September 13, 2026
ਅੰਤਰਰਾਸ਼ਟਰੀਖਾਸ ਖ਼ਬਰ

ਇਰਾਨ ਵੱਲੋਂ ਅਮਰੀਕੀ ਫੌਜਾਂ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ

ਇਰਾਨ ਵੱਲੋਂ ਅਮਰੀਕੀ ਫੌਜਾਂ ਨੂੰ ਹਮਲਾ ਨਾ ਕਰਨ ਦੀ ਚਿਤਾਵਨੀ

ਦੁਬਈ- ਇਰਾਨ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ ਹਨ। ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਜੇ ਇਰਾਨ ਦੀ ਸਰਕਾਰ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਕਰਦੀ ਹੈ ਤਾਂ ਫੌਜੀ ਕਾਰਵਾਈ ਹੋ ਸਕਦੀ ਹੈ। ਇਸ ਸਬੰਧੀ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਉਥੋਂ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਇਰਾਨ ਦੇ ਸੰਸਦੀ ਸਪੀਕਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਇਸਲਾਮਿਕ ਦੇਸ਼ ’ਤੇ ਹਮਲਾ ਕਰਦਾ ਹੈ ਤਾਂ ਇਰਾਨ ਵਲੋਂ ਅਮਰੀਕੀ ਫੌਜ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹਨ ਤੇ ਇਰਾਨ ਸਰਕਾਰ ਨੇ ਇਕ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰੇਗਾ, ਉਸ ਨੂੰ ਅੱਲ੍ਹਾ ਦਾ ਦੁਸ਼ਮਣ ਮੰਨਿਆ ਜਾਵੇਗਾ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਰਾਨ ਵਿਚ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ ਜਿਸ ਕਾਰਨ ਇਰਾਨ ਦੇ ਆਗੂ ਨੇ ਹੁਣ ਦੇਸ਼ ਦੀ ਕਮਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਨੂੰ ਸੌਂਪ ਦਿੱਤੀ ਹੈ।

ਇਰਾਨ ਨੇ ਆਪਣੇ ਅੰਡਰਗਰਾਊਂਡ ਮਿਜ਼ਾਈਲ ਯੂਨਿਟ ਨੂੰ ਵੀ ਸਰਗਰਮ ਰਹਿਣ ਦੇ ਹੁਕਮ ਦੇ ਦਿੱਤੇ ਹਨ। ਇਹ ਕਿਆਸ ਲਾਏ ਜਾ ਰਹੇ ਹਨ ਕਿ ਜੇ ਕਿਸੇ ਹੋਰ ਦੇਸ਼ ਨੇ ਦਖਲਅੰਦਾਜ਼ੀ ਕੀਤੀ ਤਾਂ ਇਰਾਨ ਇਨ੍ਹਾਂ ਮਿਜ਼ਾਇਲਾਂ ਦੀ ਵਰਤੋਂ ਕਰ ਸਕਦਾ ਹੈ। ਇਕ ਮੈਗਜ਼ੀਨ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੀ ਰਾਜਧਾਨੀ ਵਿਚ ਹੀ ਦੋ ਸੌ ਤੋਂ ਜ਼ਿਆਦਾ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਮੌਤਾਂ ਗੋਲੀ ਲੱਗਣ ਨਾਲ ਹੋਈਆਂ ਹਨ। ਇਰਾਨ ਵਿੱਚ ਇੰਟਰਨੈਟ ਸੇਵਾਵਾਂ ਬੰਦ ਹਨ ਅਤੇ ਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ ਹਨ ਜਿਸ ਕਾਰਨ ਪ੍ਰਦਰਸ਼ਨਾਂ ਦਾ ਮੁਲਾਂਕਣ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਅਮਰੀਕਾ-ਆਧਾਰਿਤ ਨਿਊਜ਼ ਏਜੰਸੀ ਅਨੁਸਾਰ ਵਿਰੋਧ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 72ਹੈ ਅਤੇ 2,300 ਤੋਂ ਵੱਧ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Related posts

ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ‘ਤੇ ਭੜਕੀ ‘ਆਪ’: ਭਾਜਪਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੰਜਾਬ ਭਰ ਵਿੱਚ ਪ੍ਰਦਰਸ਼ਨ ਸ਼ੁਰੂ

Current Updates

चेयरमैन तेजिंदर मेहता ने मछली मार्केटों के मामले में दिया दखल

Current Updates

ਕੁਦਰਤ ਦਾ ਤਾਂਡਵ: ਖ਼ਤਰਨਾਕ ਤੂਫ਼ਾਨ ਤੇ ਮੀਂਹ ਨੇ ਮਚਾਈ ਹਾਹਾਕਾਰ; ਮਰਨ ਵਾਲਿਆਂ ਦੀ ਗਿਣਤੀ 89 ਹੋਈ, ਸੈਂਕੜੇ ਜ਼ਖ਼ਮੀ

Current Updates

Leave a Comment