September 26, 2026
ਅੰਤਰਰਾਸ਼ਟਰੀਖਾਸ ਖ਼ਬਰ

ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਜਿੱਤਿਆ

ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਜਿੱਤਿਆ

ਕੋਲੰਬੋ: ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਨੀਦਰਲੈਂਡ ਤੋਂ ਹਾਰਦੇ-ਹਾਰਦੇ ਜਿੱਤ ਲਿਆ ਹੈ । ਟੀਮ ਨੂੰ ਜਿੱਤ ਲਈ ਆਖਰੀ 2 ਓਵਰਾਂ ਵਿੱਚ 29 ਦੌੜਾਂ ਬਣਾਉਣੀਆਂ ਸਨ । ਫਹੀਮ ਅਸ਼ਰਫ ਨੇ 19ਵੇਂ ਓਵਰ ਵਿੱਚ 3 ਛੱਕੇ ਲੱਗਾ ਕੇ ਪਾਕਿਸਤਾਨ ਨੂੰ 3 ਵਿਕਟਾਂ ਦੀ ਜਿੱਤ ਦਿਵਾਈ। ਜਦਕਿ 18ਵੇਂ ਓਵਰ ਤੱਕ ਨੀਦਰਲੈਂਡ ਦਾ ਪਲੜਾ ਭਾਰੀ ਸੀ । 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਫਹੀਮ ਨੇ ਛੱਕਾ ਲਾਇਆ, ਪਰ ਦੂਜੀ ਗੇਂਦ ‘ਤੇ ਮੈਕਸ ਓ’ਡਾਊਡ ਨੇ ਉਸ ਦਾ ਕੈਚ ਡਰਾਪ ਕਰ ਦਿੱਤਾ। ਜੀਵਨਦਾਨ ਮਿਲਣ ਤੋਂ ਬਾਅਦ ਫਹੀਮ ਨੇ ਦੋ ਛੱਕੇ ਹੋਰ ਲੱਗਾ ਕੇ ਮੈਚ ਦਾ ਰੁਖ ਪਾਕਿਸਤਾਨ ਵੱਲ ਮੋੜ ਦਿੱਤਾ। ਉਨ੍ਹਾਂ ਨੇ 11 ਗੇਂਦਾਂ ‘ਤੇ ਨਾਬਾਦ 29 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਨੇ 47 ਦੌੜਾਂ ਬਣਾਈਆਂ।  ਸਈਮ ਅਯੂਬ ਨੇ 24 ਦੌੜਾਂ ਬਣਾਈਆਂ ।ਜਦਕਿ ਨੀਦਰਲੈਂਡ ਵੱਲੋਂ ਪੌਲ ਵੈਨ ਮੀਕਰੇਨ ਅਤੇ ਆਰੀਅਨ ਦੱਤ ਨੂੰ 2-2 ਵਿਕਟਾਂ ਮਿਲੀਆਂ।

ਪਾਕਿਸਤਾਨ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਦੀ  ਟੀਮ ਨੇ 19.5 ਓਵਰਾਂ ਵਿੱਚ 147 ਦੌੜਾਂ ਬਣਾਈਆਂ। ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਜ਼ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਸਲਮਾਨ ਮਿਰਜ਼ਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਨੀਦਰਲੈਂਡ ਦੇ 10 ਵਿੱਚੋਂ 9 ਬੱਲੇਬਾਜ਼ ਕੈਚ ਆਊਟ ਹੋਏ, ਜਦਕਿ ਸਿਰਫ ਇੱਕ ਵਿਕਟ ਅਬਰਾਰ ਅਹਿਮਦ ਨੇ ਕਾਲਿਨ ਐਕਰਮੈਨ ਨੂੰ ਬੋਲਡ ਕਰਕੇ ਹਾਸਲ ਕੀਤੀ।

Related posts

ਪੰਥਕ ਜਥੇਬੰਦੀਆਂ ਵੱਲੋਂ ਅੰਤ੍ਰਿੰਗ ਕਮੇਟੀ ਮੈਂਬਰ ਦੇ ਘਰ ਅੱਗੇ ਧਰਨਾ

Current Updates

ਬਿਹਾਰ ਸਰਕਾਰ ’ਚ ਮੰਤਰੀ ਨਿਤਿਨ ਨਬੀਨ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਨਿਯੁਕਤ

Current Updates

ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਨਾਲ ਲਾਪਤਾ ਲੋਕਾਂ ਦੀ ਭਾਲ ਤੇਜ਼, ਸੂਬਾ ਸਰਕਾਰ ਵੱਲੋਂ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ

Current Updates

Leave a Comment