December 27, 2025
ਖਾਸ ਖ਼ਬਰਰਾਸ਼ਟਰੀ

12 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਹੇਠ ਮਦਰੱਸੇ ਦੇ ਪੰਜ ਨਾਬਾਲਗ ਗ੍ਰਿਫ਼ਤਾਰ

12 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਹੇਠ ਮਦਰੱਸੇ ਦੇ ਪੰਜ ਨਾਬਾਲਗ ਗ੍ਰਿਫ਼ਤਾਰ

ਉੜੀਸਾ- ਉੜੀਸਾ ਦੇ ਨਯਾਗੜ੍ਹ ਜ਼ਿਲ੍ਹੇ ਦੇ ਇੱਕ ਮਦਰੱਸੇ ਦੇ ਪੰਜ ਨਾਬਾਲਗ ਵਿਦਿਆਰਥੀਆਂ ਨੂੰ ਪੁਲੀਸ ਨੇ ਸੰਸਥਾ ਦੇ ਇੱਕ 12 ਸਾਲਾ ਲੜਕੇ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ septic ਟੈਂਕ ਵਿੱਚ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਨਯਾਗੜ੍ਹ ਦੇ ਏਐੱਸਪੀ ਸੁਭਾਸ਼ ਚੰਦਰ ਪਾਂਡਾ ਨੇ ਦੱਸਿਆ ਕਿ ਇਹ ਘਟਨਾ 2 ਸਤੰਬਰ ਨੂੰ ਨਯਾਗੜ੍ਹ ਜ਼ਿਲ੍ਹੇ ਦੇ ਰਣਪੁਰ ਪੁਲੀਸ ਸਟੇਸ਼ਨ ਖੇਤਰ ਵਿੱਚ ਪੈਂਦੇ ਇੱਕ ਮਦਰੱਸੇ ਵਿੱਚ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 3 ਸਤੰਬਰ ਨੂੰ ਕੇਸ ਦਰਜ ਕੀਤਾ ਸੀ ਅਤੇ 12 ਤੋਂ 15 ਸਾਲ ਦੀ ਉਮਰ ਦੇ ਪੰਜ ਮੁਲਜ਼ਮ ਨਾਬਾਲਗ ਲੜਕਿਆਂ ਨੂੰ ਸ਼ਨਿਚਰਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਪੀੜਤ ਲੜਕਾ, ਜੋ ਕਿ ਕਟਕ ਜ਼ਿਲ੍ਹੇ ਦੇ ਬਦੰਬਾ ਖੇਤਰ ਦਾ ਰਹਿਣ ਵਾਲਾ ਸੀ, ਨੇ ਕਥਿਤ ਤੌਰ ’ਤੇ ਸੀਨੀਅਰ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਪਰਦਾਫਾਸ਼ ਕਰਨ ਦੀ ਧਮਕੀ ਦਿੱਤੀ ਸੀ। ਏਐੱਸਪੀ ਨੇ ਦੱਸਿਆ ਕਿ ਪੀੜਤ ਦਾ ਕਥਿਤ ਤੌਰ ’ਤੇ ਮਦਰੱਸੇ ਦੇ ਇੱਕ ਸੀਨੀਅਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ 31 ਅਗਸਤ ਨੂੰ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਸ਼ੁਰੂ ਵਿੱਚ ਇਹ ਪੀੜਤ ਦੀ ਲਾਸ਼ septic ਟੈਂਕ ’ਚੋਂ ਮਿਲਣ ਤੋਂ ਬਾਅਦ ਇੱਕ ਹਾਦਸਾ ਜਾਪਦਾ ਸੀ ਪਰ ਬਾਅਦ ਵਿੱਚ ਸਬੂਤਾਂ ਤੋਂ ਪਤਾ ਚੱਲਿਆ ਕਿ ਉਸ ਨੂੰ ਸਰੀਰਕ ਤੌਰ ’ਤੇ ਤਸੀਹੇ ਦੇ ਕੇ ਮਾਰਿਆ ਗਿਆ ਸੀ। ਏਐੱਸਪੀ ਨੇ ਕਿਹਾ, ‘‘ਇਹ ਪਤਾ ਲੱਗਾ ਕਿ ਪੀੜਤ ਨੂੰ ਦੋ ਸੀਨੀਅਰ ਮੁੰਡਿਆਂ, ਜਿਨ੍ਹਾਂ ਵਿੱਚ ਮਦਰੱਸੇ ਦਾ 15 ਸਾਲਾ ਸੀਨੀਅਰ ਵਿਦਿਆਰਥ ਵੀ ਸ਼ਾਮਲ ਸੀ, ਨੇ ਪੀੜਤ ਨੂੰ ਮਾਰਨ ਅਤੇ ਲਾਸ਼ septic ਟੈਂਕ ਵਿੱਚ ਸੁੱਟਣ ਤੋਂ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਸੀ।’’

ਮੁੱਖ ਮੁਲਜ਼ਮ ਤੇ ਉਸ ਦੇ ਚਾਰ ਸਾਥੀਆਂ ਵੱਲੋਂ ਲੜਕੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਏਐੱਸਪੀ ਨੇ ਕਿਹਾ, ‘‘ਸਾਰੇ ਪੰਜਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।’’ ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 103, ਕਤਲ ਦੇ ਦੋਸ਼ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਦੋਂ ਕਿ ਤਿੰਨ ਮੁੰਡਿਆਂ ’ਤੇ ਕਤਲ ਦੇ ਦੋਸ਼, ਇੱਕ ਖ਼ਿਲਾਫ਼ ਕਤਲ ਤੇ ਪੋਕਸੋ ਐਕਟ ਤਹਿਤ ਅਤੇ ਇੱਕ ਹੋਰ ਖ਼ਿਲਾਫ਼ ਸਿਰਫ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅੰਗੁਲ ਦੇ ਇੱਕ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਗਿਆ ਹੈ।

Related posts

ਕੌਮੀ ਇਨਸਾਫ ਮੋਰਚਾ ਵੱਲੋਂ ਸ਼ੰਭੂ ਧਰਨਾ ਸਮਾਪਤ

Current Updates

15 ਸਾਲਾ ਸਕੂਲ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ

Current Updates

‘ਨਿੱਕਾ ਜ਼ੈਲਦਾਰ 4’ ਦੀ ਰਿਲੀਜ਼ 2 ਅਕਤੂਬਰ ਤੱਕ ਮੁਲਤਵੀ

Current Updates

Leave a Comment