈਂਪਸਾਂ ਅਤੇ ਫ਼ੌਜੀ ਸਹਿਯੋਗ ਦਾ ਕੀਤਾ ਐਲਾਨ

Current Updates

ਵਿਜੈ ਮਾਲਿਆ ਨੇ ਕਰਨਾਟਕ ਹਾਈ ਕੋਰਟ ਦਾ ਰੁਖ ਕੀਤਾ, ਬੈਂਕਾਂ ਤੋਂ ਲੋਨ ਰਿਕਵਰੀ ਖਾਤਿਆਂ ਦੀ ਮੰਗ ਕੀਤੀ

Current Updates

ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਐਕਟ ਲਈ ਸੱਤ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ

Current Updates

Leave a Comment