December 1, 2025
ਖਾਸ ਖ਼ਬਰਰਾਸ਼ਟਰੀ

15 ਸਾਲਾ ਸਕੂਲ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ

15 ਸਾਲਾ ਸਕੂਲ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ
ਹਿਮਾਚਲ ਪ੍ਰਦੇਸ਼-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿੱਚ ਅੱਠਵੀਂ ਜਮਾਤ ’ਚ ਪੜਨ ਵਾਲੇ 15 ਸਾਲਾਂ ਬੱਚੇ ਦੀ ਪਿੰਡ ਸਰਸੀਣੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਬਣਾਈ ਗਈ ਝੀਲ ਵਿੱਚ ਭੇਦਭਰੀ ਹਾਲਾਤ ’ਚ ਡੁੱਬਣ ਕਾਰਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ’ਚ ਪੜਨ ਵਾਲੇ ਵਿਸ਼ਾਲ ਕੁਮਾਰ(15) ਪੁੱਤਰ ਸੁਰਿੰਦਰ ਪਾਲ ਦੀ ਲਾਸ਼ ਪਿੰਡ ਸਰਸੀਣੀ ਦੀ ਝੀਲ ਵਿੱਚੋਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ 21 ਜੁਲਾਈ ਦੀ ਸਵੇਰ ਘਰ ਤੋਂ ਸਕੂਲ ਗਿਆ ਸੀ ਅਤੇ ਵਾਪਸ ਨਹੀਂ ਆਇਆ ਅਤੇ 22 ਜੁਲਾਈ ਉਸ ਦੀ ਲਾਸ਼ ਸਰਸੀਣੀ ਦੀ ਝੀਲ ਵਿਚੋਂ ਮਿਲੀ। ਇਸ ਬਾਰੇ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ।
ਉਧਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਾ ਲਾਲੜੂ ਤੋਂ ਸਰਸੀਣੀ ਕਿਵੇਂ ਪੁੱਜਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

Related posts

ਪਟਿਆਲਾ ਦੇ ਸ਼ਾਸਕ ਸਿਰਫ਼ ਆਪਣੇ ਵਿਕਾਸ ਲਈ ਪ੍ਰੇਸ਼ਾਨ ਸਨ

Current Updates

ਪੁਰਾਣੇ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿਖੇ ਹੋਈ ਕੌਮੀ ਪੱਧਰੀ ਰੋਸ-ਰੈਲੀ

Current Updates

ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵੱਲੋਂ ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ ਦਾ ਤੋਹਫ਼ਾ

Current Updates

Leave a Comment