ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਦੋ ਪੁੱਤਰਾਂ ਅਤੇ ਹੋਰਾਂ ਵੱਲੋਂ ਦਾਇਰ ਉਨ੍ਹਾਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਟੈਰਰ ਫੰਡਿੰਗ (ਦਹਿਸ਼ਤਗਰਦੀ ਲਈ ਫੰਡ ਜੁਟਾਉਣ) ਦੇ ਇੱਕ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਦੋਸ਼ ਤੈਅ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ।
ਜਸਟਿਸ ਵਿਵੇਕ ਚੌਧਰੀ ਅਤੇ ਜਸਟਿਸ ਮਨੋਜ ਜੈਨ ਦੇ ਬੈਂਚ ਨੇ ਇਨ੍ਹਾਂ ਅਪੀਲਾਂ ਨੂੰ ਸੁਣਵਾਈ ਦੇ ਯੋਗ ਨਾ ਮੰਨਦੇ ਹੋਏ ਰੱਦ ਕਰ ਦਿੱਤਾ, ਹਾਲਾਂਕਿ ਮਾਮਲੇ ਦਾ ਵਿਸਤ੍ਰਿਤ ਫੈਸਲਾ ਅਜੇ ਆਉਣਾ ਬਾਕੀ ਹੈ। ਮੁਲਜ਼ਮਾਂ ਨੇ ਸਾਲ 2021 ਵਿੱਚ ਇੱਕ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।
ਐੱਨ ਆਈ ਏ ਦਾ ਦੋਸ਼ ਹੈ ਕਿ ਸ਼ਕੀਲ ਨੇ ਸਾਊਦੀ ਅਰਬ ਦੇ ਕੈਡਰਾਂ ਰਾਹੀਂ ਅਤੇ ਯੂਸਫ ਨੇ ਵਿਦੇਸ਼ਾਂ ਤੋਂ ਹਿਜ਼ਬੁਲ ਮੁਜਾਹਿਦੀਨ ਲਈ ਫੰਡ ਪ੍ਰਾਪਤ ਕੀਤੇ ਸਨ। ਸਲਾਹੂਦੀਨ, ਜਿਸ ਨੂੰ ਅਮਰੀਕਾ ਵੱਲੋਂ ਵਿਸ਼ਵਵਿਆਪੀ ਅਤਿਵਾਦੀ ਘੋਸ਼ਿਤ ਕੀਤਾ ਗਿਆ ਹੈ, ਇਸ ਸਮੇਂ ਹਿਜ਼ਬੁਲ ਮੁਜਾਹਿਦੀਨ ਦਾ ਸਵੈ-ਘੋਸ਼ਿਤ ਕਮਾਂਡਰ ਹੈ।
