December 27, 2025
ਖਾਸ ਖ਼ਬਰਰਾਸ਼ਟਰੀ

ਕੇਂਦਰ ਨੇ ਓਲਾ ਇਲੈਕਟ੍ਰਿਕ ਤੋਂ ਵਾਹਨ ਰਜਿਸਟਰੇਸ਼ਨ ਅਤੇ ਵਿਕਰੀ ਵਿੱਚ ਅੰਤਰ ਤੇ ਸਪਸ਼ਟੀਕਰਨ ਮੰਗਿਆ

ਕੇਂਦਰ ਨੇ ਓਲਾ ਇਲੈਕਟ੍ਰਿਕ ਤੋਂ ਵਾਹਨ ਰਜਿਸਟਰੇਸ਼ਨ ਅਤੇ ਵਿਕਰੀ ਵਿੱਚ ਅੰਤਰ ਤੇ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ- ਭਾਰੀ ਉਦਯੋਗ ਅਤੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਨੇ ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਤੋਂ ‘ਵਾਹਨ ਪੋਰਟਲ’ ’ਤੇ ਵਾਹਨਾਂ ਦੇ ਰਜਿਸਟਰੇਸ਼ਨ ਅਤੇ ਸ਼ੇਅਰ ਬਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵਿਕਰੀ ਵਿੱਚ ਅੰਤਰ ਬਾਰੇ ਜਾਣਕਾਰੀ ਮੰਗੀ ਹੈ। ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਨੇ ਸ਼ੇਅਰ ਬਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਮੰਤਰਾਲਿਆਂ ਨੇ ਵਪਾਰ ਪ੍ਰਮਾਣ ਪੱਤਰਾਂ ਦੀ ਲੋੜ ਦੇ ਪਾਲਣ ਨਾ ਕਰਨ ਨਾਲ ਸੰਬੰਧਿਤ ਰਿਪੋਰਟ ’ਤੇ ਵੀ ਸਪਸ਼ਟੀਕਰਨ ਮੰਗਿਆ ਹੈ।

ਕੰਪਨੀ ਦੀ ਜਾਣਕਾਰੀ ਦੇ ਅਨੁਸਾਰ ਦੋਹਾਂ ਮੰਤਰਾਲਿਆਂ ਵੱਲੋਂ ਪੁੱਛੇ ਗਏ ਸਵਾਲ ਵਾਹਨ ਪੋਰਟਲ ਦੇ ਅਨੁਸਾਰ ਵਾਹਨ ਰਜਿਸਟਰੇਸ਼ਨ ਅਤੇ ਫਰਵਰੀ 2025 ਦੇ ਮਹੀਨੇ ਲਈ ਕੰਪਨੀ ਦੀ 28 ਫਰਵਰੀ 2025 ਦੀ ਨਿਆਮਕ ਜਾਣਕਾਰੀ ਅਨੁਸਾਰ ਵਿਕਰੀ ਵਿੱਚ ਵੱਡੇ ਅੰਤਰ ਨਾਲ ਸਬੰਧਿਤ ਹਨ। ਓਲਾ ਇਲੈਕਟ੍ਰਿਕ ਨੇ ਕਿਹਾ, ‘‘ਕੰਪਨੀ ਵੱਲੋਂ ਉਪਰੋਕਤ ਮਾਮਲੇ ਦਾ ਜਵਾਬ ਦੇਣ ਦੀ ਪ੍ਰਕਿਰਿਆ ਜਾਰੀ ਹੈ।’’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ‘ਵਾਹਨ ਪੋਰਟਲ’ ’ਤੇ ਓਲਾ ਇਲੈਕਟ੍ਰਿਕ ਵੱਲੋਂ ਰਜਿਸਟਰ ਕੀਤੇ ਗਏ ਵਾਹਨਾਂ ਦੀ ਕੁੱਲ ਸੰਖਿਆ 8,652 ਸੀ, ਜਦਕਿ ਨਿਆਮਕ ਜਾਣਕਾਰੀ ਵਿੱਚ ਕੰਪਨੀ ਨੇ ਫਰਵਰੀ 2025 ਦੌਰਾਨ 25,000 ਤੋਂ ਜਿਆਦਾ ਇਕਾਈਆਂ ਦੀ ਵਿਕਰੀ ਦੀ ਜਾਣਕਾਰੀ ਦਿੱਤੀ ਸੀ।

Related posts

 ਡਾ. ਬਲਜੀਤ ਕੌਰ ਵੱਲੋਂ ਮਲੋਟ ਦੀ ਧਾਨਕ ਧਰਮਸ਼ਾਲਾ ਲਈ ਦਿੱਤੇ 5 ਲੱਖ ਰੁਪਏ

Current Updates

ਵਾਸ਼ਿੰਗਟਨ: ਓਲੰਪੀਆ ’ਚ ਪਹਿਲੀ ਵਾਰ ਵਿਸਾਖੀ ਮਨਾਈ

Current Updates

ਰੂਸ ਅਤੇ ਯੂਕਰੇਨ ਜੰਗੀ ਕੈਦੀਆਂ ਦੀ ਅਦਲਾ-ਬਦਲੀ ’ਤੇ ਕੰਮ ਕਰ ਰਹੇ: ਜ਼ੇਲੇਂਸਕੀ

Current Updates

Leave a Comment